ਸਪੋਰਟਸ ਡੈਸਕ : ਸੱਜੇ ਹੱਥ ਦੇ ਬੱਲੇਬਾਜ਼ ਰੋਹਿਤ ਸ਼ਰਮਾ ਨੇ ਟੀਮ ਇੰਡੀਆ ਲਈ ਇਕ ਇਤਿਹਾਸ ਰਚ ਦਿੱਤਾ ਹੈ। ਵਿਸ਼ਾਖਾਪਟਨਮ ਦੇ ਸਟੇਡੀਅਮ ਵਿਚ ਦੱਖਣੀ ਅਫਰੀਕਾ ਖਿਲਾਫ 3 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਦੇ ਪਹਿਲੇ ਦਿਨ ਰੋਹਿਤ ਸ਼ਰਮਾ ਨੇ ਆਪਣੀ ਕਲਾਸ ਦਿਖਾਉਂਦਿਆਂ ਸੈਂਕੜਾ ਲਗਾ ਦਿੱਤਾ। ਟੈਸਟ ਕ੍ਰਿਕਟ ਵਿਚ ਰੋਹਿਤ ਸ਼ਰਮਾ ਨੂੰ ਬਤੌਰ ਓਪਨਰ ਪਹਿਲੀ ਵਾਰ ਮੌਕਾ ਮਿਲਿਆ ਅਤੇ ਉਸ ਨੇ ਇਸ ਮੌਕੇ ਦਾ ਫਾਇਦਾ ਚੁੱਕਦਿਆਂ 154 ਗੇਂਦਾਂ ਵਿਚ 10 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ ਸੈਂਕੜਾ ਲਗਾ ਦਿੱਤਾ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤਕ ਰੋਹਿਤ 174 ਗੇਂਦਾਂ ਵਿਚ 115 ਦੌੜਾਂ ਬਣਾ ਕੇ ਅਜੇਤੂ ਰਹੇ ਜਿਸ ਵਿਚ ਉਸਨੇ 5 ਛੱਕੇ ਅਤੇ 12 ਚੌਕੇ ਲਗਾਏ।
ਹਾਸਲ ਕੀਤੀ ਵੱਡੀ ਉਪਲੱਬਧੀ
ਰੋਹਿਤ ਨੇ ਸੈਂਕੜਾ ਲਗਾਉਂਦਿਆਂ ਹੀ ਇਕ ਵੱਡਾ ਰਿਕਾਰਡ ਬਣਾ ਦਿੱਤਾ ਹੈ। ਦਰਅਸਲ, ਰੋਹਿਤ ਭਾਰਤ ਵੱਲੋਂ 3 ਫਾਰਮੈੱਟ ਵਿਚ ਬਤੌਰ ਓਪਨਰ ਸੈਂਕੜਾ ਲਗਾਉਣ ਵਾਲੇ ਭਾਰਤ ਦੇ ਪਹਿਲੇ ਖਿਡਾਰੀ ਜਦਕਿ ਦੁਨੀਆ ਦੇ 8ਵੇਂ ਖਿਡਾਰੀ ਬਣ ਗਏ ਹਨ। ਰੋਹਿਤ ਸ਼ਰਮਾ ਵਨ ਡੇ, ਟੀ-20 ਅਤੇ ਹੁਣ ਟੈਸਟ ਵਿਚ ਵੀ ਸਲਾਮੀ ਬੱਲੇਬਾਜ਼ੀ ਕਰਦਿਆਂ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ।
ਹੁਣ ਤਕ ਬਤੌਰ ਓਪਨਰ ਕੌਮਾਂਤਰੀ ਕ੍ਰਿਕਟ ਵਿਚ ਸੈਂਕੜਾ ਲਗਾਉਣ ਵਾਲੇ ਖਿਡਾਰੀ
ਕ੍ਰਿਸ ਗੇਲ (ਵੈਸਟਇੰਡੀਜ਼)
ਬ੍ਰੈਂਡਨ ਮੈਕੁਲਮ (ਨਿਊਜ਼ੀਲੈਂਡ)
ਮਾਰਟਿਨ ਗਪਟਿਲ (ਨਿਊਜ਼ੀਲੈਂਡ)
ਤਿਲਕਰਤਨੇ ਦਿਲਸ਼ਾਨ (ਸ਼੍ਰੀਲੰਕਾ)
ਅਹਿਮਦ ਸ਼ਹਿਜ਼ਾਦ (ਪਾਕਿਸਤਾਨ)
ਸ਼ੇਨ ਵਾਟਸਨ (ਆਸਟਰੇਲੀਆ)
ਤਮੀਮ ਇਕਬਾਲ (ਅਫਗਾਨਿਸਤਾਨ)
ਰੋਹਿਤ ਸ਼ਰਮਾ (ਭਾਰਤ)
ਡੈਬਿਊ ਟੈਸਟ ਪਾਰੀ ਵਿਚ ਸਭ ਤੋਂ ਵੱਧ ਛੱਕੇ
ਭਾਰਤ ਵੱਲੋਂ ਟੈਸਟ ਮੈਚ ਦੀ ਪਹਿਲੀ ਪਾਰੀ ਵਿਚ ਬਤੌਰ ਓਪਨਰ ਇਕ ਪਾਰੀ ਵਿਚ ਸਭ ਤੋਂ ਵੱਧ ਛੱਕੇ ਲਗਾਉਣ ਦੇ ਮਾਮਲੇ ਵਿਚ ਰੋਹਿਤ ਸ਼ਰਮਾ ਪਹਿਲੇ ਖਿਡਾਰੀ ਬਣ ਗਏ ਹਨ। ਰੋਹਿਤ ਸ਼ਰਮਾ ਨੇ ਇਸ ਸੈਂਕੜੇ ਵਾਲੀ ਪਾਰੀ ਵਿਚ ਕੁਲ 4 ਛੱਕੇ ਲਗਾਏ। ਇਸ ਤੋਂ ਪਹਿਲਾਂ ਸ਼ਿਖਰ ਧਵਨ ਨੇ ਆਪਣੀ ਪਾਰੀ ਵਿਚ 2 ਛੱਕੇ ਲਗਾਏ ਜਦਕਿ ਲੋਕੇਸ਼ ਰਾਹੁਲ ਨੇ ਆਪਣੇ ਡੈਬਿਊ ਮੈਚ ਦੀ ਸੈਂਕੜੇ ਵਾਰੀ ਪਾਰੀ ਵਿਚ ਸਿਰਫ ਇਕ ਛੱਕਾ ਲਗਾਇਆ ਸੀ। ਉੱਥੇ ਹੀ ਵਰਿੰਦਰ ਸਹਿਵਾਗ ਵਰਗੇ ਧਾਕੜ ਬੱਲੇਬਾਜ਼ ਆਪਣੀ ਬਤੌਰ ਓਪਨਰ ਡੈਬਿਊ ਪਾਰੀ ਵਿਚ ਇਕ ਵੀ ਛੱਕਾ ਨਹੀਂ ਲਗਾ ਸਕੇ ਸੀ।
IND v SA : ਰੋਹਿਤ ਸ਼ਰਮਾ ਦਾ ਕਮਾਲ, ਕੋਹਲੀ ਸਣੇ ਇਨ੍ਹਾਂ ਖਿਡਾਰੀਆਂ ਨੂੰ ਛੱਡਿਆ ਪਿੱਛੇ
NEXT STORY