ਨਵੀਂ ਦਿੱਲੀ- ਮਸ਼ਹੂਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਦਾ ਬੇਟਾ ਕ੍ਰਿਸਟਿਆਨੋ ਰੋਨਾਲਡੋ ਜੂਨੀਅਰ ਹਾਲ ਹੀ 'ਚ ਇਕ ਵੀਡੀਓ 'ਚ ਜੈੱਟ ਸਕੀ ਚਲਾਉਂਦਾ ਦਿਖਾਈ ਦਿੱਤਾ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਪੁਲਸ ਇਸਦੀ ਜਾਂਚ ਕਰ ਰਹੀ ਹੈ। ਇਸ ਵੀਡੀਓ ਨੂੰ ਰੋਨਾਲਡੋ ਦੀ ਭੈਣ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ, ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ। ਲਾਇਸੈਂਸ ਦੇ ਬਿਨਾਂ ਜੈੱਟ ਸਕੀਇੰਗ ਕਰਨਾ ਅਪਰਾਧ ਮੰਨਿਆ ਜਾਂਦਾ ਹੈ।
ਰੋਨਾਲਡੋ ਦਾ ਬੇਟੇ ਇਕੱਲਾ ਹੀ ਜੈੱਟ ਸਕੀ ਚਲਾ ਰਿਹਾ ਸੀ। ਰਿਪੋਰਟਸ ਦੇ ਅਨੁਸਾਰ ਵੀਡੀਓ ਸ਼ਨੀਵਾਰ ਦੀ ਹੈ ਤੇ ਰੋਨਾਲਡੋ ਇਸ ਦੌਰਾਨ ਆਪਣੇ ਰਿਸ਼ਤੇਦਾਰਾਂ ਦੇ ਨਾਲ ਸਮੁੰਦਰ ਦੀ ਸੈਰ 'ਤੇ ਨਿਕਲੇ ਸਨ। ਵੀਡੀਓ ਨੂੰ ਹਟਾਉਣ ਤੋਂ ਪਹਿਲਾਂ ਜੂਨੀਅਰ ਰੋਨਾਲਡੋ ਦੇ ਇਸ ਵੀਡੀਓ ਨੂੰ ਪਿਤਾ ਤੇ ਦਾਦੀ ਨੇ ਵੀ ਸ਼ੇਅਰ ਕੀਤਾ ਸੀ। ਇਸ ਸਬੰਧ 'ਚ ਮੈਰੀਟਾਈਮ ਪੁਲਸ ਪ੍ਰਮੁਖ ਨੇ ਕਿਹਾ ਕਿ ਜੂਨੀਅਰ ਰੋਨਾਲਡੋ ਦੇ ਵਿਰੁੱਧ ਜਾਂਚ ਜਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਰੋਨਾਲਡੋ ਦੇ ਬੇਟੇ ਦਾ ਵੀਡੀਓ ਆਪਣੇ ਧਿਆਨ 'ਚ ਆਉਣ ਤੋਂ ਬਾਅਦ ਇਸਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਜੁਰਮਾਨਾ ਵੀ ਦੇਣਾ ਪਵੇਗਾ। ਪੁਰਤਗਾਲ ਦੇ ਕਾਨੂੰਨ ਦੇ ਅਨੁਸਾਰ ਬਿਨਾਂ ਲਾਇਸੈਂਸ ਦੇ ਜੈੱਟ ਸਕੀ ਚਲਾਉਣਾ ਅਪਰਾਧ ਹੈ ਤੇ ਇਸ ਦੇ ਲਈ 298 ਯੂਰੋ (25,493 ਰੁਪਏ) ਤੋਂ ਲੈ ਕੇ 2688 ਯੂਰੋ (2,02,848 ਰੁਪਏ) ਜੁਰਮਾਨਾ ਲਗਾਇਆ ਜਾ ਸਕਦਾ ਹੈ।
ਮੈਦਾਨ 'ਤੇ ਹਾਕੀ ਸਟਿਕ ਨਾਲ ਅਭਿਆਸ ਸ਼ੁਰੂ ਕਰਨਾ ਸੁਖਦਾਇਕ : ਸੁਮਿਤ
NEXT STORY