ਲਿਸਬਨ–ਪੁਰਤਗਾਲ ਦੇ ਕੋਚ ਰਾਬਰਟੋ ਮਾਰਟੀਨੇਜ਼ ਨੇ ਯੂਰਪੀਅਨ ਚੈਂਪੀਅਨਸ਼ਿਪ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਦੇ ਬਾਵਜੂਦ ਨੇਸ਼ਨਸ ਲੀਗ ਦੇ ਸ਼ੁਰੂਆਤੀ ਦੋ ਮੈਚਾਂ ਲਈ ਧਾਕੜ ਕ੍ਰਿਸਟੀਆਨੋ ਰੋਨਾਲਡੋ ਨੂੰ ਆਪਣੀ ਸ਼ੁਰੂਆਤੀ ਟੀਮ ਵਿਚ ਸ਼ਾਮਲ ਕੀਤਾ ਹੈ। ਮਾਰਟੀਨੇਜ਼ ਨੇ 5 ਸਤੰਬਰ ਨੂੰ ਕ੍ਰੋਏਸ਼ੀਆ ਤੇ 8 ਸਤੰਬਰ ਨੂੰ ਸਕਾਟਲੈਂਡ ਵਿਰੁੱਧ ਆਪਣੇ ਘਰੇਲੂ ਮੈਚਾਂ ਲਈ ਸ਼ੁੱਕਰਵਾਰ ਨੂੰ ਟੀਮ ਦਾ ਅਲੈਾਨ ਕੀਤਾ।
39 ਸਾਲਾ ਰੋਨਾਲਡੋ ਦੇ ਨਾਂ ਕੌਮਾਂਤਰੀ ਪੁਰਸ਼ ਫੁੱਟਬਾਲ ਵਿਚ 130 ਗੋਲ ਦਾ ਰਿਕਾਰਡ ਹੈ। ਯੂਰੋ ਵਿਚ ਕੁਆਰਟਰ ਫਾਈਨਲ ਵਿਚ ਫਰਾਂਸ ਵੱਲੋਂ ਪੈਨਲਟੀ ਸ਼ੂਟਆਊਟ ਵਿਚੋਂ ਬਾਹਰ ਹੋਣ ਤੋਂ ਪਹਿਲਾਂ ਉਹ ਪੁਰਤਗਾਲ ਦੇ ਸਾਰੇ 5 ਮੈਚਾਂ ਵਿਚ ਗੋਲ ਕਰਨ ਵਿਚ ਅਸਫਲ ਰਿਹਾ ਸੀ।
ਭਾਰਤੀ ਸਟਾਰ ਖਿਡਾਰੀਆਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ, TNCA ਇਲੈਵਨ ਬੁੱਚੀ ਬਾਬੂ ਦੇ ਸੈਮੀਫਾਈਨਲ ’ਚ
NEXT STORY