ਅੱਮਾਨ (ਜਾਰਡਨ)- ਭਾਰਤ ਦੇ ਰੌਨਕ ਦਹੀਆ ਨੇ ਇੱਥੇ ਚੱਲ ਰਹੀ ਅੰਡਰ-17 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਗ੍ਰੀਕੋ-ਰੋਮਨ ਸ਼ੈਲੀ ਦੇ 110 ਕਿਲੋ ਭਾਰ ਵਰਗ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ। ਆਪਣੇ ਉਮਰ ਵਰਗ 'ਚ ਦੂਜੇ ਸਥਾਨ 'ਤੇ ਰਹੇ ਰੌਨਕ ਨੇ ਕਾਂਸੀ ਦੇ ਤਮਗੇ ਦੇ ਪਲੇਆਫ 'ਚ ਤੁਰਕੀ ਦੇ ਇਮਰੁੱਲਾ ਕੈਪਕਾਨ ਨੂੰ ਆਸਾਨੀ ਨਾਲ 6-1 ਨਾਲ ਹਰਾਇਆ। ਮੌਜੂਦਾ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਇਹ ਪਹਿਲਾ ਤਮਗਾ ਹੈ। ਇਸ ਤੋਂ ਪਹਿਲਾਂ ਰੌਨਕ ਸੈਮੀਫਾਈਨਲ 'ਚ ਚਾਂਦੀ ਦਾ ਤਮਗਾ ਜੇਤੂ ਹੰਗਰੀ ਦੇ ਜ਼ੋਲਟਨ ਕਜ਼ਾਕੋ ਤੋਂ ਹਾਰ ਗਏ ਸਨ। ਇਸ ਵਰਗ ਵਿੱਚ ਸੋਨ ਤਮਗਾ ਯੂਕ੍ਰੇਨ ਦੇ ਇਵਾਨ ਯਾਂਕੋਵਸਕੀ ਨੇ ਜਿੱਤਿਆ, ਜਿਸ ਨੇ ਤਕਨੀਕੀ ਉੱਤਮਤਾ ਦੇ ਆਧਾਰ ’ਤੇ ਕਜ਼ਾਕੋ ਨੂੰ 13-4 ਨਾਲ ਹਰਾਇਆ।
ਭਾਰਤ ਦੇ ਕੋਲ 51 ਕਿਲੋਗ੍ਰਾਮ ਰੇਪੇਚੇਜ ਵਿੱਚ ਦੂਜਾ ਤਮਗਾ ਜਿੱਤਣ ਦਾ ਮੌਕਾ ਹੈ ਪਰ ਇਸ ਦੇ ਲਈ ਸਾਈਨਾਥ ਪਾਰਧੀ ਨੂੰ ਦੋ ਮੈਚ ਜਿੱਤਣੇ ਹੋਣਗੇ।
ਉਨ੍ਹਾਂ ਦਾ ਪਹਿਲਾ ਮੁਕਾਬਲਾ ਅਮਰੀਕਾ ਦੇ ਡੋਮਿਨਿਕ ਮਾਈਕਲ ਮੁਨਾਰੇਟੋ ਨਾਲ ਹੋਵੇਗਾ। ਜੇਕਰ ਉਹ ਇਹ ਮੈਚ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਾਂਸੀ ਦੇ ਤਮਗੇ ਲਈ ਅਰਮੇਨੀਆ ਦੇ ਸਰਗਿਸ ਹਾਰਟਿਊਨਯਾਨ ਅਤੇ ਜਾਰਜੀਆ ਦੇ ਇਊਰੀ ਚੈਪਿਡੇਜ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਸਾਹਮਣਾ ਕਰਨਾ ਪਵੇਗਾ।
ਫਾਰੂਕ ਅਹਿਮਦ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਨਵੇਂ ਪ੍ਰਧਾਨ ਨਿਯੁਕਤ
NEXT STORY