ਇੰਡੀਅਨ ਵੇਲਸ- ਦੂਜੀ ਰੈਂਕਿੰਗ ਦੀ ਮਹਿਲਾ ਟੈਨਿਸ ਖਿਡਾਰੀ ਆਰੀਨਾ ਸਬਾਲੇਂਕਾ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਟੈਸਟ ਤੋਂ ਬਾਅਦ ਰਿਪੋਰਟ ਪਾਜ਼ੇਟਿਵ ਆਈ ਹੈ। ਉਹ ਆਗਾਮੀ ਬੀ. ਐੱਨ. ਪੀ. ਪਾਰਿਬਾਸ ਓਪਨ 'ਚ ਨਹੀਂ ਖੇਡੇਗੀ। ਬੇਲਾਰੂਸ ਦੀ ਇਸ ਖਿਡਾਰੀ ਨੂੰ ਇੰਡੀਅਨ ਵੇਲਸ 'ਚ ਚਾਰ ਤੋਂ 17 ਅਕਤੂਬਰ ਤੱਕ ਚੱਲਣ ਵਾਲੇ ਟੂਰਨਾਮੈਂਟ 'ਚ ਚੋਟੀ ਦੇ ਦਰਜਾ ਦੇ ਤੌਰ 'ਤੇ ਖੇਡਣਾ ਸੀ ਕਿਉਂਕਿ ਚੋਟੀ ਰੈਂਕਿੰਗ ਦੀ ਵਿੰਬਲਡਨ ਚੈਂਪੀਅਨ ਐਂਸ਼ ਬਾਰਟੀ ਨੇ ਆਸਟਰੇਲੀਆ ਵਿਚ ਆਰਾਮ ਕਰਨ ਦੇ ਲਈ ਇਸ 'ਚ ਨਹੀਂ ਖੇਡਣ ਦਾ ਫੈਸਲਾ ਕੀਤਾ ਸੀ।
ਇਹ ਖ਼ਬਰ ਪੜ੍ਹੋ- ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ : ਭਾਰਤ ਬਣਿਆ ਉਪ ਜੇਤੂ, ਪਹਿਲੀ ਵਾਰ ਜਿੱਤਿਆ ਚਾਂਦੀ ਤਮਗਾ
ਸਬਾਲੇਂਕਾ ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਲਿਖਿਆ ਕਿ ਬਦਕਿਮਸਤੀ ਨਾਲ ਮੈਂ ਇੰਡੀਅਨ ਵੇਲਸ 'ਚ ਪਾਜ਼ੇਟਿਵ ਆਈ ਹਾਂ ਅਤੇ ਮੁਕਾਬਲੇ ਵਿਚ ਨਹੀਂ ਖੇਡ ਸਕਾਂਗੀ। ਉਨ੍ਹਾਂ ਨੇ ਲਿਖਿਆ ਕਿ ਮੈਂ ਆਪਣਾ ਇਕਾਂਤਵਾਸ ਸ਼ੁਰੂ ਕਰ ਦਿੱਤਾ ਹੈ ਅਤੇ ਜਦੋ ਤੱਕ ਡਾਕਟਰ ਤੇ ਸਿਹਤ ਅਧਿਕਾਰੀ ਮਨਜ਼ੂਰੀ ਨਹੀਂ ਦਿੰਦੇ ਉਦੋਂ ਤੱਕ ਮੈਂ ਇੱਥੇ ਰਹਾਂਗੀ। ਮੈਂ ਹੁਣ ਤੱਕ ਠੀਕ ਹਾਂ ਪਰ ਦੁਖੀ ਹਾਂ ਕਿ ਇਸ ਸਾਲ ਟੂਰਨਾਮੈਂਟ 'ਚ ਨਹੀਂ ਖੇਡ ਸਕਾਂਗੀ।
ਇਹ ਖ਼ਬਰ ਪੜ੍ਹੋ- ਭਾਰਤ ਤੇ ਆਸਟਰੇਲੀਆ ਦੀ ਮਹਿਲਾ ਟੀਮਾਂ ਵਿਚਾਲੇ ਦਿਨ-ਰਾਤ ਟੈਸਟ ਡਰਾਅ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼ੁਭੰਕਰ ਸ਼ਰਮਾ ਡਨਹਿਲ ਚੈਂਪੀਅਨਸ਼ਿਪ 'ਚ ਕੱਟ ਤੋਂ ਖੁੰਝੇ
NEXT STORY