ਲੰਡਨ- ਭਾਰਤੀ ਓਪਨਰਾਂ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ ਆਸਟਰੇਲੀਆ ਵਿਰੁੱਧ ਵਿਸ਼ਵ ਕੱਪ ਮੁਕਾਬਲੇ ਵਿਚ ਪਹਿਲੀ ਵਿਕਟ ਲਈ 22.3 ਓਵਰਾਂ ਵਿਚ 127 ਦੌੜਾਂ ਜੋੜੀਆਂ। ਦੋਹਾਂ ਦਰਮਿਆਨ ਆਈ. ਸੀ. ਸੀ. ਟੂਰਨਾਮੈਂਟਾਂ ਵਿਚ ਇਹ 6ਵੀਂ ਸੈਂਕੜੇ ਵਾਲੀ ਭਾਈਵਾਲੀ ਸੀ। ਇਸ ਦੇ ਨਾਲ ਹੀ ਭਾਰਤੀ ਓਪਨਰਾਂ ਨੇ ਆਸਟਰੇਲੀਆਈ ਓਪਨਰਾਂ ਐਡਮ ਗਿਲਕ੍ਰਿਸਟ ਅਤੇ ਮੈਥਿਊ ਹੇਡਨ ਦੇ ਆਈ. ਸੀ. ਸੀ. ਇਕ ਦਿਨਾ ਟੂਰਨਾਮੈਂਟਾਂ ਵਿਚ 6 ਸੈਂਕੜੇ ਦੀ ਭਾਈਵਾਲੀ ਕਰਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ।
ਰੋਹਿਤ ਨੇ ਸਚਿਨ ਨੂੰ ਪਿੱਛੇ ਛੱਡਿਆ
ਰੋਹਿਤ ਸ਼ਰਮਾ ਨੇ 37 ਪਾਰੀਆਂ ਵਿਚ ਆਸਟਰੇਲੀਆ ਵਿਰੁੱਧ 2000 ਇਕ ਦਿਨਾ ਦੌੜਾਂ ਬਣਾ ਕੇ ਸਚਿਨ ਤੇਂਦੁਲਕਰ (40 ਪਾਰੀਆਂ) ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਵਿਰਾਟ ਨੇ ਬਣਾਇਆ ਅਰਧ ਸੈਂਕੜਿਆਂ ਦਾ ਅਰਧ ਸੈਂਕੜਾ
ਵਿਰਾਟ ਕੋਹਲੀ (82 ਦੌੜਾਂ) ਨੇ ਇਕ ਦਿਨਾ ਮੈਚਾਂ ਵਿਚ ਅਰਧ ਸੈਂਕੜਿਆਂ ਦਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਵਿਰਾਟ ਨੇ ਆਸਟਰੇਲੀਆ ਵਿਰੁੱਧ ਵਿਸ਼ਵ ਕੱਪ ਮੁਕਾਬਲੇ ਵਿਚ ਅਰਧ ਸੈਂਕੜਾ ਬਣਾਉਂਦਿਆਂ ਹੀ ਇਹ ਪ੍ਰਾਪਤੀ ਹਾਸਲ ਕਰ ਲਈ।4681 ਦੌੜਾਂ ਬਣਾਈਆਂ ਹਨ ਰੋਹਿਤ ²ਸ਼ਰਮਾ ਤੇ ਸ਼ਿਖਰ ਧਵਨ ਨੇ ਓਪਨਿੰਗ ਭਾਈਵਾਲੀ 'ਚ, ਜਿਸ ਵਿਚ 16 ਸੈਂਕੜੇ ਅਤੇ 13 ਅਰਧ ਸੈਂਕੜੇ ਸ਼ਾਮਲ ਹਨ।
ਧਵਨ ਨੇ ਇਸ ਮਾਮਲੇ 'ਚ ਸੰਗਾਕਾਰਾ ਦੇ ਰਿਕਾਰਡ ਦੀ ਕੀਤੀ ਬਰਾਬਰੀ
NEXT STORY