ਸ਼ਾਰਜਾਹ - ਚਾਰ ਵਿਕਟਾਂ ਹਾਸਲ ਕਰਨ ਤੋਂ ਬਾਅਦ 15 ਗੇਂਦਾਂ ਵਿਚ 26 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਸੁਨੀ ਨਾਰਾਇਣ ਦੇ ਹਰਫਨਮੌਲਾ ਪ੍ਰਦਰਸ਼ਨ ਦੀ ਮਦਦ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਸੋਮਵਾਰ ਨੂੰ ਆਈ. ਪੀ. ਐੱਲ. ਐਲਿਮੀਨੇਟਰ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਕਪਤਾਨ ਵਿਰਾਟ ਕੋਹਲੀ ਦਾ ਖਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ। ਕੇ. ਕੇ. ਆਰ. ਨੇ ਪਹਿਲਾਂ ਆਰ. ਸੀ. ਬੀ. ਨੂੰ ਸੱਤ ਵਿਕਟਾਂ 'ਤੇ 138 ਦੌੜਾਂ 'ਤੇ ਰੋਕ ਦਿੱਤਾ। ਇਸ ਤੋਂ ਬਾਅਦ ਦੋ ਗੇਂਦਾਂ ਤੇ ਚਾਰ ਵਿਕਟਾਂ ਬਾਕੀ ਰਹਿੰਦੇ ਜਿੱਤ ਦਰਜ ਕੀਤੀ। ਹੁਣ ਉਸਦਾ ਸਾਹਮਣਾ ਦੂਜੇ ਕੁਆਲੀਫਾਇਰ ਵਿਚ ਦਿੱਲੀ ਕੈਪੀਟਲਸ ਨਾਲ ਬੁੱਧਵਾਰ ਨੂੰ ਹੋਵੇਗਾ, ਜਿਸ ਨੇ ਪਹਿਲੇ ਕੁਆਲੀਫਾਇਰ 'ਚ ਚੇਨਈ ਸੁਪਰ ਕਿੰਗਜ਼ ਨੇ ਹਰਾਇਆ ਸੀ।
ਇਹ ਖ਼ਬਰ ਪੜ੍ਹੋ- ਸਕਾਟਲੈਂਡ ਨੇ ਟੀ20 ਵਿਸ਼ਵ ਕੱਪ ਲਈ ਐਲਾਨ ਕੀਤੀ 15 ਖਿਡਾਰੀਆਂ ਦੀ ਫਾਈਨਲ ਟੀਮ
ਕੁਆਲੀਫਾਇਰ ਜਿੱਤਣ ਵਾਲੀ ਟੀਮ ਸ਼ੁੱਕਰਵਾਰ ਨੂੰ ਫਾਈਨਲ 'ਚ ਚੇਨਈ ਨਾਲ ਖੇਡੇਗੀ। ਇਸ ਸੈਸ਼ਨ ਤੋਂ ਬਾਅਦ ਆਰ. ਸੀ. ਬੀ. ਦੀ ਕਪਤਾਨੀ ਛੱਡ ਰਹੇ ਕੋਹਲੀ ਦੀ ਟੀਮ ਨੇ ਪੂਰੇ ਸੈਸ਼ਨ ਵਿਚ ਵਧੀਆ ਪ੍ਰਦਰਸ਼ਨ ਦੇ ਬਾਵਜੂਦ ਹਾਰ ਦੇ ਨਾਲ ਵਿਦਾ ਲਈ। ਕੇ. ਕੇ. ਆਰ. ਦੇ ਲਈ ਸ਼ੁਭਮਨ ਗਿੱਲ ਨੇ 18 ਗੇਂਦਾਂ ਵਿਚ 29 ਦੌੜਾਂ ਬਣਾਈਆਂ ਜਦਕਿ ਵੇਂਕਟੇਸ਼ਨ ਅਈਅਰ ਨੇ 30 ਗੇਂਦਾਂ ਵਿਚ 26 ਦੌੜਾਂ ਦਾ ਯੋਗਦਾਨ ਦਿੱਤਾ।
