ਨਵੀਂ ਦਿੱਲੀ— ਸ਼੍ਰੀਲੰਕਾ ਵਿਰੁੱਧ ਤਿੰਨ ਟੀ-20 ਅੰਤਰਰਾਸ਼ਟਰੀ ਤੇ ਆਸਟਰੇਲੀਆ ਵਿਰੁੱਧ 3 ਵਨ ਡੇ ਦੀ ਭਾਰਤੀ ਟੀਮ ਚੋਣ ਦੇ ਲਈ ਸੋਮਵਾਰ ਨੂੰ ਮੌਜੂਦਾ ਚੋਣ ਕਮੇਟੀ ਆਪਣੀ ਆਖਰੀ ਬੈਠਕ ਕਰੇਗੀ, ਜਿਸ 'ਚ ਧਿਆਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਫਿਟਨੈੱਸ 'ਤੇ ਹੋਵੇਗਾ। ਬੁਮਰਾਹ ਨੇ ਹਾਲ 'ਚ ਭਾਰਤ ਦੇ ਲਈ ਅਭਿਆਸ ਸੈਸ਼ਨ 'ਚ ਗੇਂਦਬਾਜ਼ੀ ਕੀਤੀ ਸੀ, ਉਹ ਮੁਕਾਬਲੇ ਲਈ ਫਿਟ ਹੈ ਤੇ ਉਸ ਨੂੰ ਸ਼੍ਰੀਲੰਕਾ ਵਿਰੁੱਧ ਪੰਜ ਜਨਵਰੀ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਦੇ ਲਈ ਜਾਂ ਫਿਰ 14 ਜਨਵਰੀ ਤੋਂ ਆਸਟਰੇਲੀਆ ਵਿਰੁੱਧ ਸ਼ੁਰੂ ਹੋਣ ਵਾਲੀ ਵਨ ਡੇ ਸੀਰੀਜ਼ ਦੇ ਲਈ ਚੁਣਿਆ ਜਾ ਸਕਦਾ ਹੈ।

ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਨਾਂ ਨਹੀਂ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਦੋਵਾਂ ਸੀਰੀਜ਼ਾਂ ਦੇ ਲਈ ਟੀਮ ਦੀ ਚੋਣ ਦਿੱਲੀ 'ਚ ਸੋਮਵਾਰ ਦੁਪਹਿਰ ਨੂੰ ਹੋਵੇਗੀ। ਚੋਣ ਕਰਤਾ ਦੋਵੇਂ ਸੀਰੀਜ਼ ਲਈ ਟੀਮ ਦੀ ਚੋਣ ਕਰਨਗੇ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਐੱਮ. ਐੱਸ. ਕੇ. ਪ੍ਰਸਾਦ ਦੀ ਪ੍ਰਧਾਨਗੀ 'ਚ ਇਹ ਆਖਰੀ ਚੋਣ ਬੈਠਕ ਹੋਵੇਗੀ।

IND v WI : ਹਾਰ ਤੋਂ ਬਾਅਦ ਕਪਤਾਨ ਪੋਲਾਰਡ ਨੇ ਦਿੱਤਾ ਇਹ ਬਿਆਨ
NEXT STORY