ਦੁਬਈ (ਵਾਰਤਾ) : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 2021 ਦੇ ਬਚੇ ਹੋਏ ਸੀਜ਼ਨ ਲਈ ਰਿਸ਼ਭ ਪੰਤ ਦਿੱਲੀ ਕੈਪੀਟਲਸ ਦੇ ਕਪਤਾਲ ਬਣੇ ਰਹਿਣਗੇ। ਟੀਮ ਦੇ ਨਿਯਮਿਤ ਕਪਤਾਨ ਸ਼੍ਰੇਅਸ ਅਈਅਰ ਮੋਢੇ ਦੀ ਸੱਟ ਦੇ ਬਾਅਦ ਮੈਦਾਨ ’ਤੇ ਵਾਪਸ ਪਰਤ ਆਏ ਹਨ। ਮਾਰਚ ਵਿਚ ਅਈਅਰ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਨੇ ਟੂਰਨਾਮੈਂਟ ਤੋਂ ਨਾਮ ਵਾਪਸ ਲੈ ਲਿਆ ਸੀ, ਜਿਸ ਦੇ ਬਾਅਦ ਪੰਤ ਨੂੰ ਕਪਤਾਨ ਬਣਾਇਆ ਗਿਆ ਸੀ। ਇਸ ਦੇ ਬਾਅਦ ਉਨ੍ਹਾਂ ਦੇ ਪੂਰੇ ਆਈ.ਪੀ.ਐਲ. 2021 ਤੋਂ ਬਾਹਰ ਰਹਿਣ ਦੀ ਉਮੀਦ ਸੀ ਪਰ ਕੋਵਿਡ-19 ਅਤੇ ਮਈ ਦੀ ਸ਼ੁਰੂਆਤ ਵਿਚ, ਵਿਚਾਲੇ ਹੀ ਆਈ.ਪੀ.ਐਲ. ਰੁਕਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਠੀਕ ਹੋਣ ਦਾ ਮੌਕਾ ਮਿਲ ਗਿਆ। ਉਨ੍ਹਾਂ ਕਿਹਾ, ‘ਸਾਡਾ ਪਹਿਲੇ ਗੇੜ ਵਿਚ ਚੰਗਾ ਪ੍ਰਦਰਸ਼ਨ ਇਸ ਲਈ ਹੋਇਆ ਸੀ ਕਿਉਂਕਿ ਅਸੀਂ ਚੰਗਾ ਕ੍ਰਿਕਟ ਖੇਡਿਆ ਅਤੇ ਅਸੀਂ ਮਿਹਨਤ ਕੀਤੀ ਸੀ ਪਰ ਮੈਨੂੰ ਨਹੀਂ ਲੱਗਦਾ ਹੈ ਕਿ ਅਜੇ ਅਸੀਂ ਆਪਣਾ ਸਰਵਸ੍ਰੇਸ਼ਠ ਕ੍ਰਿਕਟ ਖੇਡਿਆ ਹੈ।’
ਇਹ ਵੀ ਪੜ੍ਹੋ: ਤੇਂਦੁਲਕਰ ਤੇ ਕੋਹਲੀ ਸਮੇਤ ਇਨ੍ਹਾਂ ਕ੍ਰਿਕਟਰਾਂ ਨੇ PM ਮੋਦੀ ਨੂੰ ਉਨ੍ਹਾਂ ਦੇ 71ਵੇਂ ਜਨਮਦਿਨ ਮੌਕੇ ਦਿੱਤੀਆਂ ਸ਼ੁਭਕਾਮਨਾਵਾਂ
