ਸਪੋਰਟਸ ਡੈਸਕ- ਬ੍ਰਿਟਿਸ਼ ਡਰਾਈਵਰ ਲੂਈਸ ਹੈਮਿਲਟਨ ਲਈ ਰਸ਼ੀਅਨ ਗ੍ਰਾਂ. ਪੀ. ਵਿਚ ਸੋਚੀ ਸਰਕਟ ਵੱਡੀ ਸੌਗਾਤ ਲੈ ਕੇ ਆਇਆ। ਲੈਂਡੋ ਨੌਰਿਸ ਜਦੋਂ ਰੇਸ ਵਿਚ ਲੀਡ ਕਰ ਰਿਹਾ ਸੀ ਤਕ 2 ਲੈਪ ਬਾਕੀ ਰਹਿੰਦਿਆ ਅਚਾਨਕ ਹੀ ਮੀਂਹ ਆ ਗਿਆ, ਜਿਸ ਕਾਰਨ ਨੌਰਿਸ ਦੀ ਕਾਰ ਟਰੈਕ ਤੋਂ ਫਿਸਲ ਗਈ। ਇੱਥੋ ਹੈਮਿਲਟਨ ਨੇ ਇੰਨੀ ਲੰਬੀ ਬੜ੍ਹਤ ਬਣਾਈ ਕਿ ਨੌਰਿਸ ਉਸ ਨੂੰ ਫਿਰ ਫੜ ਹੀ ਨਹੀਂ ਸਕਿਆ। ਫਿਨਿਸ਼ਿੰਗ ਲਾਈਨ ਪਾਰ ਕਰਦੇ ਹੀ ਹੈਮਿਲਟਨ ਨੇ ਆਪਣੀ ਜਿੱਤ ਦਾ ਸੈਂਕੜਾ ਵੀ ਪੂਰਾ ਕਰ ਲਿਆ। ਉਹ ਅਜਿਹਾ ਪਹਿਲਾ ਡਰਾਈਵਰ ਹੈ, ਜਿਸ ਨੇ ਫਾਰਮੂਲਾ-1 ਵਿਚ 100 ਰੇਸਾਂ ਜਿੱਤੀਆਂ ਹਨ। ਹੈਮਿਲਟਨ ਤੋਂ ਇਲਾਵਾ ਇਹ ਰੇਸ ਰੈੱਡਬੁੱਲ ਦੇ ਮੈਕਸ ਵਰਸਟੈਪਨ ਲਈ ਵੀ ਯਾਦਗਾਰ ਰਹੀ ਹੈ। ਇੰਜਣ ਵਿਚ ਬੇਨਯਮੀਆਂ ਵਰਤਣ ਦੇ ਕਾਰਨ ਮੈਕਸ ਨੂੰ ਪੀ-20 ਤੋਂ ਸ਼ੁਰੂਆਤ ਕਰਨੀ ਪਈ ਸੀ। ਉਸ ਨੇ ਵਧੀਆ ਖੇਡ ਦਿਖਾਉਂਦੇ ਹੋਏ ਪੀ-2 'ਤੇ ਰੇਸ ਖਤਮ ਕੀਤੀ। ਰੇਸ ਵਿਚ ਤੀਜੇ ਨੰਬਰ 'ਤੇ ਕਾਰਲੋਸ ਸੈਨਜੋ ਤੇ ਡੇਨੀਅਲ ਰਿਕਾਰਡੋ ਚੌਥੇ ਸਥਾਨ 'ਤੇ ਰਿਹਾ।
ਇਹ ਖ਼ਬਰ ਪੜ੍ਹੋ- ਜੇਹਾਨ ਨੇ ਫਾਰਮੂਲਾ-2 ਚੈਂਪੀਅਨਸ਼ਿਪ ਰੇਸ 'ਚ ਹਾਸਲ ਕੀਤਾ ਤੀਜਾ ਸਥਾਨ
35.6 ਫੀਸਦੀ ਰੇਸ ਜ਼ਿੰਦਗੀ ਵਿਚ ਜਿੱਤਿਐ ਹੈਮਿਲਟਨ
