ਨਵੀਂ ਦਿੱਲੀ— ਇੰਗਲੈਂਡ ਵਿਚ 30 ਮਈ ਤੋਂ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਲਈ ਮਹਿੰਦਰ ਸਿੰਘ ਧੋਨੀ ਦੇ ਬੈਕਅਪ ਮੰਨੇ ਜਾ ਰਹੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕਿਹਾ ਹੈ ਕਿ ਉਹ ਸਥਿਤੀ ਦੇ ਅਨੁਸਾਰ ਖੇਡਣਾ ਜਾਣਦਾ ਹੈ ਤੇ ਜਲਦ ਹੀ ਖੁਦ ਨੂੰ ਹਾਲਾਤ ਅਨੁਸਾਰ ਢਾਲ ਲੈਂਦਾ ਹੈ। ਪੰਤ ਨੇ ਬਹੁਤ ਘੱਟ ਸਮੇਂ ਵਿਚ ਹੀ ਆਪਣੇ ਖਾਸ ਅੰਦਾਜ਼ ਵਿਚ ਕੌਮਾਂਤਰੀ ਕ੍ਰਿਕਟ ਵਿਚ ਆਪਣੀ ਖਾਸ ਪਛਾਣ ਬਣਾ ਲਈ ਹੈ। ਪੰਤ ਤਕਰੀਬਨ 9 ਮਹੀਨੇ ਪਹਿਲਾਂ ਗਰਮੀਆਂ ਦੇ ਮੌਸਮ ਵਿਚ ਖੁਦ ਲਈ ਜਿਵੇਂ ਕਿਸੇ ਮੌਕੇ ਦਾ ਹੀ ਇੰਤਰਾਜ਼ ਕਰ ਰਿਹਾ ਸੀ ਕਿ ਤਦ ਵਿਕਟਕੀਪਰ ਰਿਧੀਮਾਨ ਸਾਹਾ ਦੇ ਜ਼ਖ਼ਮੀ ਹੋਣ ਕਾਰਨ ਉਸ ਨੂੰ ਇੰਗਲੈਂਡ ਵਿਰੁੱਧ ਟੈਸਟ ਟੀਮ ਵਿਚ ਮਿਲਿਆ ਤੇ ਉਸ ਨੇ ਦੋਵੇਂ ਹੱਥਾਂ ਨਾਲ ਇਸ ਮੌਕੇ ਦਾ ਫਾਇਦਾ ਚੁੱਕ ਲਿਆ।
ਪੰਤ ਨੇ ਕਿਹਾ, ''ਮੈਂ ਉਸ ਸਮੇਂ ਇੰਗਲੈਂਡ ਵਿਚ ਸੀ ਤੇ ਭਾਰਤ-ਏ ਵਲੋਂ ਵਨ ਡੇ ਮੈਚ ਖੇਡ ਰਿਹਾ ਸੀ। ਰਿਧੀ ਭਰਾ ਜ਼ਖ਼ਮੀ ਹੋ ਗਿਆ ਸੀ ਤੇ ਚੋਣਕਾਰਾਂ ਨੇ ਮੈਨੂੰ ਦੱਸਿਆ ਕਿ ਮੈਂ ਤਿਆਰ ਰਹਾਂ, ਮੈਨੂੰ ਟੈਸਟ ਟੀਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਉਨ੍ਹ੍ਹਾਂ ਨੇ ਮੈਚ ਚਾਰ ਦਿਨਾ ਮੈਚ ਲਈ ਟੀਮ ਵੀ ਟੀਮ ਵਿਚ ਸ਼ਾਮਲ ਕਰ ਲਿਆ।'' ਨੌਜਵਾਨ ਬੱਲੇਬਾਜ਼ ਨੇ ਕਿਹਾ, ''ਉਹ ਇੰਗਲੈਂਡ ਲਾਇਨਜ਼ ਵਿਰੁੱਧ ਚਾਰ ਦਿਨਾ ਮੈਚ ਦੇ ਪਹਿਲੇ ਦਿਨ ਹੀ ਸਵੇਰ ਸੀ। ਇਹ ਉਸਦੀ ਤਕਰੀਬਨ ਮੁੱਖ ਟੀਮ ਹੀ ਸੀ। ਟੀਮ ਵਿਚ ਐਲਿਸਟੀਅਰ ਕੁਕ, ਕ੍ਰਿਸ ਵੋਕਸ, ਸੈਮ ਕਿਊਰੇਨ, ਓਲੀ ਪੋਪ ਤੇ ਡੇਵਿਡ ਮਲਾਨ ਵਰਗੇ ਸਾਰੇ ਖਿਡਾਰੀ ਸ਼ਾਮਲ ਸਨ। ਅਸੀਂ ਟਾਸ ਹਾਰ ਚੁੱਕੇ ਸੀ ਤੇ ਮੈਦਾਨ 'ਤੇ ਜਾਣ ਹੀ ਵਾਲੇ ਸੀ ਕਿ ਤਦ ਰਾਸ਼ਠਰੀ ਚੋਣਕਾਰ ਸਰਨਦੀਪ ਸਿੰਘ (ਨੰਨੂ ਭਾਅ) ਨੇ ਮੈਨੂੰ ਬੁਲਾਇਆ। ਉਸ ਨੇ ਕਿਹਾ ਕਿ ਇਕ ਮਿੰਟ ਲਈ ਇੱਧਰ ਆਓ। ਉਸ਼ ਨੇ ਮੈਨੂੰ ਭਾਰਤ ਦੀ ਟੈਸਟ ਟੀਮ ਵਿਚ ਚੁਣੇ ਜਾਣ ਦੀ ਸਚਨਾ ਦਿੱਤੀ। ਉਸ ਸਮੇਂ ਮੈਂ ਇੰਨਾ ਖੁਸ਼ ਹੋਇਆ ਕਿ ਮੈਂ ਨੰਨੂ ਭਾਅ ਨੂੰ ਗਲੇ ਲਾ ਲਿਆ।'' ਪੰਤ ਨੇ ਪਿਛਲੇ ਸਾਲ ਇੰਗਲੈਂਡ ਵਿਰੁੱਧ ਨਾਟਿੰਘਮ ਵਿਚ ਆਪਣਾ ਡੈਬਿਊ ਟੈਸਟ ਖੇਡਿਆ ਸੀ। ਪੰਤ ਨੇ ਕਿਹਾ, ''ਟੈਸਟ ਟੀਮ ਵਿਚ ਚੁਣੇ ਜਾਣ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਆਪਣੀ ਮਾਂ ਨੂੰ ਫੋਨ ਕਰਕੇ ਇਸ ਬਾਰੇ ਵਿਚ ਦੱਸਿਆ। ਉਹ ਬਹੁਤ ਹੀ ਖੁਸ਼ ਹੋਈ। ਉਸ ਤੋਂ ਬਾਅਧ ਮੈਂ ਆਪਣੇ ਕੋਚ ਤਾਰਕ ਸਰ ਨੂੰ ਫੋਨ ਕਰ ਕੇ ਇਸ ਬਾਰੇ ਵਿਚ ਦੱਸਿਆ।''
ਜੋਕੋਵਿਚ ਚੌਥੀ ਵਾਰ ਬਣਿਆ 'ਲੌਰੀਅਸ ਸਪੋਰਟਸਮੈਨ ਆਫ ਦਿ ਯੀਅਰ'
NEXT STORY