ਕੈਪੀਟਲਸ ਨੇ ਵੀਰਵਰ ਸ਼ਾਮ ਨੂੰ ਜਾਣਕਾਰੀ ਦਿੱਤੀ ਕਿ ਪੰਤ ਨੂੰ ਉਪ-ਕਪਤਾਨ ਤੋਂ ਕਪਤਾਨ ਬਣਾਇਆ ਗਿਆ ਸੀ, ਉਨ੍ਹਾਂ ਕੋਲ ਪਹਿਲਾਂ ਆਈ.ਪੀ.ਐਲ. ਵਿਚ ਕਪਤਾਨੀ ਦਾ ਕੋਈ ਤਜ਼ਰਬਾ ਨਹੀਂ ਸੀ, ਇਸ ਦੇ ਬਾਵਜੂਦ ਉਨ੍ਹਾਂ ਨੇ ਕੈਪੀਟਲਸ ਨੂੰ ਟੂਰਨਾਮੈਂਟ ਦੇ ਪਹਿਲੇ ਗੇੜ ਵਿਚ ਅੰਕ ਸੂਚੀ ਵਿਚ ਸਿਖ਼ਰ ’ਤੇ ਪਹੁੰਚਾਇਆ ਅਤੇ 8 ਮੈਚਾਂ ਵਿਚੋਂ 6 ਮੈਚ ਜਿੱਤੇ। ਅਈਅਰ ਨੇ ਆਈ.ਪੀ.ਐਲ. 2018 ਦੇ ਮੱਧ ਵਿਚ ਕਪਤਾਨੀ ਸੰਭਾਲੀ ਸੀ, ਜਦੋਂ ਗੌਤਮ ਗੰਭੀਰ ਟੂਰਨਾਮੈਂਟ ਵਿਚਾਲੇ ਹੀ ਕਪਤਾਨੀ ਤੋਂ ਹੱਟ ਗਏ ਸਨ। ਇਸ ਦੇ ਬਾਅਦ ਪੰਤ ਅਤੇ ਅਈਅਰ ਦੋਵੇਂ ਹੀ ਕਪਤਾਨੀ ਦੇ ਦਾਅਵੇਦਾਰ ਸਨ। ਅਈਅਰ ਨੇ ਟੀਮ ਦੀ ਕਪਤਾਨੀ ਕੀਤੀ ਅਤੇ 2019 ਵਿਚ ਪਲੇਅ-ਆਫ ਅਤੇ 2020 ਦੇ ਫਾਈਨਲ ਵਿਚ ਟੀਮ ਨੂੰ ਪਹੁੰਚਾਇਆ, ਜਿੱਥੇ ਉਨ੍ਹਾਂ ਨੂੰ ਮੁੰਬਈ ਇੰਡੀਅਨਜ਼ ਦੇ ਹੱਥੋਂ ਹਾਰ ਮਿਲੀ ਸੀ। ਖ਼ੁਦ ਅਈਅਰ ਵੀ 2020 ਵਿਚ ਦੌੜਾਂ ਬਣਾਉਣ ਦੇ ਮਾਮਲੇ ਵਿਚ ਚੌਥੇ ਨੰਬਰ ’ਤੇ ਸਨ। ਇਸ ਦੇ ਬਾਅਦ ਜਦੋਂ ਪੰਤ ਨੂੰ ਕਪਤਾਨੀ ਮਿਲੀ ਤਾਂ ਉਹ ਵੀ ਅਈਅਰ ਦੀ ਤਰ੍ਹਾਂ 23 ਸਾਲ ਦੇ ਸਨ। ਉਹ ਵਿਰਾਟ ਕੋਹਲੀ, ਸਟੀਵ ਸਮਿਥ, ਸੁਰੇਸ਼ ਰੈਨਾ ਅਤੇ ਅਈਅਰ ਦੇ ਬਾਅਦ ਆਈ.ਪੀ.ਐਲ. ਦੇ ਪੰਜਵੇਂ ਸਭ ਤੋਂ ਨੌਜਵਾਨ ਕਪਤਾਨ ਬਣੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੇਲੀਆ ਕੋਵਿਡ-19 ਕਾਰਨ ਭਾਰਤ ’ਚ ਹੋਣ ਵਾਲੇ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਤੋਂ ਹਟਿਆ
NEXT STORY