ਦੁਬਈ : ਮੀਡੀਆ ਪੇਸ਼ੇਵਰ ਮਨੂੰ ਸਾਹਨੀ ਨੇ ਸੋਮਵਾਰ ਨੂੰ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਦੇ ਮੁੱਖ ਕਾਰਜਕਾਰੀ ਦਾ ਆਹੁਦਾ ਸੰਭਾਲ ਲਿਆ ਅਤੇ ਉਹ ਡੇਵ ਰਿਚਰਡਸਨ ਦੇ ਨਾਲ ਕੰਮ ਕਰਨਗੇ ਜੋ ਜੁਲਾਈ ਵਿਚ ਵਿਸ਼ਵ ਕੱਪ ਤੋਂ ਬਾਅਦ ਅਹੁਦਾ ਛੱਡ ਦੇਣਗੇ। ਈ. ਐੱਸ. ਪੀ. ਐੱਨ. ਸਟਾਰ ਸਪੋਰਟਸ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਸਾਹਨੀ ਮੌਜੂਦਾ ਮੁੱਖ ਕਾਰਜਕਾਰੀ ਰਿਚਰਡਸਨ ਦੇ ਨਾਲ ਪਿਛਲੇ 6 ਹਫਤਿਆਂ ਤੋਂ ਕੰਮ ਕਰ ਰਹੇ ਹਨ ਜਿਸ ਨਾਲ ਕਿ ਅਧਿਕਾਰੀ ਬਦਲਣ 'ਤੇ ਕੋਈ ਦਿੱਕਤ ਨਹੀਂ ਆਏ। ਸਾਬਕਾ ਨਿਰਧਾਰਤ ਯੋਜਨਾ ਮੁਤਾਬਕ ਰਿਚਰਡਸਨ ਜੁਲਾਈ ਤੱਕ ਆਈ. ਸੀ. ਸੀ. ਦੇ ਨਾਲ ਰਹਿਣਗੇ ਅਤੇ ਬ੍ਰਿਟੇਨ ਵਿਚ ਵਿਸ਼ਵ ਕੱਪ ਦਾ ਆਯੋਜਨ ਦੇਖਣਗੇ। ਸਾਹਨੀ ਦੀ ਨਿਯੁਕਤੀ ਜਨਵਰੀ 'ਚ ਕੀਤੀ ਗਈ ਸੀ।
ਵਿਸ਼ਵ ਪੱਧਰੀ ਖੋਜ ਤੋਂ ਬਾਅਦ ਆਈ. ਸੀ. ਸੀ. ਦੇ ਬੋਰਡ ਨੇ ਸਾਹਨੀ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਸੀ। ਨਿਯੁਕਤੀ ਦੀ ਪ੍ਰਕਿਰਿਆ ਦੀ ਅਗਵਾਈ ਆਈ. ਸੀ. ਸੀ. ਚੇਅਰਮੈਨ ਸ਼ਸ਼ਾਂਕ ਮਨੋਹਰ ਅਤੇ ਨਾਮਜ਼ਦਗੀ ਕਮੇਟੀ ਨੇ ਕੀਤੀ ਸੀ। ਸਾਹਨੀ ਨੇ ਕਿਹਾ, ''ਡੇਵਿਡ ਤੋਂ ਅਹੁਦਾ ਸੰਭਾਲ ਕੇ ਮੈਂ ਬੇਹੱਦ ਖੁਸ਼ ਹਾਂ ਜਿਸ ਨੇ ਪਿਛਲੇ 7 ਸਾਲ ਵਿਚ ਪੂਰੀ ਸਮਰੱਥਾ ਦੇ ਨਾਲ ਖੇਡ ਨੂੰ ਅੱਗੇ ਵਧਾਇਆ। ਮੈਂ ਭਵਿੱਖ ਦੇ ਮੌਕਿਆਂ ਨੂੰ ਲੈ ਕੇ ਉਤਸ਼ਾਹਤ ਹਾਂ ਅਤੇ ਆਪਣੇ ਮੈਂਬਰਾਂ, ਸਾਂਝੇਦਾਰਾਂ ਅਤੇ ਸਟਾਫ ਦੇ ਨਾਲ ਸਾਂਝੇਦਾਰੀ ਵਿਚ ਕੰਮ ਕਰਨ ਨੂੰ ਲੈ ਕੇ ਹਾਂ ਪੱਖੀ ਹਾਂ।'' ਸਾਹਨੀ 17 ਸਾਲ ਤੱਕ ਈ. ਐੱਸ. ਪੀ. ਐੱਨ. ਸਟਾਰ ਸਪੋਰਟਸ ਨਾਲ ਜੁੜੇ ਰਹੇ। ਵਪਾਰ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣ ਅਤੇ ਸਾਲਾਨਾ ਕਮਾਈ ਨੂੰ ਦੁਗਣਾ ਕਰਨ ਦਾ ਸਿਹਰਾ ਉਸ ਨੂੰ ਜਾਂਦਾ ਹੈ। ਉਸ ਦੀ ਅਗਵਾਈ ਵਿਚ ਕੰਪਨੀ ਨੇ ਆਈ. ਸੀ. ਸੀ. ਦੇ ਨਾਲ 2007 ਤੋਂ 2015 ਵਿਚਾਲੇ ਵਿਸ਼ਵ ਪੱਧਰੀ ਪ੍ਰਸਾਰਣ ਸਾਂਝੇਦਾਰੀ ਕਰਾਰ ਵੀ ਕੀਤਾ।
ਮਲੇਸ਼ੀਆ ਦੌਰੇ ਨਾਲ ਓਲੰਪਿਕ ਕੁਆਲੀਫਾਇਰਸ 'ਚ ਮਦਦ ਮਿਲੇਗੀ : ਸਵਿਤਾ
NEXT STORY