ਲੰਡਨ— ਵਿੰਬਲਡਨ ਦੇ ਸੈਮੀਫਾਈਨਲ ਮੈਚ 'ਚ ਟਾਮਸ ਬੇਰਡਿਚ ਨੂੰ ਹਰਾ ਕੇ ਸਟਾਰ ਟੈਨਿਸ ਖਿਡਾਰੀ ਰੋਜ਼ਰ ਫੈਡਰਰ 8ਵੀਂ ਬਾਰ ਵਿੰਬਲਡਨ ਦਾ ਖਿਤਾਬ ਜਿੱਤਣ ਤੋਂ ਸਿਰਫ ਇਕ ਕਦਮ ਦੂਰ ਹੈ। ਫੈਡਰਰ ਨੇ ਇਹ ਮੁਕਾਬਲਾ 7-6(7-4), 7-6(7-4), 6-4 ਨਾਲ ਜਿੱਤ ਕੇ ਫਾਈਨਲ 'ਚ ਜਗ੍ਹਾ ਬਣਾਈ। ਫਾਈਨਲ 'ਚ ਫੈਡਰਰ ਦਾ ਸਾਹਮਣਾ 7ਵਾਂ ਦਰਜਾ ਪ੍ਰਾਪਤ ਮਾਰਿਨ ਚਿਲਿਚ ਨਾਲ ਹੋਵੇਗਾ। ਫੈਡਰਰ 11ਵੀਂ ਬਾਰ ਵਿੰਬਲਡਨ ਦੇ ਫਾਈਨਲ 'ਚ ਪਹੁੰਚਣ 'ਚ ਕਾਮਯਾਬ ਹੋਏ। ਉਨ੍ਹਾਂ ਨੇ ਆਖਰੀ ਬਾਰ 2012 'ਚ ਇਹ ਖਿਤਾਬ ਆਪਣੇ ਨਾ ਕੀਤਾ ਸੀ। ਫੈਡਰਰ ਦਾ ਇਹ ਰਿਕਾਰਡ 29ਵਾਂ ਗ੍ਰੈਂਡ ਸਲੈਮ ਫਾਈਨਲ ਹੋਵੇਗਾ। ਇਸ ਦੇ ਨਾਲ ਹੀ ਵਿੰਬਲਡਨ ਫਾਈਨਲ ਖੇਡਣ ਵਾਲੇ ਦੂਸਰੇ ਜ਼ਿਆਦਾ ਉਮਰ ਵਾਲੇ ਖਿਡਾਰੀ ਵੀ ਬਣ ਜਾਣਗੇ। ਫੈਡਰਰ ਤੋਂ ਪਹਿਲਾ ਇਹ ਰਿਕਾਰਡ ਕੇਨ ਰੋਸਵੇਲ ਦੇ ਨਾ ਸੀ, ਜਿਨ੍ਹਾਂ ਨੇ 39 ਸਾਲ ਦੀ ਉਮਰ 'ਚ ਵਿੰਬਲਡਨ ਦਾ ਫਾਈਨਲ ਖੇਡਿਆ ਸੀ।
ਪ੍ਰੋ ਕਬੱਡੀ ਲੀਗ ਦੀ ਇਨਾਮੀ ਰਾਸ਼ੀ 8 ਕਰੋੜ
NEXT STORY