ਨਵੀਂ ਦਿੱਲੀ— ਰਿਧਿਮਾ ਦਿਲਾਵਰੀ ਨੇ ਜੇਪੀ ਗ੍ਰੀਨਸ 'ਤੇ ਹੀਰੋ ਮਹਿਲਾ ਗੋਲਫ ਟੂਰ ਦੇ 6ਵੇਂ ਪੜਾਅ ਦਾ ਖਿਤਾਬ ਸ਼ੁੱਕਰਵਾਰ ਨੂੰ ਜਿੱਤ ਲਿਆ। ਰਿਧਿਮਾ ਨੇ ਪਹਿਲੇ ਤੋਂ ਤੀਸਰੇ ਰਾਊਂਡ ਤੱਕ ਆਪਣੀ ਬੜ੍ਹਤ ਕਾਇਮ ਰੱਖਦੇ ਹੋਏ ਖਿਤਾਬ ਆਪਣੇ ਨਾਂ ਕਰ ਲਿਆ। 20 ਸਾਲਾ ਰਿਧਿਮਾ ਨੇ ਲਗਾਤਾਰ ਤੀਸਰੇ ਅੰਡਰ ਪਾਰ ਕਾਰਡ ਖੇਡਿਆ। ਉਨ੍ਹਾਂ ਨੇ 3 ਅੰਡਰ 69 ਦਾ ਕਾਰਡ ਖੇਡਿਆ ਤੇ 10 ਅੰਡਰ 206 ਦੇ ਸਕੋਰ ਦੇ ਨਾਲ ਖਿਤਾਬ ਜਿੱਤਿਆ। ਰਿਧਿਮਾ ਨੇ 10 ਸ਼ਾਟ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ ਜੋ ਕਿ ਤੀਸਰੇ ਪੜਾਅ 'ਚ ਤਵੇਸਾ ਮਲਿਕ ਦੀ 15 ਸ਼ਾਟ ਦੀ ਜਿੱਤ ਤੋਂ ਬਾਅਦ ਦੂਸਰੀ ਸਭ ਤੋਂ ਵੱਡੀ ਜਿੱਤ ਹੈ। ਰਿਧਿਮਾ ਦਾ ਇਸ ਸੈਸ਼ਨ 'ਚ ਇਹ ਦੂਸਰਾ ਖਿਤਾਬ ਹੈ। ਪਿਛਲੇ ਹਫਤੇ ਦੇ ਜੇਤੂ ਗੌਰਿਕਾ ਬਿਸ਼ਨੋਈ ਨੇ ਲਗਾਤਾਰ ਦੂਸਰਾ 73 ਦਾ ਕਾਰਡ ਖੇਡਿਆ ਤੇ 216 ਦੇ ਸਕੋਰ ਦੇ ਨਾਲ ਦੂਸਰਾ ਸਥਾਨ ਹਾਸਲ ਕੀਤਾ ।
ਧੋਖਾ ਮਿਲਣ 'ਤੇ ਬੋਲੀ ਟੌਰੀ ਵਿਲਸਨ—ਮੇਰਾ ਕਲੀਨਰ ਦੀ ਤਰ੍ਹਾਂ ਇਸਤੇਮਾਲ ਹੋਇਐ
NEXT STORY