ਆਰ. ਸੀ. ਬੀ. ਦੇ ਪਿਛਲੇ ਲੀਗ ਮੈਚ ਦੇ ਹੀਰੋ ਭਰਤ ਹੌਲੀ ਪਿੱਚ 'ਤੇ ਚੱਲ ਨਹੀਂ ਸਕੇ ਤੇ 15 ਗੇਂਦਾਂ ਵਿਚ 9 ਦੌੜਾਂ ਬਣਾ ਕੇ ਆਊਟ ਹੋ ਗਏ। ਨਾਰਾਇਣ ਨੇ ਉਸ ਨੂੰ ਆਪਣਾ ਪਹਿਲਾ ਸ਼ਿਕਾਰ ਬਣਾਇਆ ਤੇ ਕੈਚ ਡੀਪ 'ਚ ਵੇਂਕਟੇਸ਼ ਅਈਅਰ ਨੇ ਕੀਤਾ। ਡਿਵੀਲੀਅਰਸ (11) ਨੇ ਆਈ. ਪੀ. ਐੱਲ. ਦੇ ਇਸ ਸੈਸ਼ਨ ਦਾ ਆਪਣਾ ਸਭ ਤੋਂ ਖਰਾਬ ਸਾਟ ਖੇਡਿਆ ਤੇ ਨਾਰਾਇਣ ਦੀ ਆਫ ਬ੍ਰੇਕ 'ਤੇ ਆਊਟ ਹੋ ਗਏ। ਲੈਅ 'ਚ ਚੱਲ ਰਹੇ ਗਲੇਨ ਮੈਕਸਵੈੱਲ (15) ਨੂੰ ਨਾਰਾਇਣ ਨੇ ਆਪਣਾ ਅਗਲਾ ਸ਼ਿਕਾਰ ਬਣਾਇਆ।
ਇਹ ਖ਼ਬਰ ਪੜ੍ਹੋ- ਮੁਹੰਮਦ ਨਬੀ ਟੀ20 ਵਿਸ਼ਵ ਕੱਪ ਦੀ ਸੰਭਾਲਣਗੇ ਅਫਗਾਨਿਸਤਾਨ ਦੀ ਕਮਾਨ
ਪਲੇਇੰਗ ਇਲੈਵਨ
ਕੋਲਕਾਤਾ ਨਾਈਟ ਰਾਈਡਰਜ਼ : ਸ਼ੁੱਭਮਨ ਗਿੱਲ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ, ਰਾਹੁਲ ਤ੍ਰਿਪਾਠੀ, ਇਓਨ ਮੌਰਗਨ (ਕਪਤਾਨ), ਦਿਨੇਸ਼ ਕਾਰਤਿਕ (ਵਿਕਟਕੀਪਰ), ਸ਼ਾਕਿਬ ਅਲ ਹਸਨ, ਸੁਨੀਲ ਨਾਰਾਇਣ, ਲੌਕੀ ਫਰਗਿਊਸਨ, ਸ਼ਿਵਮ ਮਾਵੀ, ਵਰੁਣ ਚਕਰਵਰਤੀ
ਰਾਇਲ ਚੈਲੰਜਰਜ਼ ਬੈਂਗਲੁਰੂ : ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪਡੀਕਲ, ਸ਼੍ਰੀਕਰ ਭਾਰਤ (ਵਿਕਟਕੀਪਰ), ਗਲੇਨ ਮੈਕਸਵੇਲ, ਏਬੀ ਡੀਵਿਲੀਅਰਸ, ਡੈਨੀਅਲ ਕ੍ਰਿਸਚੀਅਨ, ਸ਼ਾਹਬਾਜ਼ ਅਹਿਮਦ, ਜਾਰਜ ਗਾਰਟਨ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ।
ਟੈਸਟ ਕ੍ਰਿਕਟ 'ਤੇ ਡੂੰਘਾ ਅਸਰ ਪਾ ਰਿਹਾ ਹੈ ਟੀ-20 ਫਾਰਮੈਟ : ਚੈਪਲ
NEXT STORY