ਨਵੀਂ ਦਿੱਲੀ : ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਐਂਡੀ ਰਾਬਰਟਸ ਨੇ ਕੋਵਿਡ-19 ਮਹਾਮਾਰੀ ਵਿਚਾਲੇ ਸਿਹਤ ਸਬੰਧੀ ਪ੍ਰੇਸ਼ਾਨੀਆਂ ਕਾਰਨ ਇੰਗਲੈਂਡ ਦੇ ਦੌਰੇ ਤੋਂ ਹਟਣ ਦਾ ਫੈਸਲਾ ਕਰਨ ਵਾਲੇ ਬੱਲੇਬਾਜ਼ ਸ਼ਿਮਰੋਨ ਹੈਟਮਾਇਰ ਦੀ ਆਲੋਚਨਾ ਕੀਤੀ। ਸੀਨੀਅਰ ਬੱਲੇਬਾਜ਼ ਡੇਰੇਨ ਬ੍ਰਾਵੋ ਦੇ ਨਾਲ ਹੈਟਮਾਇਰ ਨੇ ਇੰਗਲੈਂਡ ਦੌਰੇ ਤੋਂ ਹਟਣ ਦਾ ਫੈਸਲਾ ਕੀਤਾ ਜਿਸ ਜਿਸ ਨਾਲ ਰੋਜਰ ਹਾਰਪਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੂੰ ਆਖਰੀ ਮਿੰਟ ਵਿਚ ਟੀਮ ਵਿਚ ਬਦਲਾਅ ਕਰਨਾ ਪਿਆ।
ਰਾਬਰਟਸ ਨੇ ਮਾਈਕਲ ਹੋਲਡਿੰਗ ਦੇ ਯੂ. ਟਿਊਬ. ਚੈਨਲ 'ਤੇ ਕਿਹਾ, ''ਉਹ ਬੱਲੇਬਾਜ਼ੀ ਦਾ ਅਟੁੱਟ ਅੰਗ ਹੁੰਦੇ ਹਨ। ਜਦੋਂ ਤਕ ਅਸੀਂ ਉਸ ਦੀ ਬੱਲੇਬਾਜ਼ੀ ਨੂੰ ਨਾਪਸੰਦ ਨਹੀਂ ਕਰਦੇ ਤਦ ਤਕ ਉਹ ਟੀਮ ਦਾ ਭਵਿੱਖ ਦਾ ਬੱਲੇਬਾਜ਼ ਹੈ। ਕਿਸੇ ਨੂੰ ਹੈਟਮਾਇਰ ਨੂੰ ਇਹ ਗੱਲ ਸਮਝਾਉਣੀ ਹੋਵੇਗੀ ਕਿ ਤੁਸੀਂ ਪਵੇਲੀਅਨ ਵਿਚ ਬੈਠ ਕੇ ਦੌੜਾਂ ਨਹੀਂ ਬਣਾ ਸਕਦੇ। ਤੇਜ਼ ਗੇਂਦਬਾਜ਼ੀ ਵਿਚ 70-80 ਦੇ ਦਹਾਕੇ ਵਿਚ ਰਾਬਰਟਸ ਦੇ ਜੋੜੀਦਾਰ ਰਹੇ ਹੋਲਡਿੰਗ ਨੇ ਵੀ ਦੋਵੇਂ ਬੱਲੇਬਾਜ਼ਾਂ ਦੇ ਕਦਮ ਨੂੰ ਬਦਕਿਸਮਤ ਕਰਾਰ ਦਿੱਤਾ। ਰਾਬਰਟਸ ਨੇ ਕਿਹਾ ਕਿ ਵੈਸਟਇੰਡੀਜ਼ ਦੇ ਬੱਲੇਬਾਜ਼ ਗੇਂਦ ਨੂੰ ਸੀਮਾ ਰੇਖਾ ਦੇ ਪਾਰ ਪਹੁੰਚਾਉਣ 'ਚ ਭਰੋਸਾ ਰੱਖਦੇ ਹਨ ਤੇ ਉਨ੍ਹਾਂ ਲਈ ਫੀਲਡਰਾਂ ਵਿਚਾਲੇ ਖੇਡ ਕੇ ਦੌੜ ਬਣਾਉਣਾ ਚੁਣੌਤੀਪੂਰਨ ਤਰ੍ਹਾ ਹੋਵੇਗਾ।
ਇਕਲੌਤੀ ਕ੍ਰਿਕਟ ਹੀ ਨਹੀਂ ਜ਼ਿਆਦਾਤਰ ਭਾਰਤੀ ਖੇਡਾਂ ਵਿਚ ਲੱਗਾ ਹੈ ਚੀਨੀ ਪੈਸਾ, ਦੇਖੋ ਰਿਪੋਰਟ
NEXT STORY