ਮੁੰਬਈ : ਕ੍ਰਿਕਟ ਵਿਚ ਕਈ ਵਾਰ ਅਜਿਹੀਆਂ ਘਟਨਾਵਾਂ ਜਾਂ ਕਈ ਅਜਿਹੇ ਪਲ ਦੇਖਣ ਨੂੰ ਮਿਲ ਜਾਂਦੇ ਹਨ, ਜਿਸ 'ਤੇ ਭਰੋਸਾ ਕਰਨਾ ਤੁਹਾਡੇ ਲਈ ਮੁਸ਼ਕਿਲ ਹੋ ਜਾਂਦਾ ਹੈ। ਇਕ ਅਜਿਹੀ ਹੀ ਹੈਰਾਨ ਕਰਨ ਵਾਲੀ ਘਟਨਾ ਅੰਡਰ 16 ਹੈਰਿਸ ਸ਼ੀਲਡ ਟੂਰਨਾਮੈਂਟ ਵਿਚ ਹੋਈ। ਇਸ ਟੂਰਨਾਮੈਂਟ ਦੇ ਇਕ ਮੈਚ ਵਿਚ ਇਕ ਟੀਮ ਦਾ ਕੋਈ ਵੀ ਬੱਲੇਬਾਜ਼ ਇਕ ਵੀ ਦੌੜ ਨਹੀਂ ਬਣਾ ਸਕਿਆ ਅਤੇ ਉਸ ਨੂੰ 754 ਦੌੜਾਂ ਦੇ ਵੱਡੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਵਾਮੀ ਵਿਵੇਕਾਨੰਦ ਸਕੂਲ ਅਤੇ ਚਿਲਡਰਨ ਵੈਲਫੇਅਰ ਸੈਂਟਰ ਸਕੂਲ ਵਿਚਾਲੇ ਇਹ ਮੈਚ ਖੇਡਿਆ ਗਿਆ ਸੀ।
ਦਰਅਸਲ, ਚਿਲਡਰਨ ਵੈਲਫੇਅਰ ਸੈਂਟਰ ਸਕੂਲ ਦਾ ਕੋਈ ਵੀ ਬੱਲੇਬਾਜ਼ ਇਕ ਵੀ ਦੌੜ ਨਹੀਂ ਬਣਾ ਸਕਿਆ। ਸਾਰੇ ਬਾਲੇਬਾਜ਼ ਜ਼ੀਰੋ 'ਤੇ ਆਊਟ ਹੋ ਗਏ ਹਾਲਾਂਕਿ ਟੀਮ ਨੂੰ ਵਧੇਰੇ 7 ਦੌੜਾਂ ਮਿਲੀਆਂ। ਇਸ ਵਿਚ ਇਕ ਬਾਏ ਦਾ ਅਤੇ 6 ਵਾਈਡ ਗੇਂਦਾਂ ਦੀਆਂ ਦੌੜਾਂ ਸੀ। ਬੋਰਿਵਲੀ ਦੇ ਸਵਾਮੀ ਵਿਵੇਕਾਨੰਦ ਸਕੂਲ ਨੇ 45 ਓਵਰਾਂ ਵਿਚ 4 ਵਿਕਟਾਂ ਗੁਆ ਕੇ 761 ਦੌੜਾਂ ਬਣਾਈਆਂ ਸੀ। ਬੱਲੇਬਾਜ਼ ਮੀਤ ਮਾਏਕਰ 134 ਗੇਂਦਾਂ 'ਤੇ 7 ਛੱਕੇ ਅਤੇ 56 ਚੌਕਿਆਂ ਦੀ ਮਦਦ ਨਾਲ 338 ਦੌੜਾਂ ਬਣਾ ਕੇ ਅਜੇਤੂ ਰਹੇ। ਵਿਵੇਕਾਨੰਦ ਸਕੂਲ ਲਈ ਆਲੋਕ ਪਾਲ ਨੇ 3 ਦੌੜਾਂ ਦੇ ਕੇ 6 ਅਤੇ ਵਰਾਦ ਵਾਜੇ ਨੇ 3 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਦੱਸ ਦਈਏ ਕਿ ਵਿਵੇਕਾਨੰਦ ਸਕੂਲ ਵਿਚ ਟੀਮ ਇੰਡੀਆ 'ਤੇ ਉਪ ਕਪਤਾਨ ਰੋਹਿਤ ਸ਼ਰਮਾ ਪੜਦੇ ਸੀ। ਉਸ ਨੇ ਇਸੇ ਸਕੂਲ ਵੱਲੋਂ ਪਹਿਲਾਂ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ। ਰੋਹਿਤ ਇਕ ਗਰੀਬ ਪਰਿਵਾਰ ਤੋਂ ਸਨ ਪਰ ਚੰਗੇ ਕ੍ਰਿਕਟਰ ਹੋਣ ਕਾਰਨ ਉਸ ਨੂੰ ਇਸੇ ਸਕੂਲ ਵਿਚ ਦਾਖਲਾ ਮਿਲ ਗਿਆ। ਅੱਜ ਰੋਹਿਤ ਸ਼ਰਮਾ ਆਪਣੇ ਬੱਲੇ ਨਾਲ ਕਈ ਅਜਿਹੇ ਰਿਕਾਰਜ਼ ਬਣਾ ਚੁੱਕੇ ਹਨ ਜਿਸ ਨੂੰ ਤੋੜਨਾ ਕਿਸੇ ਵੀ ਬੱਲੇਬਾਜ਼ ਲਈ ਆਸਾਨ ਨਹੀਂ ਹੈ।
'ਪਿੰਕ ਬਾਲ' ਨਾਲ ਇਕ ਹੀ ਮੈਚ 'ਚ 9 ਵਿਕਟਾਂ ਲੈਣ ਵਾਲੇ ਕੁਲਦੀਪ ਨੂੰ ਮਿਲੇਗਾ ਮੌਕਾ!
NEXT STORY