ਨਵੀਂ ਦਿੱਲੀ (ਏਜੰਸੀ) : ਭਾਜਪਾ ਨੇ ਵੀਰਵਾਰ ਨੂੰ 182 ਮੈਂਬਰੀ ਗੁਜਰਾਤ ਵਿਧਾਨ ਸਭਾ ਚੋਣਾਂ ਲਈ 160 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਨੂੰ ਵੀ ਟਿਕਟ ਦਿੱਤੀ ਗਈ ਹੈ। ਉਹ ਭਾਜਪਾ ਦੀ ਟਿਕਟ 'ਤੇ ਜਾਮਨਗਰ (ਉੱਤਰੀ) ਤੋਂ ਚੋਣ ਲੜੇਗੀ। ਖਾਸ ਗੱਲ ਇਹ ਹੈ ਕਿ ਭਾਜਪਾ ਨੇ ਮੌਜੂਦਾ ਵਿਧਾਇਕ ਦੀ ਟਿਕਟ ਕੱਟ ਕੇ ਇਸ ਸੀਟ 'ਤੇ ਰਿਵਾਬਾ 'ਤੇ ਭਰੋਸਾ ਜਤਾਇਆ ਹੈ।
ਇਹ ਵੀ ਪੜ੍ਹੋ: ਅੱਜ ਫਿਰੰਗੀਆਂ 'ਤੇ 'ਵਾਰ'! ਦੂਜੇ ਸੈਮੀਫਾਈਨਲ 'ਚ ਭਾਰਤ ਤੇ ਇੰਗਲੈਂਡ ਹੋਣਗੇ ਆਹਮੋ-ਸਾਹਮਣੇ
ਇਸ ਸੀਟ ਤੋਂ ਮੌਜੂਦਾ ਵਿਧਾਇਕ ਭਾਜਪਾ ਦੇ ਧਰਮਿੰਦਰ ਸਿੰਘ ਜਡੇਜਾ ਹਨ, ਜਿਨ੍ਹਾਂ ਨੇ 2017 ਦੀਆਂ ਚੋਣਾਂ ਵਿੱਚ ਕਾਂਗਰਸ ਉਮੀਦਵਾਰ ਨੂੰ 40 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਇਸ ਵਾਰ ਭਾਜਪਾ ਨੇ ਧਰਮਿੰਦਰ ਸਿੰਘ ਦੀ ਥਾਂ ਰਿਵਾਬਾ 'ਤੇ ਭਰੋਸਾ ਜਤਾਇਆ ਹੈ। ਗੁਜਰਾਤ ਦੇ ਮੌਜੂਦਾ ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਘਾਟਲੋਡੀਆ ਸੀਟ ਤੋਂ ਟਿਕਟ ਮਿਲੀ ਹੈ। ਰਾਜ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਮਜੂਰਾ ਹਲਕੇ ਤੋਂ ਚੋਣ ਲੜਨਗੇ। ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਪਾਟੀਦਾਰ ਨੇਤਾ ਹਾਰਦਿਕ ਪਟੇਲ ਵੀਰਮਗਾਮ ਹਲਕੇ ਤੋਂ ਚੋਣ ਲੜਨਗੇ। ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਅਤੇ ਸੀਨੀਅਰ ਨੇਤਾ ਭੂਪੇਂਦਰ ਸਿੰਘ ਚੁਡਾਸਮਾ ਨੇ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: 23 ਦਸੰਬਰ ਨੂੰ ਕੋਚੀ 'ਚ ਹੋਵੇਗੀ IPL ਲਈ ਖਿਡਾਰੀਆਂ ਦੀ ਨਿਲਾਮੀ
ਦੱਸ ਦਈਏ ਕਿ 89 ਸੀਟਾਂ ਲਈ 1 ਦਸੰਬਰ ਅਤੇ 93 ਸੀਟਾਂ ਲਈ 5 ਦਸੰਬਰ ਨੂੰ ਦੋ ਪੜਾਵਾਂ ਵਿੱਚ ਵੋਟਾਂ ਪੈਣਗੀਆਂ। ਪਹਿਲੇ ਪੜਾਅ ਲਈ ਨਾਮਜ਼ਦਗੀਆਂ ਦੀ ਆਖਰੀ ਤਾਰੀਖ਼ 14 ਨਵੰਬਰ, ਜਦਕਿ ਦੂਜੇ ਪੜਾਅ ਲਈ 17 ਨਵੰਬਰ ਹੈ। 8 ਦਸੰਬਰ ਨੂੰ ਗਿਣਤੀ ਹੋਵੇਗੀ।
ਇਹ ਵੀ ਪੜ੍ਹੋ: ਲੈੱਗ ਸਪਿਨਰ ਹਸਰੰਗਾ ਬਣੇ ਟੀ-20 ਦੇ ਨੰਬਰ ਇਕ ਗੇਂਦਬਾਜ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
FIDE ਮਹਿਲਾ ਕੈਂਡੀਡੇਟ - ਚੀਨ ਦੀ ਲੇਈ ਟਿੰਗਜੇ ਨੇ ਫਾਈਨਲ ਵਿੱਚ ਬਣਾਈ ਜਗ੍ਹਾ
NEXT STORY