ਨਵੀਂ ਦਿੱਲੀ—7 ਅਪ੍ਰੈਲ ਤੋਂ ਆਈ.ਪੀ.ਐੱਲ ਸੀਜ਼ਨ 11 ਦਾ ਆਗਾਜ਼ ਹੋਣ ਵਾਲਾ ਹੈ, ਆਪਣੇ ਪਹਿਲੇ ਹੀ ਮੁਕਾਬਲੇ 'ਚ ਮੌਜੂਦ ਚੈਂਪੀਅਨ ਮੁੰਬਈ ਇੰਡੀਅਨਸ ਨਾਲ ਧੋਨੀ ਦੀ ਚੇਨਈ ਸੁਪਰ ਕਿੰਗਜ਼ ਦੋ-ਦੋ ਹੱਥ ਕਰੇਗੀ।
-ਚੇਨਈ ਸੁਪਰ ਕਿੰਗਜ਼ ਦੀ ਟੀਮ ਆਪਣੀਆਂ ਤਿਆਰੀਆਂ ਪੂਰੀਆਂ ਕਰ ਕੇ ਮੁੰਬਈ ਪਹੁੰਚ ਚੁੱਕੀ ਹੈ, ਚੇਨਈ ਸੁਪਰ ਕਿੰਗਜ਼ ਨੇ ਆਪਣੇ ਖਿਡਾਰੀਆਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
-ਚੇਨਈ ਸੁਪਰ ਕਿੰਗਜ਼ ਦੇ ਸਟਾਰ ਆਲਰਾਉਂਡਰ ਡਵੇਨ ਬ੍ਰਾਵੋ ਇਸ ਸਾਲ ਆਪਣੇ ਜਲਵੇ ਦਿਖਾਉਂਦੇ ਨਜ਼ਰ ਆਉਂਣਗੇ। ਹਾਲ ਹੀ 'ਚ ਬ੍ਰਾਵੋ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਚੇਨਈ ਮੇਰੇ ਲਈ ਦੂਸਰੇ ਘਰ ਵਰਗਾ ਹੈ ਉੱਥੇ ਜਾ ਕੇ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਹੈ।
-ਆਈ.ਪੀ.ਐੱਲ. ਸ਼ੁਰੂ ਹੋਣ 'ਚ ਹੁਣ ਸਿਰਫ 2 ਦਿਨ ਰਹਿ ਗਏ ਹਨ, ਚੇਨਈ ਸੁਪਰ ਕਿੰਗਜ਼ ਲਗਾਤਾਰ 2 ਬਾਰ ਧੋਨੀ ਦੀ ਅਗਵਾਈ 'ਚ ਆਈ.ਪੀ.ਐੱਲ. ਚੈਂਪੀਅਨ ਰਹਿ ਚੁੱਕੀ ਹੈ। ਆਈ.ਪੀ.ਐੱਲ. 2010 ਅਤੇ 2011 ਦਾ ਖਿਤਾਬ ਚੇਨਈ ਨੇ ਹੀ ਜਿੱਤਿਆ ਸੀ, ਚੇਨਈ ਸੁਪਰਕਿੰਗਜ਼ ਅਤੇ ਰਾਈਜਿੰਗ ਪੁਣੇ ਸੁਪਰਜੁਆਇੰਟਸ ਵੱਲੋਂ ਖੇਡ ਚੁੱਕੇ ਧੋਨੀ ਨੇ ਹੁਣ ਤੱਕ ਆਈ.ਪੀ.ਐੱਲ. ਦੇ 159 ਮੈਚਾਂ 'ਚ 3561 ਦੋੜਾਂ ਬਣਾਈਆਂ ਹਨ। ਇਸ ਦੌਰਾਨ ਨਾਬਾਦ 70 ਦੋੜਾਂ ਉਸਦਾ ਬੇਸਟ ਸਕੋਰ ਰਿਹਾ ਹੈ।
-ਆਸਟ੍ਰੇਲੀਆ ਦੇ ਸ਼ੇਨ ਵਾਟਸਨ ਪਹਿਲੀ ਬਾਰ ਚੇਨਈ ਸੁਪਰ ਕਿੰਗਜ਼ ਦੇ ਲਈ ਖੇਡਣਗੇ, ਵਾਟਸਨ ਦੇ ਆਉਣ ਨਾਲ ਚੇਨਈ ਦੀ ਟੀਮ ਨੂੰ ਹੋਰ ਵੀ ਸਤੁੰਲਨ ਮਿਲਿਆ ਹੈ।
-ਚੇਨਈ ਸੁਪਰਕਿੰਗਜ਼ ਨੇ ਧੋਨੀ , ਸੁਰੇਸ਼ ਰੈਨਾ ਅਤੇ ਰਵਿੰਦਰ ਜਡੇਜਾ ਨੂੰ ਰਿਟੇਨ ਕੀਤਾ ਹੈ, ਧੋਨੀ ਦੀ ਅਗਵਾਈ 'ਚ ਟੀਮ ਦਾ ਪਹਿਲਾਂ ਮਕਸਦ ਆਈ.ਪੀ.ਐੱਲ.11 ਦਾ ਖਿਤਾਬ ਆਪਣੇ ਨਾਮ ਕਰਨਾ ਹੈ।
-ਟੀਮ 'ਚ ਇੰਗਲੈਂਡ ਦੇ ਨੌਜਵਾਨ ਬੱਲੇਬਾਜ਼ ਸੈਮ ਬਿਲਿੰਗਸ ਵੀ ਸ਼ਾਮਿਲ ਹੈ, ਜੋ ਤਾਬਡਤੋੜ ਬੱਲੇਬਾਜ਼ੀ ਦੇ ਲਈ ਜਾਣ ਜਾਂਦੇ ਹਨ।
ਇਨ੍ਹਾਂ ਵਿਵਾਦਾਂ ਨੇ IPL ਨੂੰ ਬਦਨਾਮ ਕਰਨ 'ਚ ਨਹੀਂ ਛੱਡੀ ਕੋਈ ਕਸਰ, ਫਿਰ ਵੀ ਹੋਇਆ ਸੁਪਰਹਿੱਟ
NEXT STORY