ਸਪੋਰਟਸ ਡੈਸਕ : ਪੋਰਟ ਆਫ ਸਪੇਨ ਦੇ ਕਵੀਂਸ ਪਾਰਕ ਸਟੇਡੀਅਮ 'ਚ ਖੇਡੇ ਗਏ ਦੂੱਜੇ ਵਨ-ਡੇ 'ਚ ਭਾਰਤ ਨੇ ਵੈਸਟਇੰਡੀਜ਼ ਨੂੰ ਡਕਵਰਥ ਲੁਈਸ ਨਿਯਮ ਦੀ ਮਦਦ ਨਾਲ 59 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ। ਇਸ ਦ ਨਾਲ ਹੀ ਇਸ ਮੈਚ 'ਚ ਰਿਕਾਰਡਸ ਦੀ ਝੜੀ ਲੱਗ ਗਈ। ਉਹੀ ਵਿਰਾਟ ਕੋਹਲੀ ਨੇ ਵਨ-ਡੇ ਕ੍ਰਿਕਟ ਦੀ ਆਪਣੀ 229 ਵੀਂ ਪਾਰੀ 'ਚ 42ਵਾਂ ਸੈਂਕੜਾਂ ਲਗਾਇਆ। ਅਜਿਹੇ 'ਚ ਸਚਿਨ ਨੂੰ ਵੀ ਆਪਣੇ 100 ਸੈਂਕੜਿਆਂ ਦਾ ਰਿਕਾਰਡ ਟੁੱਟਣ ਦਾ ਇੰਤਜ਼ਾਰ ਹੈ। ਸਚਿਨ ਤੇਂਦੁਲਕਰ ਨੇ ਵਿਰਾਟ ਦੇ 42ਵੇਂ ਵਨ-ਡੇ ਸੈਂਕੜੇ ਤੋਂ ਬਾਅਦ ਕਿਹਾ ਵਿਰਾਟ ਨੇ ਸੈਂਕੜਿਆਂ ਦਾ ਰਿਕਾਰਡ ਤੋੜਿਆ ਤੇ ਮੈਂ ਉਨ੍ਹਾਂ ਦੇ ਕੋਲ ਜਾ ਕੇ ਸ਼ੈਂਪੇਨ ਸ਼ੇਅਰ ਕਰਾਂਗਾ।
ਇਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਸਚਿਨ ਨੇ ਕਿਹਾ, ਜੇਕਰ ਵਿਰਾਟ ਕੋਹਲੀ ਨੇ ਮੇਰੇ 100 ਸੈਕੜਿਆਂ ਦਾ ਰਿਕਾਰਡ ਤੋੜ ਦਿੱਤਾ ਤਾਂ ਮੈਂ ਉਨ੍ਹਾਂ ਦੇ ਕੋਲ ਜਾ ਕੇ ਸ਼ੈਂਪੇਨ ਸ਼ੇਅਰ ਕਰਾਂਗਾ। ਤੁਹਾਨੂੰ ਦੱਸ ਦੇਈਏ ਕਿ ਕੋਹਲੀ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ, ਜਿਨ੍ਹਾਂ ਨੇ ਵੈਸਟਇੰਡੀਜ਼ ਦੇ ਖਿਲਾਫ ਵਨਡੇ ਕ੍ਰਿਕੇਟ 'ਚ 2000 ਦੌੜਾਂ ਪੂਰੀਆਂ ਕੀਤੀਆਂ। ਅਜਿਹਾ ਕਰਨ ਵਾਲੇ ਦੁਨੀਆ ਦੇ ਇਕੋ ਇਕ ਖਿਡਾਰੀ ਬਣ ਗਏ। ਵਿਰਾਟ ਨੇ ਵਿੰਡੀਜ਼ ਦੇ ਖਿਲਾਫ ਸਿਰਫ 34 ਪਾਰੀਆਂ 'ਚ ਇਹ ਕਮਾਲ ਕੀਤਾ। ਰੋਹਿਤ ਸ਼ਰਮਾ ਨੇ ਆਸਟਰੇਲੀਆ ਦੇ ਖਿਲਾਫ ਭਾਰਤ ਵੱਲੋਂ 37 ਪਾਰੀਆਂ 'ਚ 2000 ਦੌੜਾਂ ਪੂਰੀਆਂ ਕੀਤੀਆਂ ਸਨ।

ਪ੍ਰੋ ਕਬੱਡੀ ਲੀਗ : ਟਾਈ 'ਤੇ ਛੁੱਟਿਆ ਬੰਗਾਲ ਅਤੇ ਤੇਲੁਗੂ ਵਿਚਾਲੇ ਮੁਕਾਬਲਾ
NEXT STORY