ਬ੍ਰਿਸਬੇਨ, (ਬਿਊਰੋ)— ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਤੇ ਹੁਣ ਕੋਚ ਰਿਆਨ ਹੈਰਿਸ ਨੂੰ ਬਿੱਗ ਬੈਸ਼ ਟੀ-20 ਘਰੇਲੂ ਕ੍ਰਿਕਟ ਲੀਗ 'ਚ ਅੰਪਾਇਰ ਦੇ ਫੈਸਲੇ ਦੀ ਆਲੋਚਨਾ ਕਰਨ 'ਤੇ ਫਿਟਕਾਰ ਲਾਈ ਗਈ ਹੈ ਅਤੇ ਉਸ 'ਤੇ ਬੋਰਡ ਨੇ ਤਿੰਨ ਹਜ਼ਾਰ ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ ਵੀ ਲਾਇਆ ਹੈ।
ਬ੍ਰਿਸਬੇਨ ਹੀਟ ਦੇ ਹੋਬਾਰਟ ਹਰੀਕੇਂਸ ਵਿਰੁੱਧ ਮੈਚ ਦੌਰਾਨ ਮੈਦਾਨ 'ਤੇ ਅੜਿੱਕਾ ਪੈਦਾ ਕਰਨ ਦੇ ਅੰਪਾਇਰ ਦੇ ਫੈਸਲੇ 'ਤੇ ਹੈਰਿਸ ਨੇ ਨਾਰਾਜ਼ਗੀ ਪ੍ਰਗਟਾਉਂਦਿਆਂ ਇਕ ਤੋਂ ਬਾਅਦ ਇਕ ਟਵੀਟ ਕੀਤੇ ਸਨ। ਅੰਪਾਇਰ ਦੇ ਇਸ ਫੈਸਲੇ ਨਾਲ ਐਲਕਸ ਰਾਸ ਨੂੰ ਬਾਹਰ ਹੋਣਾ ਪਿਆ ਸੀ। ਕ੍ਰਿਕਟ ਆਸਟ੍ਰੇਲੀਆ (ਸੀ. ਏ.) ਨੇ ਵੀ ਇਸ ਫੈਸਲੇ ਦਾ ਸਮਰਥਨ ਕੀਤਾ ਸੀ।
ਅਨੁਸ਼ਕਾ ਕਰਕੇ ਟਵਿਟਰ 'ਤੇ ਵਿਰਾਟ ਦਾ ਲੋਕਾਂ ਨੇ ਉਡਾਇਆ ਖੂਬ ਮਾਖੌਲ
NEXT STORY