ਪੈਰਿਸ— ਭਾਰਤ ਦੇ ਚੋਟੀ ਦੇ ਡਬਲਜ਼ ਖਿਡਾਰੀ ਰੋਹਨ ਬੋਪੰਨਾ ਨੇ ਆਪਣੇ ਜੋੜੀਦਾਰ ਡੇਨਿਸ ਸ਼ਾਪੋਵਾਲੋਵ ਦੇ ਨਾਲ ਮਿਲ ਕੇ ਪੈਰਿਸ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ ਜਦਕਿ ਹਮਵਤਨ ਦਿਵਿਜ ਸ਼ਰਨ ਦੂਜੇ ਦੌਰ 'ਚ ਹਾਰ ਕੇ ਬਾਹਰ ਹੋ ਗਏ। ਬੋਪੰਨਾ ਅਤੇ ਉਸ ਦੇ ਕੈਨੇਡੀਆਈ ਜੋੜੀਦਾਰ ਨੇ ਸਿਰਫ 59 ਮਿੰਟ ਤਕ ਚਲੇ ਦੂਜੇ ਦੌਰ ਦੇ ਮੈਚ 'ਚ ਮੈਨੁਏਲ ਗੋਂਜਾਲੇਜ਼ ਦੀ ਅਮਰੀਕੀ-ਅਰਜਨਟੀਨੀ ਜੋੜੀ ਨੂੰ 6-1, 6-3 ਨਾਲ ਹਰਾਇਆ।
ਦੂਜੇ ਪਾਸੇ ਸ਼ਰਨ ਅਤੇ ਨਿਊਜ਼ੀਲੈਂਡ ਦੇ ਉਨ੍ਹਾਂ ਦੇ ਜੋੜੀਦਾਰ ਆਰਟੇਮ ਸਿਟਾਕ ਨੂੰ ਫੈਬ੍ਰਿਸ ਮਾਰਟਿਨ ਅਤੇ ਜੇਰੇਮੀ ਚਾਰਡੀ ਦੀ ਫ੍ਰਾਂਸੀਸੀ ਜੋੜੀ ਤੋਂ 53 ਮਿੰਟ 'ਚ 2-6, 3-6 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਸ਼ਰਨ ਨੇ ਇਸ ਸੈਸ਼ਨ 'ਚ ਦੋ ਖ਼ਿਤਾਬ ਜਿੱਤੇ ਹਨ। ਉਨ੍ਹਾਂ ਨੇ ਬੋਪੰਨਾ ਦੇ ਨਾਲ ਮਿਲ ਕੇ ਪੁਣੇ 'ਚ ਅਤੇ ਇਗੋਰ ਜੇਲੇਨੇ ਦੇ ਨਾਲ ਸੇਂਟ ਪੀਟਰਸਬਰਗ 'ਚ ਖ਼ਿਤਾਬ ਜਿੱਤਿਆ ਸੀ। ਬੋਪੰਨਾ ਨੇ 2019 'ਚ ਸ਼ਰਨ ਦੇ ਨਾਲ ਮਿਲ ਕੇ ਪੁਣੇ 'ਚ ਇਕਮਾਤਰ ਟਰਾਫੀ ਹਾਸਲ ਕੀਤੀ ਸੀ। ਇਨ੍ਹਾਂ ਦੋਹਾਂ ਨੇ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਲਈ ਸੈਸ਼ਨ ਦੇ ਸ਼ੁਰੂ 'ਚ ਜੋੜੀ ਬਣਾਈ ਸੀ ਪਰ ਸੰਯੁਕਤ ਰੈਂਕਿੰਗ ਨਾਲ ਵੱਡੇ ਟੂਰਨਾਮੈਂਟ 'ਚ ਪ੍ਰਵੇਸ਼ ਮਿਲਣ 'ਚ ਮੁਸ਼ਕਲ ਦੇ ਬਾਅਦ ਵੱਖ ਹੋ ਗਏ।
ਪਾਰਥਿਵ ਪਟੇਲ ਦਾ ਕਮਾਲ, ਧੋਨੀ ਦੇ ਸਟਾਈਲ 'ਚ ਕੀਤਾ ਬੱਲੇਬਾਜ਼ ਨੂੰ ਰਨ-ਆਊਟ
NEXT STORY