ਸਪੋਰਟਸ ਡੈਸਕ : ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਤੇਲੰਗਾਨਾ ਪੁਲਸ ਵਿਚ ਡੀਐੱਸਪੀ ਬਣ ਗਏ ਹਨ। ਤੇਲੰਗਾਨਾ ਸਰਕਾਰ ਨੇ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਉਸ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਹੁਣ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਉਸ ਲਈ ਇਕ ਦਿਲਚਸਪ ਪੋਸਟ ਸ਼ੇਅਰ ਕੀਤੀ ਹੈ।
RCB ਨੇ 'ਐਕਸ' 'ਤੇ ਇਕ ਪੋਸਟ ਸਾਂਝਾ ਕੀਤੀ ਹੈ। ਇਸ 'ਚ ਸਿਰਾਜ ਨੂੰ ਜੇਮਸ ਬਾਂਡ ਦਾ ਲੁੱਕ ਦਿੱਤਾ ਗਿਆ ਹੈ। ਆਰਸੀਬੀ ਨੇ ਸਿਰਾਜ ਲਈ ਇਹ ਖਾਸ ਪੋਸਟ ਸ਼ੇਅਰ ਕੀਤੀ ਅਤੇ ਕੈਪਸ਼ਨ 'ਚ ਲਿਖਿਆ, ''ਅਗਲਾ ਜੇਮਸ ਬਾਂਡ ਮੀਆਂ' ਜੇਕਰ ਸਿਰਾਜ ਦੀ ਪੋਸਟਿੰਗ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਹੈਦਰਾਬਾਦ 'ਚ ਹੀ ਪੋਸਟ ਕੀਤਾ ਗਿਆ ਹੈ। ਸਿਰਾਜ ਪੁਲਸ ਦੀ ਨੌਕਰੀ ਦੇ ਨਾਲ-ਨਾਲ ਕ੍ਰਿਕਟ ਖੇਡਦਾ ਰਹੇਗਾ।
ਸਿਰਾਜ ਟੀਮ ਇੰਡੀਆ ਦੇ ਘਾਤਕ ਗੇਂਦਬਾਜ਼ਾਂ ਵਿੱਚੋਂ ਇਕ ਹੈ। ਉਸ ਨੇ ਟੈਸਟ ਅਤੇ ਵਨਡੇ ਦੇ ਨਾਲ-ਨਾਲ ਟੀ-20 ਮੈਚਾਂ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਆਈਪੀਐੱਲ ਵਿਚ ਰਾਇਲ ਚੈਲੰਜਰਜ਼ ਬੰਗਲੌਰ ਲਈ ਖੇਡਦਾ ਹੈ। ਸਿਰਾਜ ਦਾ ਆਰਸੀਬੀ ਨਾਲ ਬਹੁਤ ਪੁਰਾਣਾ ਸਬੰਧ ਹੈ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ ਲਈ ਸਿਰਾਜ ਨੂੰ ਵੀ ਟੀਮ ਇੰਡੀਆ 'ਚ ਜਗ੍ਹਾ ਮਿਲੀ ਹੈ। ਸਿਰਾਜ ਨੂੰ ਆਸਟ੍ਰੇਲੀਆ ਖਿਲਾਫ ਸੀਰੀਜ਼ ਲਈ ਵੀ ਮੌਕਾ ਮਿਲ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
NCL ਚੈਂਪੀਅਨ ਸ਼ਿਕਾਗੋ ਕ੍ਰਿਕਟ ਕਲੱਬ ਲਈ ਸਚਿਨ ਤੇਂਦੁਲਕਰ ਦੀ ਮੌਜੂਦਗੀ ਯਾਦਗਾਰ ਬਣ ਗਈ
NEXT STORY