ਮੁੰਬਈ : ਸਾਬਕਾ ਕੋਚ ਰਵੀ ਸ਼ਾਸਤਰੀ ਨੇ ਡੈੱਥ ਓਵਰਾਂ ਦੇ ਮਾਹਿਰ ਦੇ ਤੌਰ ’ਤੇ ਟੀ. ਨਟਰਾਜਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੂੰ ਯੂ. ਏ. ਈ. ’ਚ ਟੀ-20 ਵਿਸ਼ਵ ਕੱਪ ਦੌਰਾਨ ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਦੀ ਕਮੀ ਰੜਕੀ। ਪਿਛਲੇ ਸਾਲ ਦੀ ਸ਼ੁਰੂਆਤ ਵਿਚ ਆਸਟਰੇਲੀਆ ’ਚ ਭਾਰਤ ਦੀ ਟੈਸਟ ਸੀਰੀਜ਼ ’ਚ ਇਤਿਹਾਸਕ ਜਿੱਤ ਦੌਰਾਨ ਨਟਰਾਜਨ ਨੇ ਪ੍ਰਭਾਵਿਤ ਕੀਤਾ ਸੀ ਪਰ ਗੋਡੇ ਦੀ ਸੱਟ ਕਾਰਨ ਉਹ ਪਿਛਲੇ ਸਾਲ ਜ਼ਿਆਦਾਤਰ ਸਮਾਂ ਕ੍ਰਿਕਟ ਤੋਂ ਦੂਰ ਰਹੇ। ਉਨ੍ਹਾਂ ਨੇ ਸੋਮਵਾਰ ਨੂੰ ਆਈ. ਪੀ. ਐੱਲ.-15 ’ਚ ਸਨਰਾਈਜ਼ਰਸ ਹੈਦਰਾਬਾਦ ਦੇ ਦੂਜੇ ਮੈਚ ਨਾਲ ਵਾਪਸੀ ਕੀਤੀ।
ਸ਼ਾਸਤਰੀ ਨੇ ਕਿਹਾ ਕਿ ਮੈਂ ਉਸ ਲਈ ਬਹੁਤ ਖੁਸ਼ ਹਾਂ। ਸਾਨੂੰ ਵਿਸ਼ਵ ਕੱਪ ’ਚ ਉਸ ਦੀ ਕਮੀ ਮਹਿਸੂਸ ਕੀਤੀ। ਜੇਕਰ ਉਹ ਫਿੱਟ ਹੁੰਦਾ ਤਾਂ ਉਸ ਦਾ ਖੇਡਣਾ ਯਕੀਨੀ ਸੀ। ਭਾਰਤ 2021 ’ਚ ਟੀ-20 ਵਿਸ਼ਵ ਕੱਪ ਦੇ ਗਰੁੱਪ ਪੜਾਅ ’ਚੋਂ ਬਾਹਰ ਹੋ ਗਿਆ ਸੀ। ਉਹ ਇੰਗਲੈਂਡ ਦੇ ਖ਼ਿਲਾਫ਼ ਵਨ ਡੇ ਅੰਤਰਰਾਸ਼ਟਰੀ ਸੀਰੀਜ਼ ਦੌਰਾਨ ਜ਼ਖ਼ਮੀ ਹੋ ਗਿਆ ਸੀ ਅਤੇ ਸਾਨੂੰ ਉਸ ਦੀ ਕਮੀ ਰੜਕੀ (ਵਿਸ਼ਵ ਕੱਪ ’ਚ)। ਉਹ ਡੈੱਥ ਓਵਰਾਂ ਦਾ ਮਾਹਿਰ ਗੇਂਦਬਾਜ਼ ਹੈ, ਜੋ ਬਹੁਤ ਹੁਨਰ ਨਾਲ ਯਾਰਕਰ ਸੁੱਟਦਾ ਹੈ। ਉਸ ਕੋਲ ਸ਼ਾਨਦਾਰ ਕੰਟਰੋਲ ਹੈ। ਜਿੰਨਾ ਤੁਸੀਂ ਸੋਚਦੇ ਤਾਂ ਉਹ ਉਸ ਤੋਂ ਥੋੜ੍ਹਾ ਜ਼ਿਆਦਾ ਤੇਜ਼ ਗਤੀ ਨਾਲ ਗੇਂਦਬਾਜ਼ੀ ਕਰਦਾ ਹੈ।
