ਨਵੀਂ ਦਿੱਲੀ : ਧਾਕੜ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਇਕ ਵਾਰ ਫਿਰ ਤੋਂ ਮੈਦਾਨ 'ਤੇ ਉਤਰੇ। ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਫੰਡ ਇਕੱਠਾ ਕਰਨ ਲਈ ਬੁਸ਼ਫਾਇਰ ਕ੍ਰਿਕਟ ਬੈਸ਼ ਚੈਰਿਟੀ ਮੈਚ ਖੇਡਿਆ ਗਿਆ, ਜਿਸ ਵਿਚ ਸਚਿਨ ਪਾਰੀ ਦੀ ਬ੍ਰੇਕ ਦੌਰਾਨ ਬੱਲੇਬਾਜ਼ੀ ਲਈ ਮੈਦਾਨ 'ਤੇ ਉਤਰੇ। ਸਚਿਨ ਲਈ ਆਸਟਰੇਲੀਆ ਦੀ ਮਹਿਲਾ ਟੀਮ ਦੀ ਸਟਾਰ ਆਲਰਾਊਂਡਰ ਐਲਿਸੀ ਪੈਰੀ ਨੇ ਗੇਂਦਬਾਜ਼ੀ ਕੀਤੀ। ਪੈਰੀ ਦੀ ਗੇਂਦ ਨੂੰ ਸਚਿਨ ਨੇ ਬਾਊਂਡਰੀ ਦੇ ਪਾਰ ਵੀ ਭੇਜਿਆ। ਇਸ ਤੋਂ ਪਹਿਲਾਂ ਸਚਿਨ ਆਲ-ਸਟਾਰਸ ਸੀਰੀਜ਼ ਵਿਚ ਸਚਿਨ ਬਲਾਸਟਰਸ ਟੀਮ ਲਈ ਨਵੰਬਰ 2015 ਵਿਚ ਟੀ-20 ਮੁਕਾਬਲਾ ਖੇਡੇ ਸਨ। ਜਦੋਂ ਉਹ ਬੱਲੇਬਾਜ਼ੀ ਲਈ ਉਤਰੇ ਤਾਂ ਮੈਦਾਨ ਸਚਿਨ-ਸਚਿਨ ਦੇ ਨਾਅਰਿਆਂ ਨਾਲ ਗੂੰਜਣ ਲੱਗਿਆ ਸੀ।
ਅੱਗ ਪੀੜਤਾਂ ਦੀ ਮਦਦ ਲਈ ਇਹ ਚੈਰਿਟੀ ਮੈਚ ਐਤਵਾਰ ਨੂੰ ਰਿਕੀ ਪੋਂਟਿੰਗ ਪਲੇਇੰਗ ਇਲੈਵਨ ਅਤੇ ਐਡਮ ਗਿਲਕ੍ਰਿਸਟ ਇਲੈਵਨ ਵਿਚਾਲੇ ਮੈਲਬੋਰਨ ਜੰਕਸ਼ਨ ਵਿਚ ਖੇਡਿਆ ਗਿਆ। ਇਸ ਤੋ ਪਹਿਲਾਂ ਖੇਡਦਿਆਂ ਪੋਂਟਿੰਗ ਨੇ 10 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ 'ਤੇ 104 ਦੌੜਾਂ ਬਣਾਈਆਂ। ਜਵਾਬ ਵਿਚ ਗਿਲਕ੍ਰਿਸਟ ਇਲੈਵਨ 6 ਵਿਕਟਾਂ ਗੁਆ ਕੇ 103 ਦੌੜਾਂ ਦੀ ਬਣਾ ਸਕੀ।
ਪੈਰੀ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਤੇਂਦੁਲਕਰ ਨੂੰ ਇਕ ਓਵਰ ਲਈ ਰਿਟਾਇਰਮੈਂਟ ਤੋੜ ਕੇ ਬੱਲੇਬਾਜ਼ੀ ਕਰਨ ਦੀ ਚੁਣੌਤੀ ਦਿੱਤੀ ਸੀ, ਜਿਸ ਨੂੰ ਸਚਿਨ ਨੇ ਤੁਰੰਤ ਸਵੀਕਾਰ ਕਰ ਲਿਆ।
ਭਾਰਤ-ਏ : ਮੀਂਹ ਨਾਲ ਦੂਜੇ ਦਿਨ ਦੀ ਖੇਡ ਪ੍ਰਭਾਵਿਤ
NEXT STORY