ਸਪੋਰਟਸ ਡੈਸਕ— ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਦਾ ਕਾਰਜਕਾਲ ਛੇਤੀ ਹੀ ਖ਼ਤਮ ਹੋਣ ਵਾਲਾ ਹੈ। ਇਸ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਦੇ ਬਾਅਦ ਹੀ ਰਵੀ ਸ਼ਾਸਤਰੀ ਦਾ ਕਾਰਜਕਾਲ ਖ਼ਤਮ ਹੋ ਜਾਵੇਗਾ। ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ ਕਿ ਰਵੀ ਸ਼ਾਸਤਰੀ ਮੁੜ ਭਾਰਤੀ ਟੀਮ ਦੇ ਕੋਚ ਬਣਨ ਦੇ ਇੱਛੁਕ ਨਹੀਂ ਹਨ। ਭਾਰਤੀ ਟੀਮ ਦੇ ਮੁੱਖ ਕੋਚ ਦੀ ਦਾਅਵੇਦਾਰੀ ਨੂੰ ਲੈ ਕੇ ਪਾਕਿਸਤਾਨ ਦੇ ਸਾਬਕਾ ਸਲਾਮੀ ਬੱਲੇਬਾਜ਼ ਤੇ ਕਪਤਾਨ ਸਲਮਾਨ ਬੱਟ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸਲਮਾਨ ਬੱਟ ਨੇ ਕਿਹਾ ਕਿ ਭਾਰਤੀ ਟੀਮ ਦੇ ਮੌਜੂਦਾ ਬੱਲੇਬਾਜ਼ੀ ਕੋਚ ਵਿਕਰਮ ਸਿੰਘ ਰਾਠੌੜ ਟੀਮ ਦੇ ਮੁੱਖ ਕੋਚ ਦੇ ਲਈ ਵਧੀਆ ਰਹਿਣਗੇ।
ਸਲਾਮਾਨ ਬੱਟ ਨੇ ਕਿਹਾ ਕਿ ਜੋ ਵੀ ਭਾਰਤੀ ਟੀਮ ਦਾ ਨਵਾਂ ਕੋਚ ਬਣੇ ਉਸ ਨੂੰ ਟੀਮ ਦੇ ਖਿਡਾਰੀਆਂ ਦੇ ਨਾਲ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ। ਖਿਡਾਰੀਆਂ ਨਾਲ ਉਨ੍ਹਾਂ ਦਾ ਚੰਗਾ ਰਿਸ਼ਤਾ ਹੋਣਾ ਚਾਹੀਦਾ ਹੈ। ਰਵੀ ਸ਼ਾਸਤਰੀ ਦੇ ਉਤਰਾਧਿਕਾਰੀ ਦੇ ਰੂਪ ’ਚ ਭਾਰਤੀ ਟੀਮ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਦਾ ਨਾਂ ਚਰਚਾ ’ਚ ਹੈ। ਰਾਠੌੜ ਆਪਣੇ ਸਮੇਂ ’ਚ ਇਕ ਸਟਾਈਲਿਸ਼ ਖਿਡਾਰੀ ਸਨ ਤੇ ਇਸ ਸਮੇਂ ਭਾਰਤੀ ਟੀਮ ’ਚ ਬੱਲੇਬਾਜ਼ੀ ਕੋਚ ਦੀ ਭੂਮਿਕਾ ਨਿਭਾ ਰਹੇ ਹਨ।
ਸਲਮਾਨ ਬੱਟ ਨੇ ਅੱਗੇ ਕਿਹਾ ਕਿ ਜਦੋਂ ਤੁਹਾਡੀ ਟੀਮ ਮਜ਼ਬੂਤ ਹੁੰਦੀ ਹੈ ਤਾਂ ਤੁਹਾਨੂੰ ਕੋਚ ਦੀ ਲੋੜ ਨਹੀਂ ਪੈਂਦੀ ਹੈ। ਟੀਮ ਨੂੰ ਇਸ ਸਮੇਂ ਉਸ ਕੋਚ ਦੀ ਜ਼ਰੂਰਤ ਹੈ ਜੋ ਖਿਡਾਰੀਆਂ ਦੇ ਨਾਲ ਸੰਪਰਕ ’ਚ ਹੋਵੇ। ਜੇਕਰ ਕੋਈ ਵਿਦੇਸ਼ੀ ਕੋਚ ਭਾਰਤੀ ਟੀਮ ਦੇ ਲਈ ਦਾਅਵੇਦਾਰੀ ਪੇਸ਼ ਨਾ ਕਰੇ ਤਾਂ ਮੈਨੂੰ ਲਗਦਾ ਹੈ ਕਿ ਵਿਕਰਮ ਰਾਠੌੜ ਭਾਰਤੀ ਟੀਮ ਦੇ ਮੁੱਖ ਕੋਚ ਦੇ ਰੂਪ ’ਚ ਸਹੀ ਰਹਿਣਗੇ।
ਵਿਕਰਮ ਰਾਠੌੜ ਨੇ ਭਾਰਤ ਲਈ 6 ਟੈਸਟ ਮੈਚ ਤੇ 7 ਵਨ-ਡੇ ਮੈਚ ਖੇਡੇ ਹਨ। ਉਨ੍ਹਾਂ ਨੇ ਘਰੇਲੂ ਕ੍ਰਿਕਟ ’ਚ ਪੰਜਾਬ ਤੇ ਹਿਮਾਚਲ ਪ੍ਰਦੇਸ਼ ਲਈ ਕ੍ਰਿਕਟ ਖੇਡਿਆ ਹੈ। 2019 ਦੇ ਵਰਲਡ ਕੱਪ ਦੇ ਬਾਅਦ ਸੰਜੇ ਬਾਂਗੜ ਨੂੰ ਬੱਲੇਬਾਜ਼ੀ ਕੋਚ ਦੇ ਤੌਰ ’ਤੇ ਹਟਾਇਆ ਗਿਆ ਤਾਂ ਵਿਕਰਮ ਰਾਠੌੜ ਨੂੰ ਭਾਰੀ ਟੀਮ ਦੇ ਨਾਲ ਬਤੌਰ ਬੱਲੇਬਾਜ਼ੀ ਕੋਚ ਜੋੜਿਆ ਗਿਆ।
ਇੰਡੀਅਨ ਟੂਰ ਸਕੁਐਸ਼ ਟੂਰਨਾਮੈਂਟ : ਯੁਵਰਾਜ ਵਾਧਵਾਨੀ ਨੇ ਰਵੀ ਦੀਕਸ਼ਿਤ ਨੂੰ ਹਰਾਇਆ
NEXT STORY