ਨਵੀਂ ਦਿੱਲੀ— ਗੋਆ ਦੇ ਨਹਿਰੂ ਸਟੇਡੀਅਮ ਨੂੰ ਅੱਜ ਫੀਫਾ ਅੰਡਰ-17 ਵਿਸ਼ਵ ਕੱਪ ਪ੍ਰਬੰਧਕੀ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ। ਸਥਾਨਕ ਪ੍ਰਬੰਧਕੀ ਕਮੇਟੀ ਦੇ ਟੂਰਨਾਮੈਂਟ ਡਾਇਰੈਕਟਰ ਜਵੀਅਰ ਸੇਪੀ ਤੇ ਹੋਰ ਅਧਿਕਾਰੀਆਂ ਦੇ ਨਾਲ ਸੋਮਵਾਰ ਨੂੰ ਸਟੇਡੀਅਮ ਦਾ ਜਾਇਜਾ ਕਰਨ ਤੋਂ ਬਾਅਦ ਸੰਤੁਸ਼ਟ ਦਿਸੇ। ਗੋਆ 'ਚ ਕਾਜਕਾਰੀ ਡਾਇਰੈਕਟਰ ਪ੍ਰਭੂ ਦੇਸਾਈ ਨੇ ਕਿਹਾ ਕਿ ਹੁਣ ਇਸ ਸਟੇਡੀਅਮ ਦੀ ਦੇਖਭਾਲ ਫੀਫਾ ਟੀਮ ਦੀ ਜ਼ਿੰਮੇਵਾਰੀ ਹੋਵੇਗੀ।
ਸਟੇਡੀਅਮ 'ਚ 2014 'ਚ ਲੁਸੋਫੋਨਿਆ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ ਜਿਸ ਦੇ ਲਈ ਇਸ ਦੀ ਮੁਰੰਮਤ ਕੀਤੀ ਗਈ ਸੀ। ਸਟੇਡੀਅਮ ਦੀ ਸਮਰੱਥਾ 19 ਹਜ਼ਾਰ ਦਰਸ਼ਕਾਂ ਦੀ ਹੈ। ਸਟੇਡੀਅਮ 'ਚ ਜਰਮਨੀ, ਈਰਾਨ, ਗਿਨੀ ਅਤੇ ਕੋਸਟਾ ਰਿਕਾ ਦੇ ਮੈਚ ਖੇਡੇ ਜਾਣਗੇ। ਇਸ ਤੋਂ ਇਲਾਵਾ ਇੱਥੇ ਪ੍ਰੀ-ਕੁਆਰਟਰ ਫਾਈਨਲ ਦੇ 2 ਅਤੇ ਕੁਆਰਟਰ ਫਾਈਨਲ ਦਾ ਇਕ ਮੈਚ ਖੇਡਿਆ ਜਾਵੇਗਾ।
ਮਨੀਸ਼ ਪਾਂਡੇ ਨੇ ਬਾਊਂਡਰੀ 'ਤੇ ਕੀਤੀ ਜ਼ਬਰਦਸਤ ਕੈਚ, ਦੇਖਦੇ ਰਹਿ ਗਏ ਫੈਨਜ਼
NEXT STORY