ਨਵੀਂ ਦਿੱਲੀ— ਕ੍ਰਿਕਟ ਪ੍ਰਸ਼ੰਸਕ ਲੰਬੇ ਸਮੇਂ ਤੋਂ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਭਾਰਤੀ ਟੀਮ 'ਚ ਵਾਪਸੀ ਦੀ ਉਮੀਦ ਕਰ ਰਹੇ ਹਨ। ਇਸ ਦੌਰਾਨ ਪ੍ਰਸ਼ੰਸਕਾਂ ਦੀ ਮੰਗ ਨੂੰ ਦੇਖਦੇ ਹੋਏ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵੀ ਇਕ ਵੀਡੀਓ ਜਾਰੀ ਕੀਤਾ ਹੈ, ਜਿਸ 'ਚ ਸਟਾਰ ਵਿਕਟਕੀਪਰ ਬੱਲੇਬਾਜ਼ ਫਿਰ ਤੋਂ ਨੀਲੀ ਜਰਸੀ ਪਹਿਨੇ ਨਜ਼ਰ ਆ ਰਹੇ ਹਨ।
ਬੀਸੀਸੀਆਈ ਨੇ ਮੰਗਲਵਾਰ ਨੂੰ ਟਵਿੱਟਰ 'ਤੇ ਇਕ ਵੀਡੀਓ ਪੋਸਟ ਕੀਤਾ, ਜਿਸ 'ਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਸੰਦੇਸ਼ ਦੇ ਨਾਲ ਨੀਲੀ ਜਰਸੀ 'ਚ ਆਪਣੇ ਨਵੇਂ ਲੁੱਕ ਦੀ ਝਲਕ ਦਿੰਦੇ ਨਜ਼ਰ ਆ ਰਹੇ ਹਨ। ਕਾਰ ਦੁਰਘਟਨਾ ਕਾਰਨ ਲਗਭਗ 15 ਮਹੀਨਿਆਂ ਤੱਕ ਕ੍ਰਿਕਟ ਤੋਂ ਦੂਰ ਰਹੇ ਪੰਤ ਨੇ ਪੇਸ਼ੇਵਰ ਕ੍ਰਿਕਟ ਵਿੱਚ ਜ਼ਬਰਦਸਤ ਵਾਪਸੀ ਕੀਤੀ ਅਤੇ ਆਈ.ਪੀ.ਐੱਲ. 2024 ਵਿੱਚ 40.54 ਦੀ ਔਸਤ ਅਤੇ 155.40 ਦੇ ਸਟ੍ਰਾਈਕ ਰੇਟ ਨਾਲ 446 ਦੌੜਾਂ ਬਣਾਈਆਂ। ਉਨ੍ਹਾਂ ਨੇ ਹਾਲੀਆ ਇੰਡੀਆ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਸੀਜ਼ਨ ਦੌਰਾਨ ਵਿਕਟਾਂ ਪਿੱਛੇ 16 ਕੈਚ ਵੀ ਲਏ ਸਨ।
ਭਾਰਤ ਆਪਣੇ ਟੀ-20 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ 5 ਜੂਨ ਨੂੰ ਨਿਊਯਾਰਕ ਦੇ ਨਸਾਓ ਕਾਊਂਟੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਆਇਰਲੈਂਡ ਖਿਲਾਫ ਕਰੇਗਾ। ਇਸ ਦੌਰਾਨ, ਭਾਰਤ ਅਤੇ ਪਾਕਿਸਤਾਨ ਵਿਚਕਾਰ ਸਭ ਤੋਂ ਵੱਧ ਉਡੀਕੀ ਜਾ ਰਹੀ ਬਲਾਕਬਸਟਰ ਟੱਕਰ 9 ਜੂਨ ਨੂੰ ਹੋਵੇਗੀ। ਉਹ ਬਾਅਦ ਵਿੱਚ ਆਪਣੇ ਗਰੁੱਪ ਏ ਮੈਚਾਂ ਦੀ ਸਮਾਪਤੀ ਲਈ ਟੂਰਨਾਮੈਂਟ ਦੇ ਸਹਿ-ਮੇਜ਼ਬਾਨ ਅਮਰੀਕਾ (12 ਜੂਨ) ਅਤੇ ਕੈਨੇਡਾ (15 ਜੂਨ) ਨਾਲ ਖੇਡਣਗੇ।
ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੁਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।
ਰਿਜ਼ਰਵ : ਸ਼ੁਭਮਨ ਗਿੱਲ, ਰਿੰਕੂ ਸਿੰਘ, ਖਲੀਲ ਅਹਿਮਦ ਅਤੇ ਅਵੇਸ਼ ਖਾਨ।
ਨਿਸ਼ਾਨੇਬਾਜ਼ਾਂ ਨੇ ਚੋਟੀ ਦੇ ਰਾਈਫਲ ਕੋਚ ’ਤੇ ਬੰਦੂਕ ਨਾਲ ਛੇੜਛਾੜ ਦਾ ਦੋਸ਼ ਲਗਾਇਆ
NEXT STORY