ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 49ਵਾਂ ਮੈਚ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਚੇਨਈ ਸੁਪਰ ਕਿੰਗਜ਼ ਦਰਮਿਆਨ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਬੈਂਗਲੁਰੂ ਸੀਜ਼ਨ ਦੀ ਸ਼ੁਰੂਆਤ 'ਚ ਲਗਾਤਾਰ ਮੁਕਾਬਲੇ ਜਿੱਤ ਰਹੀ ਸੀ, ਪਰ ਹੁਣ ਉਸ ਨੂੰ ਹਾਰ ਦਾ ਮੂੰਹ ਦੇਖਣ ਪੈ ਰਿਹਾ ਹੈ। ਦੂਜੇ ਪਾਸੇ ਚੇਨਈ ਨੇ ਹਾਰ ਦੀ ਹਾਹਾਕਾਰ ਤੋਂ ਬਚਣ ਲਈ ਦੁਬਾਰਾ ਕਮਾਨ ਮਹਿੰਦਰ ਸਿੰਘ ਧੋਨੀ ਦੇ ਹੱਥਾਂ 'ਚ ਸੌਂਪ ਦਿੱਤੀ ਹੈ। ਅਜਿਹੇ 'ਚ ਅੱਜ ਇਕ ਦਿਲਚਸਪ ਮੁਕਾਬਲਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਅਹਿਮਦਾਬਾਦ 'ਚ ਹੋਵੇਗਾ IPL ਦਾ ਫਾਈਨਲ, ਪੁਣੇ 'ਚ ਖੇਡਿਆ ਜਾਵੇਗਾ ਮਹਿਲਾ ਟੀ20 ਚੈਲੇਂਜ
ਬੈਂਗਲੁਰੂ ਲਈ ਪਾਵਰ ਪਲੇਅ 'ਚ ਤੇਜ਼ ਰਫ਼ਤਾਰ ਨਾਲ ਦੌੜਾਂ ਨਹੀਂ ਬਣਾਉਣ ਬਹੁਤ ਪਰੇਸ਼ਾਨੀ ਖੜ੍ਹੀ ਕਰ ਰਿਹਾ ਹੈ। ਵਿਰਾਟ ਭਾਵੇਂ ਫਾਰਮ 'ਚ ਪਰਤ ਆਏ, ਪਰ ਉਨ੍ਹਾਂ ਦਾ ਅਰਧ ਸੈਂਕੜਾ ਟੀ20 ਦੇ ਹਿਸਾਬ ਨਾਲ ਬਹੁਤ ਹੀ ਸਲੋਅ ਸੀ। ਕਪਤਾਨ ਫਾਫ ਡੁਪਲੇਸਿਸ ਦੇ ਪ੍ਰਦਰਸ਼ਨ 'ਚ ਨਿਰੰਤਰਤਾ ਦੀ ਕਮੀ ਨਜ਼ਰ ਆਈ ਹੈ। ਜਦਕਿ ਚੇਨਈ ਕਪਤਾਨ ਬਦਲਣ ਦੇ ਬਾਅਦ ਮੁੜ ਲੜਨ ਦਾ ਹੌਸਲਾ ਦਿਖਾਇਆ ਹੈ। ਸਨਰਾਈਜ਼ਰਜ਼ ਜਿਹੀ ਮਜ਼ਬੂਤ ਗੇਂਦਬਾਜ਼ੀ ਹਮਲੇ ਦੇ ਸਾਹਮਣੇ ਉਸ ਦੇ ਟਾਪ ਆਰਡਰ ਨੇ ਜਿਸ ਤਰ੍ਹਾਂ ਨਾਲ ਬੇਖੌਫ਼ ਬੱਲੇਬਾਜ਼ੀ ਕੀਤੀ, ਉਹ ਚੇਨਈ ਨੂੰ ਅਜੇ ਵੀ ਪਲੇਅ ਆਫ਼ ਦੀ ਦੌੜ 'ਚ ਬਣਾਏ ਹੋਏ ਹੈ। ਅੱਜ ਚੇਨਈ ਆਪਣੇ ਟਾਪ ਆਰਡਰ ਤੋਂ ਮੁੜ ਉਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਕਰੇਗਾ।
ਇਹ ਵੀ ਪੜ੍ਹੋ : ਇਹ ਹੈ ਵਜ੍ਹਾ ਕਿ ਸੰਜੂ ਸੈਮਸਨ ਭਾਰਤੀ ਟੀਮ 'ਚ ਆਪਣੀ ਜਗ੍ਹਾ ਪੱਕੀ ਨਹੀਂ ਕਰ ਸਕਿਆ : ਵਸੀਮ ਜਾਫ਼ਰ
ਸੰਭਾਵਿਤ ਪਲੇਇੰਗ ਇਲੈਵਨ :-
ਰਾਇਲ ਚੈਲੰਜਰਜ਼ ਬੈਂਗਲੁਰੂ : ਅਨੁਜ ਰਾਵਤ, ਫਾਫ ਡੁ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਦਿਨੇਸ਼ ਕਾਰਤਿਕ (ਵਿਕਟਕੀਪਰ), ਗਲੇਨ ਮੈਕਸਵੇਲ, ਵਾਨਿੰਦ ਹਸਰੰਗਾ, ਸ਼ਾਹਬਾਜ਼ ਅਹਿਮਦ, ਸੁਯਸ਼ ਪ੍ਰਭੂਦੇਸਾਈ, ਮੁਹੰਮਦ ਸਿਰਾਜ, ਆਕਾਸ਼ਦੀਪ ਸਿੰਘ, ਜੋਸ਼ ਹੇਜ਼ਲਵੁੱਡ।
ਚੇਨਈ ਸੁਪਰ ਕਿੰਗਜ਼ : ਰਿਤੂਰਾਜ ਗਾਇਕਵਾੜ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ (ਕਪਤਾਨ, ਵਿਕਟਕੀਪਰ), ਡਵੇਨ ਬ੍ਰਾਵੋ, ਮੋਈਨ ਅਲੀ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਡਵੇਨ ਪ੍ਰਿਟੋਰੀਅਸ, ਮਹੇਸ਼ ਥੀਕਸ਼ਣਾ, ਮੁਕੇਸ਼ ਚੌਧਰੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅਹਿਮਦਾਬਾਦ 'ਚ ਹੋਵੇਗਾ IPL ਦਾ ਫਾਈਨਲ, ਪੁਣੇ 'ਚ ਖੇਡਿਆ ਜਾਵੇਗਾ ਮਹਿਲਾ ਟੀ20 ਚੈਲੇਂਜ
NEXT STORY