ਮੁੰਬਈ (ਬਿਊਰੋ)— ਮੁੰਬਈ ਇੰਡੀਅਨਸ ਨੂੰ ਤਿੰਨ ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ ਖਿਤਾਬ ਦਿਵਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਦਾ ਕਹਿਣਾ ਹੈ ਕਿ ਲੀਗ ਦੇ ਆਉਣ ਵਾਲੇ ਸੈਸ਼ਨ ਵਿੱਚ ਉਨ੍ਹਾਂ ਨੂੰ ਆਪਣੇ ਪੁਰਾਣੇ ਤਜਰਬੇਕਾਰ ਆਫ ਸਪਿਨ ਗੇਂਦਬਾਜ਼ ਹਰਭਜਨ ਸਿੰਘ ਦੀ ਕਮੀ ਜ਼ਰੂਰ ਮਹਿਸੂਸ ਹੋਵੇਗੀ। ਆਈ.ਪੀ.ਐੱਲ ਦਾ 11ਵਾਂ ਸੈਸ਼ਨ 7 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲਾ ਮੈਚ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਅਤੇ ਦੋ ਸਾਲ ਬਾਅਦ ਆਈ.ਪੀ.ਐੱਲ ਵਿੱਚ ਵਾਪਸੀ ਕਰ ਰਹੀ ਚੇਨਈ ਸੁਪਰ ਕਿੰਗਸ ਦੇ ਵਿਚਾਲੇ ਖੇਡਿਆ ਜਾਵੇਗਾ।
ਮੁੰਬਈ ਮੌਜੂਦਾ ਜੇਤੂ ਹੈ ਅਤੇ ਇੱਕ ਵਾਰ ਫਿਰ ਖਿਤਾਬ ਦੀ ਦਾਅਵੇਦਾਰੀ ਦੇ ਰੂਪ ਵਿੱਚ ਉੱਤਰ ਰਹੀ ਹੈ, ਪਰ ਰੋਹਿਤ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਆਪਣੇ ਪੁਰਾਣੇ ਜ਼ਿਆਦਾਤਰ ਖਿਡਾਰੀਆਂ ਨੂੰ ਬਣਾਏ ਰੱਖਿਆ ਹੈ ਹਾਲਾਂਕਿ ਹਰਭਜਨ ਦੀ ਕਮੀ ਨੂੰ ਪੂਰਾ ਕਰ ਸਕਣਾ ਮੁਸ਼ਕਲ ਹੋਵੇਗਾ।
ਮੁੰਬਈ ਇੰਡੀਅਨਸ ਦੀ ਆਧਿਕਾਰਤ ਵੈੱਬਸਾਈਟ ਨੇ ਰੋਹਿਤ ਦੇ ਹਵਾਲੇ ਤੋਂ ਲਿਖਿਆ ਹੈ, ''ਸਾਡੇ ਕੋਲ ਬੁਮਰਾਹ, ਹਾਰਦਿਕ, ਕਰੂਣਾਲ ਪੰਡਯਾ ਜਿਹੇ ਸ਼ਾਨਦਾਰ ਖਿਡਾਰੀ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਬਤ ਕੀਤਾ ਹੈ। ਹਾਲਾਂਕਿ ਸਾਨੂੰ ਹਰਭਜਨ ਸਿੰਘ ਦੀ ਕਮੀ ਜ਼ਰੂਰ ਮਹਿਸੂਸ ਹੋਵੇਗੀ। ਉਨ੍ਹਾਂ ਕੋਲ ਕਾਫ਼ੀ ਤਜਰਬਾ ਹੈ। ਉਨ੍ਹਾਂ ਦੀ ਕਮੀ ਪੂਰੀ ਕਰਨ ਲਈ ਕਾਫ਼ੀ ਮਿਹਨਤ ਲੱਗੇਗੀ।'' ਮੁੰਬਈ ਨੇ 2013, 2015 ਅਤੇ 2017 ਵਿੱਚ ਖਿਤਾਬ ਜਿੱਤਿਆ ਸੀ ਅਤੇ ਤਿੰਨੇ ਵਾਰ ਰੋਹਿਤ ਟੀਮ ਦੇ ਕਪਤਾਨ ਸਨ। ਹੁਣ ਰੋਹਿਤ ਦੀ ਇੱਛਾ ਇੱਕ ਹੋਰ ਖਿਤਾਬੀ ਜਿੱਤ ਦੀ ਹੈ।
ਰੋਹਿਤ ਨੇ ਇਸ ਸੀਜ਼ਨ 'ਚ ਆਪਣੇ ਟੀਚੇ ਦੇ ਬਾਰੇ ਵਿੱਚ ਕਿਹਾ, ''ਮੇਰਾ ਧਿਆਨ ਛੋਟੇ ਟੀਚੇ ਤੈਅ ਕਰਨ 'ਤੇ ਨਹੀਂ ਸਗੋਂ ਵੱਡੇ ਟੀਚੇ ਤੈਅ ਕਰਨ 'ਤੇ ਹੁੰਦਾ ਹੈ। ਇਸ ਵਾਰ ਵੀ ਮੇਰਾ ਟੀਚਾ ਸਧਾਰਨ ਹੈ-ਆਈ.ਪੀ.ਐੱਲ ਦੀ ਟਰਾਫੀ ਇੱਕ ਵਾਰ ਆਪਣੇ ਨਾਂ ਕਰਨਾ। ਇਸਦੇ ਲਈ ਸਾਨੂੰ ਕਾਫ਼ੀ ਮਿਹਨਤ ਕਰਨੀ ਹੋਵੇਗੀ। ਆਈ.ਪੀ.ਐੱਲ ਵਿੱਚ ਕਾਫ਼ੀ ਚੁਣੌਤੀਆਂ ਹਨ ਅਤੇ ਇਨ੍ਹਾਂ ਵਿਚੋਂ ਇੱਕ ਹੈ ਟੀਮ ਨੂੰ ਇੱਕਜੁਟ ਕਰਕੇ ਪ੍ਰਦਰਸ਼ਨ ਕਰਨਾ।'' ਉਨ੍ਹਾਂ ਨੇ ਕਿਹਾ, ''ਅਸੀਂ ਤਿੰਨ ਵਾਰ ਖਿਤਾਬ ਜਿੱਤਿਆ ਹੈ ਇਸ ਲਈ ਅਸੀਂ ਜਾਣਦੇ ਹਾਂ ਕਿ ਅਜਿਹਾ ਕਰਨ ਲਈ ਕੀ ਜ਼ਰੂਰੀ ਹੈ। ਇਹ ਵੱਡੀ ਚੁਣੌਤੀ ਹੈ, ਪਰ ਮੈਂ ਜਾਣਦਾ ਹਾਂ ਕਿ ਖਿਡਾਰੀ ਇਸ ਲਈ ਤਿਆਰ ਹਨ।''
ਸਹਿਵਾਗ ਨੇ ਭੀੜ ਦਾ ਸ਼ਿਕਾਰ ਹੋਏ ਆਦੀਵਾਸੀ ਪਰਿਵਾਰ ਨੂੰ ਭੇਜਿਆ 1.5 ਲੱਖ ਦਾ ਚੈੱਕ
NEXT STORY