ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਮੁੰਬਈ ਇੰਡੀਅਨਜ਼ ਸਭ ਤੋਂ ਸਫਲ ਟੀਮ ਹੈ ਜਿਸ ਨੇ ਰਿਕਾਰਡ ਪੰਜ ਵਾਰ ਖ਼ਿਤਾਬ ਆਪਣੇ ਨਾਂ ਕੀਤਾ ਹੈ। ਇਸ ਦਾ ਸਿਹਰਾ ਟੀਮ ਦੇ ਹੋਰ ਖਿਡਾਰੀਆਂ ਦੇ ਨਾਲ ਰੋਹਿਤ ਸ਼ਰਮਾ ਨੂੰ ਵੀ ਮਿਲਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਮੁੰਬਈ ਨੂੰ ਪੰਜ ਵਾਰ ਖ਼ਿਤਾਬ ਜਿਤਾਉਣ ਵਾਲੇ ਰੋਹਿਤ ਆਈ. ਪੀ. ਐੱਲ. ’ਚ ਸਭ ਤੋਂ ਜ਼ਿਆਦਾ ਜ਼ੀਰੋ ’ਤੇ ਆਊਟ ਹੋ ਚੁੱਕੇ ਹਨ। ਇਸ ਮਾਮਲੇ ’ਚ ਉਹ ਅਜਿੰਕਯ ਰਹਾਨੇ, ਅੰਬਾਤੀ ਰਾਇਡੂ ਦੀ ਬਰਾਬਰੀ ਕਰ ਰਹੇ ਹਨ।
ਇਹ ਵੀ ਪੜ੍ਹੋ : ਅਰਜਨ ਭੁੱਲਰ ਨੇ ਰਚਿਆ ਇਤਿਹਾਸ, MMA ’ਚ ਵਿਸ਼ਵ ਖ਼ਿਤਾਬ ਜਿੱਤਣ ਵਾਲੇ ਭਾਰਤੀ ਮੂਲ ਦੇ ਪਹਿਲੇ ਫ਼ਾਈਟਰ ਬਣੇ
ਰੋਹਿਤ ਸ਼ਰਮਾ ਆਈ. ਪੀ. ਐੱਲ. ’ਚ 13 ਵਾਰ ਜ਼ੀਰੋ (ਡਕ) ’ਤੇ ਆਊਟ ਹੋਏ ਹਨ। ਇਸ ਲਿਸਟ ’ਚ ਚਾਰ ਹੋਰ ਖਿਡਾਰੀਆਂ ’ਚੋਂ ਅਜਿੰਕਯ ਰਹਾਨੇ, ਅੰਬਾਤੀ ਰਾਇਡੂ, ਪਾਰਥਿਵ ਪਟੇਲ ਤੇ ਹਰਭਜਨ ਸਿੰਘ ਦਾ ਨੰਬਰ ਆਉਂਦਾ ਹੈ। ਇਹ ਸਾਰੇ ਖਿਡਾਰੀ ਵੀ ਆਈ. ਪੀ. ਐੱਲ. ’ਚ 13 ਵਾਰ ਜ਼ੀਰੋ ’ਤੇ ਆਊਟ ਹੋ ਚੁੱਕੇ ਹਨ। ਆਈ. ਪੀ. ਐੱਲ. 2021 ਦੇ ਮੁਲਤਵੀ ਹੋਣ ਤਕ ਰੋਹਿਤ ਸ਼ਰਮਾ ਨੇ 7 ਮੈਚਾਂ ’ਚ 35.71 ਦੀ ਔਸਤ ਤੇ 128 ਤੋਂ ਜ਼ਿਆਦਾ ਦੀ ਸਟ੍ਰਾਈਕ ਰੇਟ ਦੇ ਨਾਲ 250 ਦੌੜਾਂ ਬਣਾਈਆਂ ਹਨ ਜਿਸ ’ਚ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਸਕੋਰ 63 ਦੌੜਾਂ ਦਾ ਹੈ।
ਆਈ. ਪੀ. ਐੱਲ. ’ਚ ਸਭ ਤੋਂ ਜ਼ਿਆਦਾ ਡਕ
13 : ਰੋਹਿਤ
13 : ਰਹਾਨੇ
13 : ਰਾਇਡੂ
13 : ਪਾਰਥਿਵ
13 : ਹਰਭਜਨ
ਇਕ ਆਈ. ਪੀ. ਐੱਲ. ਸੀਜ਼ਨ ’ਚ ਸਭ ਤੋਂ ਜ਼ਿਆਦਾ ਡਕ
4 : ਹਰਸ਼ਲ ਗਿਬਸ, 2009
4 : ਮਿਥੁਨ ਮਨਹਾਸੋ, 2011
4 : ਮਨੀਸ਼ ਪਾਂਡੇ, 2012
4 : ਸ਼ਿਖਰ ਧਵਨ, 2020
4 : ਨਿਕੋਲਸ ਪੂਰਨ, 2021*
ਇਹ ਵੀ ਪੜ੍ਹੋ : ਯੁਵੇਂਟਸ ਨੇ ਇੰਟਰ ਮਿਲਾਨ ਨੂੰ ਹਰਾਇਆ, ਅਟਲਾਂਟਾ ਨੇ ਚੈਂਪੀਅਨਜ਼ ਲੀਗ ਲਈ ਕੀਤਾ ਕੁਲਾਲੀਫ਼ਾਈ
ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਇੰਗਲੈਂਡ ’ਚ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ ਤੇ ਇੰਗਲੈਂਡ ਖ਼ਿਲਾਫ਼ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਹਿੱਸਾ ਹਨ। ਉਨ੍ਹਾਂ ਨੂੰ ਪਿਛਲੇ ਦਿਨਾਂ ’ਚ ਟੀਮ ’ਚ ਸ਼ਾਮਲ ਕੀਤਾ ਗਿਆ ਹੈ ਤੇ ਫ਼ਿਲਹਾਲ ਉਹ ਤਿਆਰੀਆਂ ’ਚ ਲੱਗੇ ਹੋਏ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਕਾਟਲੈਂਡ: ਹਜ਼ਾਰਾਂ ਫੁੱਟਬਾਲ ਪ੍ਰਸ਼ੰਸਕਾਂ ਨੂੰ ਖਦੇੜਨ ਲਈ ਪੁਲਸ ਨੇ ਕੀਤੀ ਕਾਰਵਾਈ
NEXT STORY