ਸਪੋਰਟਸ ਡੈਸਕ— ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਇਨ੍ਹਾਂ ਦਿਨਾਂ 'ਚ ਸ਼ਾਨਦਾਰ ਫਾਰਮ 'ਚ ਹਨ। ਰੋਹਿਤ ਵਨ-ਡੇ ਅਤੇ ਟੀ-20 ਦੇ ਬਾਅਦ ਟੈਸਟ 'ਚ ਵੀ ਬਤੌਰ ਸਲਾਮੀ ਬੱਲੇਬਾਜ਼ ਆਪਣੀ ਜਗ੍ਹਾ ਬਣਾਉਣ 'ਚ ਸਫਲ ਰਹੇ। ਰੋਹਿਤ ਦਾ ਨਾਂ ਅੱਜ ਵਨ-ਡੇ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ਦੀ ਲਿਸਟ 'ਚ ਚੋਟੀ 'ਤੇ ਲਿਆ ਜਾਂਦਾ ਹੈ। ਵਿਰਾਟ ਕੋਹਲੀ ਦੇ ਬਾਅਦ ਰੋਹਿਤ ਸ਼ਰਮਾ ਭਾਰਤੀ ਟੀਮ ਦੇ ਸਭ ਤੋਂ ਭਰੋਸੇਮੰਦ ਬੱਲੇਬਾਜ਼ ਮੰਨੇ ਜਾਂਦੇ ਹਨ। ਮੈਦਾਨ 'ਤੇ ਬੱਲੇ ਨਾਲ ਧੂੰਮਾਂ ਪਾਉਣ ਵਾਲੇ ਰੋਹਿਤ ਸ਼ਰਮਾ ਵਿਗਿਆਪਨ ਜਗਤ 'ਚ ਵੀ ਇਕ ਖਾਸ ਪਛਾਣ ਬਣਾ ਰਹੇ ਹਨ। ਪਿਛਲੇ ਕੁਝ ਸਮੇਂ 'ਚ ਰੋਹਿਤ ਸ਼ਰਮਾ ਨੇ 10 ਨਵੇਂ ਬ੍ਰਾਂਡ ਦੇ ਨਾਲ ਕਰਾਰ ਕਰਾਰ ਕੀਤਾ ਹੈ, ਜਿਸ ਨਾਲ ਉਨ੍ਹਾਂ ਦੀ ਬ੍ਰਾਂਡ ਵੈਲਿਊ ਵੀ ਵਧੀ ਹੈ। ਸਪੋਰਟਸ ਮਾਰਕਿਟਿੰਗ ਐਕਸਪਰਟ ਦੀ ਮੰਨੀਏ ਤਾਂ ਪਹਿਲਾਂ ਦੇ ਮੁਕਾਬਲੇ ਹੁਣ ਰੋਹਿਤ ਦੀ ਫੀਸ 'ਚ 55 ਫੀਸਦੀ ਦਾ ਵਾਧਾ ਹੋਇਆ ਹੈ। ਰੋਹਿਤ ਹੁਣ ਤਕ ਕੁਲ 22 ਬ੍ਰਾਂਡ ਦੇ ਨਾਲ ਕਰਾਰ ਕਰ ਚੁੱਕੇ ਹਨ। ਇਨ੍ਹਾਂ 22 ਬ੍ਰਾਂਡਾਂ ਦੀ ਮਦਦ ਨਾਲ ਰੋਹਿਤ ਨੂੰ ਸਾਲਾਨਾ 73-75 ਕਰੋੜ ਰੁਪਏ ਦੀ ਕਮਾਈ ਹੋਣ ਦੀ ਉਮੀਦ ਹੈ।
ਰੋਹਿਤ ਦੇ ਬ੍ਰਾਂਡ ਵੈਲਿਊ ਦਾ ਇਸ ਤਰ੍ਹਾਂ ਵਧਣ ਦਾ ਕਾਰਨ ਇਸ ਸਾਲ ਇੰਗਲੈਂਡ 'ਚ ਖੇਡੇ ਗਏ ਆਈ ਸੀ ਸੀ. ਵਰਲਡ ਕੱਪ ਦੇ ਦੌਰਾਨ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਮੰਨਿਆ ਜਾ ਰਿਹਾ ਹੈ। ਰੋਹਿਤ ਨੇ ਵਰਲਡ ਕੱਪ 'ਚ ਪੰਜ ਸੈਂਕੜੇ ਜੜ ਕੇ ਸਾਰਿਆਂ ਦਾ ਧਿਆਨ ਆਪਣੇ ਵਲ ਖਿੱਚਣ ਦਾ ਕੰਮ ਕੀਤਾ ਸੀ। ਉਹ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਕੋਲ ਵਿਗਿਆਪਨਾਂ ਦੇ ਕਈ ਆਫਰ ਆਏ। ਹੁਣ ਉਹ ਐਡ ਤੋਂ ਕਮਾਈ ਕਰਨ ਦੇ ਮਾਮਲੇ 'ਚ ਕਪਤਾਨ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਦੇ ਠੀਕ ਪਿੱਛੇ ਨੰਬਰ ਤਿਨ 'ਤੇ ਆ ਗਏ ਹਨ।
ਮੰਨਿਆ ਜਾ ਰਿਹਾ ਹੈ ਕਿ ਰੋਹਿਤ ਹੁਣ ਇਕ ਸਾਲ 'ਚ ਇਕ ਦਿਨ ਦੇ ਲਈ ਲਗਭਗ 1 ਕਰੋੜ ਰੁਪਏ ਚਾਰਜ ਕਰ ਰਹੇ ਹਨ। ਇਸ ਡੀਲ ਦੇ ਤਹਿਤ ਉਹ ਕਿਸੇ ਬ੍ਰਾਂਡ ਨੂੰ ਸਾਲ 'ਚ ਇਕ ਜਾਂ ਜ਼ਿਆਦਾ ਤੋਂ ਜ਼ਿਆਦਾ ਦੋ ਦਿਨ ਦਾ ਸਮਾਂ ਦੇ ਸਕਦੇ ਹਨ। ਜ਼ਿਕਰੋਯਗ ਹੈ ਕਿ ਇਸ ਸਮੇਂ ਭਾਰਤੀ ਕਪਤਾਨ ਵਿਰਾਟ ਕੋਹਲੀ ਕਮਾਈ 'ਚ ਸਭ ਤੋਂ ਅੱਗੇ ਹਨ। ਕੋਹਲੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਕ੍ਰਿਕਟਰਾਂ ਦੀ ਲਿਸਟ 'ਚ ਇਕਮਾਤਰ ਕ੍ਰਿਕਟਰ ਹਨ। ਕੋਹਲੀ ਨੂੰ ਸਭ ਤੋਂ ਵੱਧ ਕਮਾਈ ਵਿਗਿਆਪਨਾਂ ਦੇ ਜ਼ਰੀਏ ਹੁੰਦੀ ਹੈ।
ਖੁਦ ਨੂੰ ਧੋਨੀ ਦਾ ਉਤਰਾਧਿਕਾਰੀ ਨਾ ਸਮਝੇ ਪੰਤ, ਭਾਰਤੀ ਟੀਮ ਦੇ ਮੁੱਖ ਚੋਣਕਾਰ ਨੇ ਦਿੱਤੀ ਸਲਾਹ
NEXT STORY