ਨਟਰਾਜਨ 31 ਸਾਲ ਦੇ ਹਨ ਅਤੇ ਸਨਰਾਈਜ਼ਰਸ ਟੀਮ ਨੇ ਉਨ੍ਹਾਂ ਨੂੰ 4 ਕਰੋੜ ਰੁਪਏ ’ਚ ਖਰੀਦਿਆ ਹੈ। ਉਨ੍ਹਾਂ ਨੇ 12 ਮਹੀਨਿਆਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਚਾਰ ਓਵਰਾਂ ’ਚ 26 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਟੀਮ ਨੂੰ ਹਾਲਾਂਕਿ 12 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜੋ ਉਸ ਦੀ ਲਗਾਤਾਰ ਦੂਜੀ ਹਾਰ ਹੈ। ਆਸਟ੍ਰੇਲੀਆ ਦੇ 2020-21 ਦੇ ਯਾਦਗਾਰ ਦੌਰੇ ’ਤੇ ਜਦੋਂ ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਤਿੰਨਾਂ ਫਾਰਮੈੱਟਸ ’ਚ ਭਾਰਤ ਵੱਲੋਂ ਡੈਬਿਊ ਕੀਤਾ ਸੀ ਤਾਂ ਸ਼ਾਸਤਰੀ ਟੀਮ ਇੰਡੀਆ ਦੇ ਮੁੱਖ ਕੋਚ ਸਨ।
ਸ਼ਾਸਤਰੀ ਨੇ ਕਿਹਾ ਕਿ ਨਟਰਾਜਨ ਟੀਮ ਲਈ ਖੁਸ਼ਕਿਸਮਤ ਰਹੇ ਸਨ। ਅਸੀਂ ਉਸ ਨੂੰ ਜਿਸ ਵੀ ਮੈਚ ਲਈ ਚੁਣਿਆ, ਉਸ ’ਚ ਅਸੀਂ ਜਿੱਤ ਦਰਜ ਕੀਤੀ। ਉਸ ਦੇ ਟੀ-20 ਡੈਬਿਊ ’ਤੇ ਅਸੀਂ ਜਿੱਤੇ। ਟੈਸਟ ਕ੍ਰਿਕਟ ’ਚ ਉਸ ਦੇ ਡੈਬਿਊ ’ਤੇ ਅਸੀਂ ਜਿੱਤ ਹਾਸਲ ਕੀਤੀ। ਨੈੱਟ ਗੇਂਦਬਾਜ਼ ਦੇ ਤੌਰ ’ਤੇ ਜਾਣ ਦੇ ਬਾਵਜੂਦ ਉਹ ਦੋ ਹੋਰ ਫਾਰਮੈੱਟਸ ’ਚ ਖੇਡਣ ਵਿਚ ਸਫ਼ਲ ਰਿਹਾ। ਸਨਰਾਈਜ਼ਰਸ ਟੀਮ ਆਪਣੇ ਅਗਲੇ ਮੈਚ ’ਚ 9 ਅਪ੍ਰੈਲ ਨੂੰ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨਾਲ ਭਿੜੇਗੀ।
ਖੰਨਾ ਦੇ ਤਰੁਣ ਸ਼ਰਮਾ ਨੇ ਕੌਮਾਂਤਰੀ ਪੈਰਾ ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਗੋਲਡ ਮੈਡਲ
NEXT STORY