ਦੁਬਈ— ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਦੀ ਭਾਰਤੀ ਸਪਿਨ ਜੋੜੀ ਆਈ.ਸੀ.ਸੀ. ਦੀ ਨਵੀਂ ਟੈਸਟ ਗੇਂਦਬਾਜ਼ੀ ਰੈਂਕਿੰਗ 'ਚ ਕ੍ਰਮਵਾਰ ਤੀਜੇ ਅਤੇ ਪੰਜਵੇਂ ਸਥਾਨ 'ਤੇ ਕਾਬਜ਼ ਹੈ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਇੰਡੀਆ ਖਿਲਾਫ ਬਰਮਿੰਘਮ 'ਚ ਇਕ ਅਗਸਤ ਤੋਂ ਸ਼ੁਰੂ ਹੋਣ ਵਾਲੀ 5 ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਗੇਂਦਬਾਜ਼ਾਂ ਦੀ ਇਸ ਸੂਚੀ 'ਚ ਚੋਟੀ 'ਤੇ ਕਾਬਜ਼ ਹਨ। ਜਡੇਜਾ ਦੇ 866 ਅਤੇ ਅਸ਼ਵਿਨ ਦੇ 811 ਰੇਟਿੰਗ ਅੰਕ ਹਨ।
ਦੱਖਣੀ ਅਫਰੀਕਾ ਦੇ ਕੈਗਿਸੋ ਰਬਾਡਾ (882) ਅਤੇ ਵਰਨੋਨ ਫਿਲੈਂਡਰ (826) ਕ੍ਰਮਵਾਰ ਦੂਜੇ ਅਤੇ ਚੌਥੇ ਸਥਾਨ 'ਤੇ ਹਨ। ਪਾਕਿਸਤਾਨ ਦੇ ਖਿਲਾਫ ਇੰਗਲੈਂਡ ਦੀ 2 ਟੈਸਟ ਸੀਰੀਜ਼ 'ਚ 9 ਵਿਕਟਾਂ ਲੈਣ ਵਾਲੇ ਐਂਡਰਸਨ ਦੇ 892 ਅੰਕ ਹਨ। ਸ਼੍ਰੀਲੰਕਾ ਅਤੇ ਦੱਖਣੀ ਅਫਰੀਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਲੜੀ 'ਚ 8 ਵਿਕਟਾਂ ਲੈਣ ਦੇ ਬਾਅਦ ਵੀ ਰਬਾਡਾ ਦੂਜੇ ਸਥਾਨ 'ਤੇ ਖਿਸਕ ਗਏ ਹਨ।
ਆਈ.ਸੀ.ਸੀ. ਦੀ ਬੱਲੇਬਾਜ਼ੀ ਦੀ ਟੈਸਟ ਰੈਂਕਿੰਗ 'ਚ ਵਿਰਾਟ ਕੋਹਲੀ ਦੂਜੇ ਅਤੇ ਚੇਤੇਸ਼ਵਰ ਪੁਜਾਰਾ ਛੇਵੇਂ ਸਥਾਨ 'ਤੇ ਬਣੇ ਹੋਏ ਹਨ। ਜੋ ਰੂਟ ਚੋਟੀ ਦੇ 10 'ਚ ਸ਼ਾਮਲ ਇੰਗਲੈਂਡ ਦੇ ਇਕਮਾਤਰ ਬੱਲੇਬਾਜ਼ ਹਨ। ਸਟੀਵ ਸਮਿਥ 12 ਮਹੀਨਿਆਂ ਦੇ ਬੈਨ ਝੱਲਣ ਦੇ ਬਾਵਜੂਦ ਅਜੇ ਵੀ ਬੱਲੇਬਾਜ਼ਾਂ ਦੀ ਸੂਚੀ 'ਚ ਚੋਟੀ 'ਤੇ ਬਣੇ ਹੋਏ ਹਨ।
ਸਮਿਥ ਦੇ 929 ਅੰਕ ਹਨ ਜਦਕਿ ਕੋਹਲੀ ਦੇ 903 ਅੰਕ ਹਨ। ਰੂਟ 855 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਹਨ। ਆਲਰਾਊਂਡਰਾਂ ਦੀ ਸੂਚੀ 'ਚ ਭਾਰਤ ਅਤੇ ਇੰਗਲੈਂਡ ਦੇ 2-2 ਖਿਡਾਰੀ ਚੋਟੀ ਦੇ 10 'ਚ ਸ਼ਾਮਲ ਹਨ। ਜਡੇਜਾ ਦੂਜੇ ਅਤੇ ਅਸ਼ਵਿਨ ਚੌਥੇ ਸਥਾਨ 'ਤੇ ਹਨ ਜਦਕਿ ਬੇਨ ਸਟੋਕਸ 6ਵੇਂ ਅਤੇ ਮੋਈਨ ਅਲੀ ਸਤਵੇਂ ਸਥਾਨ 'ਤੇ ਹਨ। ਟੀਮ ਇੰਡੀਆ ਰੈਂਕਿੰਗ 'ਚ ਚੋਟੀ 'ਤੇ ਬਣੀ ਹੋਈ ਹੈ। ਭਾਰਤ ਦੇ 125 ਅੰਕ ਹਨ।
ਪਾਕਿ ਚੋਣਾਂ: ਇਮਰਾਨ ਖਾਨ ਨੂੰ ਮਿਲੀ ਇਨ੍ਹਾਂ ਕ੍ਰਿਕਟ ਖਿਡਾਰੀਆਂ ਦੀ ਸਪੋਰਟ
NEXT STORY