ਜਲੰਧਰ - ਫੀਫਾ ਵਿਸ਼ਵ ਕੱਪ ਵਿਚ ਜੇਕਰ ਕਿਸੇ ਖਿਡਾਰੀ ਦੀ ਇਸ ਸਮੇਂ ਸਭ ਤੋਂ ਵੱਧ ਚਰਚਾ ਹੈ ਤਾਂ ਉਹ ਹੈ ਪੁਰਤਗਾਲ ਦਾ ਸਟਾਰ ਕ੍ਰਿਸਟੀਆਨੋ ਰੋਨਾਲਡੋ। ਰੋਨਾਲਡੋ ਨੇ ਕੁਝ ਦਿਨ ਪਹਿਲਾਂ ਸਪੇਨ ਵਿਰੁੱਧ ਰੋਮਾਂਚਕ ਮੁਕਾਬਲੇ ਵਿਚ 88ਵੇਂ ਮਿੰਟ ਵਿਚ ਹੈਟ੍ਰਿਕ ਲਾ ਕੇ ਪੁਰਤਗਾਲ ਨੂੰ ਹਾਰ ਤੋਂ ਬਚਾ ਲਿਆ ਸੀ। ਉਥੇ ਹੀ ਬੁੱਧਵਾਰ ਨੂੰ ਮੋਰਾਕੋ ਵਿਰੁੱਧ ਖੇਡੇ ਗਏ ਮੈਚ ਦੌਰਾਨ ਵੀ ਪੁਰਤਗਾਲ 1-0 ਨਾਲ ਜਿੱਤ ਦਰਜ ਕਰਨ ਵਿਚ ਸਫਲ ਰਿਹਾ ਸੀ। ਪੁਰਤਗਾਲ ਵੱਲੋਂ ਇਹ ਇਕ ਗੋਲ ਵੀ ਰੋਨਾਲਡੋ ਨੇ ਹੀ ਕੀਤਾ ਸੀ। ਇਸ ਤਰ੍ਹਾਂ ਵਿਸ਼ਵ ਕੱਪ ਵਿਚ ਉਸਦੇ ਨਾਂ ਹੁਣ ਤਕ 4 ਗੋਲ ਹੋ ਚੁੱਕੇ ਹਨ। ਉਥੇ ਹੀ ਮੋਰਾਕੋ ਵਿਰੁੱਧ ਮੈਚ ਦੌਰਾਨ ਰੋਨਾਲਡੋ ਨਾਲ ਜੁੜੀ ਇਕ ਹੋਰ ਚੀਜ਼ ਨੇ ਵੀ ਸਾਰਿਆਂ ਦਾ ਧਿਆਨ ਖਿੱਚਿਆ।

ਦਰਅਸਲ ਮੈਚ ਦੇਖਣ ਰੋਨਾਲਡੋ ਦੀ ਵੇਗ ਜਾਰਜੀਆ ਰੋਡ੍ਰਿਗਜ ਵੀ ਮੌਜੂਦ ਸੀ। ਉਸਦੇ ਹੱਥ ਵਿਚ ਡਾਈਮੰਡ ਦੀ ਇਕ ਵੱਡੀ ਰਿੰਗ ਵੀ ਸੀ, ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹ ਜਲਦੀ ਹੀ ਰੋਨਾਲਡੋ ਨਾਲ ਵਿਆਹ ਕਰਨ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਉਕਤ ਫੋਟੋ ਵਿਚ ਜਾਰਜੀਆ ਇਸ ਦੌਰਾਨ ਆਪਣੀ ਇਕ ਮਹਿਲਾ ਦੋਸਤ ਨੂੰ ਰਿੰਗ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰੋਨਾਲਡੋ ਦੀ ਮਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਸ ਦਾ ਬੇਟਾ ਹੁਣ ਘਰ ਵਸਾਉਣ ਦੀ ਸੋਚ ਰਿਹਾ ਹੈ, ਇਸ ਲਈ ਉਹ ਜਾਰਜੀਆ ਨਾਲ ਜਲਦ ਤੋਂ ਜਲਦ ਵਿਆਹ ਕਰ ਸਕਦਾ ਹੈ।ਹੁਣ ਜਾਰਜੀਆ ਵੱਲੋਂ ਰਿੰਗ ਪਹਿਨਣ ਤੋਂ ਸਾਫ ਹੋ ਰਿਹਾ ਹੈ ਕਿ 33 ਸਾਲਾ ਇਹ ਸਟਾਰ ਖਿਡਾਰੀ ਜਲਦ ਹੀ ਵਿਆਹ ਕਰ ਸਕਦਾ ਹੈ। ਰੋਨਾਲਡੋ ਤੇ ਜਾਰਜੀਆ ਲੰਬੇ ਸਮੇਂ ਤੋਂ ਰਿਲੇਸ਼ਨ ਵਿਚ ਹਨ। ਦੋਵਾਂ ਦੇ 2 ਬੱਚੇ ਵੀ ਹਨ।
ਫੀਫਾ 2018: ਇਨ੍ਹਾਂ ਮਹਿਲਾ ਫੈਂਸ ਦਾ ਗਲੈਮਰ ਦੇਖ ਕੇ ਤੁਸੀਂ ਵੀ ਰਹਿ ਜਾਵੋਗੇ ਹੈਰਾਨ
NEXT STORY