ਨਵੀਂ ਦਿੱਲੀ (ਬਿਊਰੋ)— ਮੋਹਾਲੀ ਵਿਚ ਆਪਣੇ ਵਨਡੇ ਕਰੀਅਰ ਦਾ ਤੀਜਾ ਦੋਹਰਾ ਸੈਂਕੜਾ ਲਗਾਉਣ ਦੇ ਬਾਅਦ ਰੋਹਿਤ ਸ਼ਰਮਾ ਅਗਲੇ ਮੈਚ ਦੀ ਤਿਆਰੀ ਵਿਚ ਜੁਟ ਗਏ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਮੈਦਾਨ ਉੱਤੇ ਨਹੀਂ, ਸਗੋਂ ਖੁਦ ਨੂੰ ਆਰਾਮ ਦੇ ਕੇ ਅਗਲੇ ਮੈਚ ਦੀ ਰਣਨੀਤੀ ਬਣਾ ਰਹੇ ਹਨ। ਦਰਅਸਲ, ਰੋਹਿਤ ਨੇ 208 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਮੌਜੂਦਾ ਸੀਰੀਜ਼ ਵਿਚ ਭਾਰਤੀ ਟੀਮ ਨੂੰ 1-1 ਦੇ ਮੁਕਾਬਲੇ 'ਤੇ ਲਿਆਂਦਾ ਸੀ।
ਰੋਹਿਤ ਨੇ ਤਸਵੀਰ ਸ਼ੇਅਰ ਕਰਕੇ ਦਿੱਤਾ ਇਹ ਕੈਪਸ਼ਨ
ਸ਼੍ਰੀਲੰਕਾ ਖਿਲਾਫ ਸੀਰੀਜ਼ ਦੇ ਨਿਰਣਾਇਕ ਮੁਕਾਬਲੇ ਤੋਂ ਪਹਿਲਾਂ ਹਿੱਟਮੈਨ ਰੋਹਿਤ ਨੇ ਆਪਣੀ ਇਕ ਤਸਵੀਰ ਇੰਸਟਾਗਰਾਮ ਉੱਤੇ ਪੋਸਟ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ- 7ood rest = 7ood preparation (ਵਧੀਆ ਆਰਾਮ, ਚੰਗੀ ਤਿਆਰੀ)। ਤਸਵੀਰ ਪੋਸਟ ਕਰਨ ਦੇ ਪਹਿਲੇ ਮਿੰਟ ਵਿਚ ਕਰੀਬ ਸਾਢੇ ਤਿੰਨ ਹਜ਼ਾਰ ਫੈਂਸ ਨੇ ਲਾਈਖ ਕੀਤਾ।
ਵਿਰਾਟ ਦੀ ਗੈਰ-ਮੌਜੂਦਗੀ ਵਿਚ ਰੋਹਿਤ ਨੇ ਵਨਡੇ ਵਿਚ ਭਾਰਤ ਦੀ ਕਪਤਾਨੀ ਸਾਂਭੀ ਹੈ। 17 ਦਸੰਬਰ ਨੂੰ ਵਿਸ਼ਾਖਾਪਟਨਮ ਵਨਡੇ ਜਿਤ ਕੇ ਸੀਰੀਜ਼ 2-1 ਨਾਲ ਆਪਣੇ ਨਾਮ ਕਰਨ ਉੱਤੇ ਉਨ੍ਹਾਂ ਦੀਆਂ ਨਜ਼ਰਾਂ ਹਨ। ਦਿਲਚਸਪ ਦੀ ਗੱਲ ਇਹ ਹੈ ਕਿ ਰੋਹਿਤ ਨੇ ਇਸ ਸਾਲ ਹੁਣ ਤੱਕ 1286 ਗੇਂਦਾਂ ਵਿਚ 1286 ਦੌੜਾਂ ਬਣਾਈਆਂ ਹਨ। ਯਾਨੀ ਰੋਹਿਤ ਨੇ ਆਪਣਾ ਸਟਰਾਈਕ ਰੇਟ- 100 ਫ਼ੀਸਦੀ ਰੱਖਿਆ। ਇਸ ਸਾਲ ਰੋਹਿਤ ਦੇ ਹੱਥ ਵਿਚ ਇਕ ਵਨਡੇ ਮੈਚ ਹੈ। ਜਦੋਂ ਉਹ ਐਤਵਾਰ ਨੂੰ ਵਿਸ਼ਾਖਾਪਟਨਮ ਵਨਡੇ ਵਿਚ ਉਤਰਨਗੇ, ਤਾਂ ਭਾਰਤੀ ਟੀਮ ਦਾ ਇਹ ਇਸ ਸਾਲ ਆਖਰੀ ਵਨਡੇ ਵੀ ਹੋਵੇਗਾ।
ਇਨ੍ਹਾਂ ਟੀਮਾਂ ਵਿਚਾਲੇ ਹੋਣ ਵਾਲੇ ਟੈਸਟ ਮੈਚਾਂ 'ਚ ਹੋਣਗੇ ਵੱਖਰੇ ਨਿਯਮ
NEXT STORY