ਹੈਮਲਿਟਨ ਨੇ ਇਸਦੇ ਨਾਲ ਹੀ 35.6 ਫੀਸਦੀ ਰੇਸ ਜਿੱਤਣ ਦਾ ਰਿਕਾਰਡ ਬਣਾਇਆ। ਉਸ ਨੇ 281 ਵਿਚੋਂ 100 ਰੇਸਾਂ ਜਿੱਤੀਆਂ ਹਨ। ਜਿੱਤ ਫੀਸਦੀ ਦੇ ਹਿਸਾਬ ਨਾਲ ਉਹ ਤੀਜੇ ਨੰਬਰ 'ਤੇ ਹੈ। ਪਹਿਲੇ ਨੰਬਰ 'ਤੇ ਅਜੇ ਵੀ ਅਲਬਰਟੋ ਅਸਕਰੀ ਹੈ, ਜਿਸ ਦਾ ਜਿੱਤ ਫੀਸਦੀ 40.6 ਫੀਸਦੀ ਹੈ।
ਇਹ ਖ਼ਬਰ ਪੜ੍ਹੋ- ਸਾਨੀਆ ਨੇ ਓਸਟ੍ਰਾਵਾ 'ਚ ਸੈਸ਼ਨ ਦਾ ਜਿੱਤਿਆ ਪਹਿਲਾ ਖਿਤਾਬ
ਮੌਸਮ ਨੇ ਸ਼ਾਨਦਾਰ ਰੇਸ ਦਿਵਾਈ- ਹੈਮਿਲਟਨ
ਹੈਮਿਲਟਨ ਨੇ ਜਿੱਤ ਦਾ ਸੈਂਕੜਾ ਪੂਰਾ ਕਰਨ ਤੋਂ ਬਾਅਦ ਕਿਹਾ ਕਿ ਮੌਸਮ ਨੇ ਸ਼ਾਨਦਾਰ ਰੇਸ ਦਿਵਾਈ ਹੈ। 100 ਤੱਕ ਪਹੁੰਚਣ ਲਈ ਲੰਬਾ ਸਮਾਂ ਲੱਗਾ। ਮੈਨੂੰ ਪਤਾ ਨਹੀਂ ਸੀ ਕਿ ਇਹ ਕਦੋਂ ਆਵੇਗਾ। ਮੈਂ ਪਿਛਲੇ ਦਿਨ ਦੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਸੀ। ਮੈਂ ਕੁਝ ਗਲਤੀਆਂ ਕੀਤੀਆਂ। ਮੈਂ ਅੱਜ ਸਵੇਰੇ ਦ੍ਰਿੜ੍ਹ ਵਿਸ਼ਵਾਸ ਨਾਲ ਆਇਆ ਸੀ। ਇਹ ਮੁਸ਼ਕਿਲ ਸੀ, ਮੈਂ ਸ਼ੁਰੂਆਤ ਵਿਚ ਸਿਰਫ ਬਚਣ ਦੀ ਕੋਸ਼ਿਸ਼ ਕੀਤੀ। ਮੈਕਲਾਰੇਨ ਕੋਲ ਲੈਂਡੋ ਦੇ ਰੂਪ ਵਿਚ ਸ਼ਾਨਦਾਰ ਡਰਾਈਵਰ ਹੈ। ਇਹ ਚੰਗਾ ਸੀ ਕਿ ਮੇਰੀ ਪੁਰਾਣੀ ਟੀਮ ਇੰਨਾ ਚੰਗਾ ਕੰਮ ਕਰ ਰਹੀ ਹੈ। ਲੈਂਡੋ ਤੋਂ ਅੱਗੇ ਨਿਕਲਣਾ ਮੁਸ਼ਕਿਲ ਹੋ ਰਿਹਾ ਸੀ। ਉਸਦੇ ਕੋਲ ਬਹੁਤ ਤੇਜ਼ ਗਤੀ ਸੀ। ਫਿਰ ਮੀਂਹ ਆਇਆ ਤੇ ਗੱਲ ਮੌਕੇ ਦਾ ਫਾਇਦਾ ਚੁੱਕਣਾ ਦੀ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਾਈਡਰ ਕੱਪ : ਅਮਰੀਕਾ ਨੇ ਬਣਾਈ ਬੜ੍ਹਤ, ਜਿੱਤ ਲਈ ਸਿਰਫ ਸਾਢੇ ਤਿੰਨ ਅੰਕਾਂ ਦੀ ਲੋੜ
NEXT STORY