ਨਵੀਂ ਦਿੱਲੀ : ਸਚਿਨ ਤੇਂਦੁਲਕਰ ਵਰਲਡ ਦੇ ਮਹਾਨ ਬੱਲੇਬਾਜ਼ਾਂ ਵਿਚੋਂ ਇਕ ਹਨ। ਸਚਿਨ ਨੇ ਆਪਣੇ ਕਰੀਅਰ ਵਿਚ 100 ਸੈਂਕੜੇ ਲਗਾਏ। ਇੰਨਾ ਹੀ ਨਹੀਂ ਉਹ ਟੈਸਟ ਅਤੇ ਵਨ ਡੇ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ ਪਰ ਸ਼ੁਰੂਆਤੀ ਕਰੀਅਰ ਦੌਰਾਨ ਸਚਿਨ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੂੰ ਸਲਾਮੀ ਬੱਲੇਬਾਜ਼ ਦੇ ਰੂਪ 'ਚ ਮੌਕਾ ਭਾਲਣ ਲਈ ਟੀਮ ਮੈਨੇਜਮੈਂਟ ਅੱਗੇ ਬੇਨਤੀ ਕਰਨੀ ਪਈ ਸੀ। ਇਸ ਗੱਲ ਦਾ ਖੁਲਾਸਾ ਸਚਿਨ ਨੇ ਖੁਦ ਕੀਤਾ ਹੈ। ਸਚਿਨ ਨੂੰ ਸ਼ੁਰੂਆਤ ਵਿਚ ਮਿਡਲ ਆਰਡਰ ਬੱਲੇਬਾਜ਼ ਦੇ ਰੂਪ 'ਚ ਖਿਡਾਇਆ ਗਿਆ ਸੀ ਪਰ ਉਸ ਨੂੰ ਜ਼ਿਆਦਾ ਕਾਮਯਾਬੀ ਨਹੀਂ ਮਿਲੀ। ਉਸ ਨੂੰ ਬਤੌਰ ਸਲਾਮੀ ਬੱਲੇਬਾਜ਼ੀ ਹਾਸਲ ਕਰਨ ਲਈ ਮੈਨੇਜਮੈਂਟ ਅੱਗੇ ਹੱਥ ਜੋੜ ਕੇ ਬੇਨਤੀ ਕਰਨੀ ਪਈ ਸੀ।

ਇਕ ਚੈਟ ਸ਼ੋਅ ਦੌਰਾਨ ਸਚਿਨ ਨੇ ਓਪਨਿੰਗ ਵਿਚ ਸ਼ੁਰੂਆਤ ਕਰਨ ਦੇ ਬਾਰੇ ਮਜ਼ੇਦਾਰ ਕਿੱਸਾ ਸੁਣਾਇਆ। ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੂੰ ਓਪਨਿੰਗ ਲਈ ਬੇਨਤੀ ਕਰਨੀ ਪਈ ਸੀ। ਸਚਿਨ ਨੇ ਕਿਹਾ- ਜਦੋਂ ਮੈਂ 1994 ਵਿਚ ਭਾਰਤ ਲਈ ਬੱਲੇਬਾਜ਼ੀ ਕਰਨੀ ਸ਼ੁਰੂ ਕੀਤੀ ਸੀ ਤਾਂ ਸਾਰੀਆਂ ਟੀਮਾਂ ਦੀ ਰਣਨੀਤੀ ਵਿਕਟ ਬਚਾਉਣਾ ਹੁੰਦੀ ਸੀ। ਮੈਂ ਇਸ ਤੋਂ ਵੱਖ ਸੋਚਦਾ ਸੀ। ਮੈਂ ਸੋਚਿਆ ਕਿ ਮੈਂ ਬਤੌਰ ਸਲਾਮੀ ਬੱਲੇਬਾਜ਼ੀ 'ਤੇ ਜਾ ਕੇ ਵਿਰੋਧੀ ਗੇਂਦਬਾਜ਼ਾਂ 'ਤੇ ਹਮਲਾ ਕਰਾਂਗਾ। ਇਸ ਦੇ ਲਈ ਮੈਂ ਮੈਨੇਜਮੈਂਟ ਨੂੰ ਕਿਹਾ- ਜੇਕਰ ਮੈਂ ਫੇਲ ਹੋ ਗਿਆ ਤਾਂ ਦੋਬਾਰਾ ਤੁਹਾਡੇ ਕੋਲ ਨਹੀਂ ਆਉਂਗਾ। ਸਚਿਨ ਨੇ ਅੱਗੇ ਕਿਹਾ- ਬਤੌਰ ਸਲਾਮੀ ਬੱਲੇਬਾਜ਼ ਮੈਂ ਪਹਿਲੇ ਮੈਚ ਵਿਚ 49 ਗੇਂਦਾਂ 'ਚ 82 ਦੌੜਾਂ ਬਣਾਈਆਂ ਸੀ। ਇਸ ਲਈ ਮੈਨੂੰ ਦੋਬਾਰਾ ਮੌਕੇ ਦਿੱਤੇ ਜਾਣ ਦੇ ਬਾਰੇ ਪੁੱਛਣ ਦੀ ਜ਼ਰੂਰਤ ਨਹੀਂ ਪਈ। ਉਹ ਮੇਰੇ ਤੋਂ ਓਪਨਿੰਗ ਕਰਾਉਣ ਲਈ ਤਿਆਰ ਸਨ। ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਅਸਫਲ ਹੋਣ 'ਤੇ ਘਬਰਾਉਣਾ ਨਹੀਂ ਚਾਹੀਦਾ। ਦੱਸ ਦਈਏ ਕਿ ਸਚਿਨ ਨੇ ਬਤੌਰ ਸਲਾਮੀ ਬੱਲੇਬਾਜ਼ ਲਗਾਤਾਰ 5 ਪਾਰੀਆਂ ਵਿਚ 82, 63, 40, 63 ਅਤੇ 73 ਦੌੜਾਂ ਦੇ ਸਕੋਰ ਬਣਾਏ। ਸਚਿਨ ਨੇ ਆਪਣਾ ਪਹਿਲਾ ਵਨ ਡੇ ਸੈਂਕੜਾ 76ਵੀਂ ਪਾਰੀ ਵਿਚ ਆਸਟਰੇਲੀਆ ਖਿਲਾਫ ਲਗਾਇਆ ਸੀ। ਜਦੋਂ ਸਚਿਨ ਨੇ ਸੰਨਿਆਸ ਲਿਆ ਤਦ ਉਸ ਦੇ ਕੌਮਾਂਤਰੀ ਕ੍ਰਿਕਟ ਵਿਚ 100 ਸੈਂਕੜੇ ਪੂਰੇ ਹੋ ਚੁੱਕੇ ਸੀ।

ਰਿਸ਼ਭ ਪੰਤ ਦੇ ਖਰਾਬ ਪ੍ਰਦਰਸ਼ਨ ਨੂੰ ਲੈ ਕੇ ਕੋਚ ਰਵੀ ਸ਼ਾਸਤਰੀ ਨੇ ਦਿੱਤਾ ਵੱਡਾ ਬਿਆਨ
NEXT STORY