ਨਵੀਂ ਦਿੱਲੀ— ਰਿਕਾਰਡਾਂ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਨੇ ਵਿਸ਼ਵ ਕ੍ਰਿਕਟ 'ਚ ਮੋਹਰੀ ਸਥਾਨ ਰੱਖਣ ਵਾਲੇ ਆਸਟਰੇਲੀਆ ਦੇ ਸਰ ਡਾਨ ਬ੍ਰੈਡਮੈਨ ਨੂੰ ਬੁੱਧਵਾਰ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾ ਦੇ ਦਿਲ 'ਚ ਇਸ ਦਿੱਗਜ਼ ਖਿਡਾਰੀ ਦਾ ਸਥਾਨ ਹਮੇਸ਼ਾ ਖਾਸ ਹੋਵੇਗਾ।
ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਸਾਲ 2002 'ਚ ਅੱਜ ਹੀ ਦੇ ਦਿਨ ਬ੍ਰੈਡਮੈਨ ਦਾ 29 ਟੈਸਟ ਸੈਂਕੜਿਆਂ ਦਾ ਰਿਕਾਰਡ ਤੋੜਦੇ ਹੋਏ 30ਵਾਂ ਟੈਸਟ ਸੈਂਕੜਾ ਲਗਾਇਆ ਸੀ। ਸਚਿਨ ਨੇ ਇਸ ਮੌਕੇ ਨੂੰ ਬੇਹੱਦ ਖਾਸ ਬਣਾਉਦੇ ਹੋਏ ਟਵੀਟਰ 'ਤੇ ਕਿਹਾ ਕਿ ਬ੍ਰੈਡਮੈਨ ਦਾ ਮੇਰੇ ਦਿਲ 'ਚ ਖਾਸ ਜਗ੍ਹਾ ਹੈ। ਅੱਜ ਦੇ ਦਿਨ ਮੇਰੇ ਕਰੀਅਰ ਦੇ ਖਾਸ ਦਿਨਾਂ 'ਚੋਂ ਇਕ ਹੈ। ਸਚਿਨ ਨੇ ਦੱਸਿਆ ਕਿ ਉਸ ਦੇ ਕੋਲ ਬ੍ਰੈਡਮੈਨ ਦੀ ਸਭ ਤੋਂ ਮਹਾਨ ਖਿਡਾਰੀਆਂ 'ਚੋਂ ਚੁਣੀ ਗਈ ਟੈਸਟ ਟੀਮ ਦੀ ਤਸਵੀਰ ਹੈ ਅਤੇ ਉਸ ਨੂੰ ਆਪਣੇ ਘਰ 'ਚ ਫਰੇਮ ਲਗਾ ਕੇ ਲਗਾਇਆ ਹੈ। ਉਨ੍ਹਾ ਨੇ ਬ੍ਰੈਡਮੈਨ ਵਲੋਂ ਕੀਤੀ ਗਈ ਪ੍ਰਸ਼ੰਸਾ ਨੂੰ ਇਕ ਵੱਡੀ ਪ੍ਰੇਰਣਾ ਦੱਸਿਆ।
ਭਾਰਤੀ ਟੀਮ ਦੀ ਇਹ ਬਿਹਤਰੀਨ ਖਿਡਾਰਨ ਲਵੇਗੀ ਡਾਂਸ ਸ਼ੋਅ 'ਚ ਹਿੱਸਾ
NEXT STORY