ਨਵੀਂ ਦਿੱਲੀ(ਬਿਊਰੋ)— ਆਲਰਾਊਂਡਰ ਹਾਰਦਿਕ ਪੰਡਯਾ ਨੇ ਇਕ ਵਾਰ ਫਿਰ ਜ਼ਰੂਰਤ ਦੇ ਸਮੇਂ ਭਾਰਤੀ ਟੀਮ ਲਈ ਸ਼ਾਨਦਾਰ ਅਰਧ ਸੈਂਕੜੀਏ ਪਾਰੀ ਖੇਡੀ, ਜਿਸਦੇ ਨਾਲ ਭਾਰਤ ਨੇ ਤੀਸਰੇ ਵਨਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿਚ 3-0 ਨਾਲ ਅਜੇਤੂ ਲੀਡ ਹਾਸਲ ਕਰਨ ਦੇ ਨਾਲ ਆਈ.ਸੀ.ਸੀ. ਟੀਮ ਰੈਕਿੰਗ ਵਿੱਚ ਵੀ ਨੰਬਰ ਇਕ ਸਥਾਨ ਹਾਸਲ ਕੀਤਾ। ਰੋਹਿਤ ਸ਼ਰਮਾ (62 ਗੇਂਦਾਂ ਉੱਤੇ 71 ਦੌੜਾਂ) ਅਤੇ ਮੁੰਬਈ ਦੇ ਉਨ੍ਹਾਂ ਦੇ ਸਾਥੀ ਅੰਜਿਕਯ ਰਹਾਣੇ (76 ਗੇਂਦਾਂ ਉੱਤੇ 70 ਦੌੜਾਂ) ਨੇ ਪਹਿਲੇ ਵਿਕਟ ਲਈ 139 ਦੌੜਾਂ ਜੋੜੀਆਂ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ, ਪਰ ਉਹ ਪੰਡਯਾ ਸਨ ਜਿਨ੍ਹਾਂ ਨੇ ਭਾਰਤ ਨੂੰ ਮੁਕਾਮ ਤੱਕ ਪਹੁੰਚਾਇਆ। ਇਸ ਆਲਰਾਊਂਡਰ ਨੇ ਚੌਥੇ ਨੰਬਰ ਉੱਤੇ ਉੱਤਰਨ ਦੇ ਬਾਅਦ 72 ਗੇਂਦਾਂ ਉੱਤੇ 78 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 5 ਚੌਕੇ ਅਤੇ 4 ਛੱਕੇ ਸ਼ਾਮਲ ਹਨ। ਇਸ ਤੋਂ ਭਾਰਤ ਨੇ 47.5 ਓਵਰਾਂ ਵਿੱਚ ਪੰਜ ਵਿਕਟਾਂ ਉੱਤੇ 294 ਦੌੜਾਂ ਬਣਾ ਕੇ ਆਪਣਾ ਵਿਜੈ ਅਭਿਆਨ ਜਾਰੀ ਰੱਖਿਆ।
ਰੋਹਿਤ ਅਤੇ ਪੰਡਯਾ ਨੇ ਵਰਿੰਦਰ ਸਹਿਵਾਗ ਦੀ ਇਸ ਮੈਦਾਨ ਉੱਤੇ ਵੈਸਟਇੰਡੀਜ਼ ਖਿਲਾਫ 2011 ਵਿਚ ਖੇਡੀ ਗਈ 219 ਦੌੜਾਂ ਦੀ ਪਾਰੀ ਦੇ ਕੁਝ ਰੰਗ ਦਿਖਾਏ। ਰੋਹਿਤ ਨੇ ਪੈਟ ਕਮਿੰਸ ਦੀ ਸ਼ਾਰਟ ਪਿਚ ਗੇਂਦ ਲਾਂਗ ਲੈੱਗ ਉੱਤੇ ਛੇ ਦੌੜਾਂ ਲਈ ਭੇਜਣ ਦੇ ਬਾਅਦ ਨਾਥਨ ਕੂਲਟਰ ਨਾਇਲ ਦੇ ਅਗਲੇ ਓਵਰ ਵਿਚ ਲਾਂਗ ਆਫ ਉੱਤੇ ਛੱਕਾ ਲਗਾਇਆ। ਪਹਿਲੇ ਬਦਲਾਅ ਦੇ ਰੂਪ ਵਿੱਚ ਆਏ ਕੇਨ ਰਿਚਰਡਸਨ ਉੱਤੇ ਲਗਾਇਆ ਗਿਆ ਉਨ੍ਹਾਂ ਦਾ ਸ਼ਾਨਦਾਰ ਸ਼ਾਰਟ ਸਟੇਡੀਅਮ ਤੋਂ ਬਾਹਰ ਚਲਾ ਗਿਆ। ਐਸ਼ਟਨ ਐਗਰ ਉੱਤੇ ਛੱਕੇ ਨਾਲ ਉਨ੍ਹਾਂ ਨੇ ਆਪਣਾ 33ਵਾਂ ਅਰਧ ਸੈਂਕੜਾ ਪੂਰਾ ਕੀਤਾ। ਰੋਹਿਤ ਨੇ ਆਪਣੀ ਪਾਰੀ ਵਿੱਚ 6 ਚੌਕੇ ਅਤੇ 4 ਛੱਕੇ ਲਗਾਏ। ਰੋਹਿਤ ਨੇ ਆਪਣੀ ਪਾਰੀ ਦੌਰਾਨ ਇਕ ਛੱਕਾ ਇੰਨਾ ਲੰਬਾ ਅਤੇ ਉੱਚਾ ਲਗਾਇਆ ਕਿ ਕੰਗਾਰੂ ਟੀਮ ਅਸਮਾਨ ਵੱਲ ਹੀ ਤੱਕਦੀ ਰਹਿ ਗਈ।
ਵੀਡੀਓ—
ਟੀਮ ਇੰਡੀਆ ਤੋਂ ਬਾਹਰ ਚਲ ਰਹੇ ਜਡੇਜਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਵਿਵਾਦਗ੍ਰਸਤ ਤਸਵੀਰ
NEXT STORY