ਟੋਕੀਓ ਓਲੰਪਿਕ– ਟੋਕੀਓ ਓਲੰਪਿਕ ’ਚ ਅੱਜ ਭਾਰਤੀ ਪਹਿਲਵਾਨ ਰਵੀ ਕੁਮਾਰ ਦਾਹੀਆ ਤੇ ਦੀਪਕ ਪੂਨੀਆ ਨੇ ਸੈਮੀਫ਼ਾਈਨਲ ’ਚ ਜਗ੍ਹਾ ਬਣਾ ਲਈ ਹੈ। ਪੁਰਸ਼ਾਂ ਦੇ 57 ਕਿਲੋ ਕੈਟੇਗਰੀ ਦੇ ਕੁਆਰਟਰ ਫਾਈਨਲ ’ਚ ਦਾਹੀਆ ਨੇ ਬੁਲਗਾਰੀਆ ਦੇ ਪਹਿਲਵਾਨ ਨੂੰ 14-4 ਨਾਲ ਹਰਾਇਆ। ਜਦਕਿ 86 ਕਿਲੋ ਭਾਰ ਵਰਗ ’ਚ ਦੀਪਕ ਪੂਨੀਆ ਨੇ ਕੁਆਰਟਰ ਫਾਈਨਲ ’ਚ ਚੀਨ ਦੇ ਪਹਿਲਵਾਨ ਨੂੰ 6-1 ਨਾਲ ਹਰਾਇਆ। ਰਵੀ ਤੇ ਦੀਪਕ ਦੋਵੇਂ ਸੈਮੀਫ਼ਾਈਨਲ ’ਚ ਪਹੁੰਚ ਕੇ ਭਾਰਤ ਲਈ ਤਮਗ਼ੇ ਦੀਆਂ ਉਮੀਦਾਂ ਜਗਾ ਦਿੱਤੀਆਂ ਹਨ।
ਇਹ ਵੀ ਪੜ੍ਹੋ : Tokyo Olympics : ਨੀਰਜ ਚੋਪੜਾ ਸ਼ਾਨਦਾਰ ਪ੍ਰਦਰਸ਼ਨ ਨਾਲ ਜੈਵਲਿਨ ਥ੍ਰੋਅ ਦੇ ਫ਼ਾਈਨਲ ’ਚ ਪੁੱਜੇ
ਟੋਕੀਓ ਓਲੰਪਿਕ ਦੀ ਰਿੰਗ ’ਚ ਚੌਥਾ ਦਰਜਾ ਪ੍ਰਾਪਤ ਰਵੀ ਕੁਮਾਰ ਨੂੰ ਪਹਿਲੇ ਮੈਚ ਦੀ ਤਰ੍ਹਾਂ ਆਪਣਾ ਦੂਜਾ ਮੈਚ ਜਿੱਤਣ ’ਚ ਕੋਈ ਦਿੱਕਤ ਨਹੀਂ ਹੋਈ। ਕੁਆਰਟਰ ਫਾਈਨਲ ’ਚ ਬੁਲਗਾਰੀਆ ਦੇ ਪਹਿਲਵਾਨ ਜਾਰਡੀ ਵੈਂਗਲੋਵ ਖ਼ਿਲਾਫ਼ ਉਨ੍ਹਾਂ ਨੇ ਆਪਣਾ ਮੁਕਾਬਲਾ 14-4 ਨਾਲ ਟੈਕਨੀਕਲ ਸੁਪੀਰਿਅਰਿਟੀ ਦੇ ਆਧਾਰ ’ਤੇ ਜਿੱਤਿਆ। ਜਦਕਿ ਦੀਪਕ ਦਾ ਕੁਆਰਟਰ ਫ਼ਾਈਨਲ ਮੁਕਾਬਲਾ ਰੋਮਾਂਚਕ ਰਿਹਾ। ਦੀਪਕ ਨੇ ਚੀਨ ਦੇ ਪਹਿਲਵਾਨ ਜੁਸ਼ੇਨ ਲਿਨ ਨੂੰ 6-3 ਨਾਲ ਹਰਾਇਆ। ਦੀਪਕ ਨੇ ਮੁਕਾਬਲੇ ਦੇ ਆਖ਼ਰੀ 40 ਸਕਿੰਟ ਬਚੇ ਸਨ ਤੇ ਉਨ੍ਹਾਂ ’ਤੇ ਹਾਰ ਦਾ ਖ਼ਤਰਾ ਮੰਡਰਾਉਣ ਲੱਗਾ ਤੇ ਇਸ ਤੋਂ ਬਾਅਦ ਜਿੱਤ ਦਾ ਦਾਅ ਲਾਉਣਾ ਜ਼ਰੂਰੀ ਹੋ ਗਿਆ ਸੀ। ਇਕ ਫੈਸਲਾਕੁੰਨ ਦਾਅ ਨਾਲ ਉਸ ਨੇ ਦੋ ਅੰਕ ਬਣਾਏ। ਉਨ੍ਹਾਂ ਨੇ ਕੁਝ ਹੀ ਸਕਿੰਟ ’ਚ ਸੈਮੀਫ਼ਾਈਨਲ ਦਾ ਟਿਕਟ ਕਟਾਇਆ। ਇਸ ਤੋਂ ਪਹਿਲਾਂ ਦੋਵੇਂ ਪਹਿਲਵਾਵਾਂ ਨੇ ਆਪਣੇ ਪਹਿਲੇ ਦੋਵੇਂ ਮੁਕਾਬਲੇ ਆਸਾਨੀ ਨਾਲ ਜਿੱਤੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Olympics: ਲਵਲੀਨਾ ਦਾ ਮੁੱਕੇਬਾਜ਼ੀ ਮੁਕਾਬਲਾ ਦੇਖਣ ਲਈ ਅੱਜ 30 ਮਿੰਟ ਤੱਕ ਮੁਲਤਵੀ ਰਹੇਗੀ ਅਸਮ ਵਿਧਾਨਸਭਾ
NEXT STORY