ਬੈਂਕਾਕ– ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਤੇ ਐੱਚ. ਐੱਸ. ਪ੍ਰਣਯ ਨੂੰ ਬੈਂਕਾਕ ਪਹੁੰਚਣ ਤੋਂ ਬਾਅਦ ਕੋਵਿਡ-19 ਟੈਸਟ ਵਿਚ ਪਹਿਲਾਂ ਪਾਜ਼ੇਟਿਵ ਪਾਇਆ ਗਿਆ ਸੀ ਪਰ ਬਾਅਦ ਵਿਚ ਮੰਗਲਵਾਰ ਨੂੰ ਉਨ੍ਹਾਂ ਦਾ ਚੌਥਾ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਥਾਈਲੈਂਡ ਓਪਨ ਵਿਚ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਦੋਵੇਂ ਖਿਡਾਰੀ ਬੁੱਧਵਾਰ ਨੂੰ ਆਪਣਾ ਪਹਿਲੇ ਰਾਊਂਡ ਦਾ ਮੈਚ ਖੇਡਣਗੇ।
ਭਾਰਤੀ ਬੈਡਮਿੰਟਨ ਸੰਘ (ਬਾਈ) ਨੇ ਸ਼ਾਮ ਨੂੰ ਜਾਰੀ ਇਕ ਬਿਆਨ ਵਿਚ ਉਕਤ ਜਾਣਕਾਰੀ ਦਿੱਤੀ। ਬਾਈ ਨੇ ਇਹ ਵੀ ਦੱਸਿਆ ਕਿ ਜਿੱਥੋਂ ਤਕ ਸਾਇਨਾ ਦੇ ਪਤੀ ਪਰਪੂਲੀ ਕਸ਼ਯਪ ਦੇ ਖੇਡਣ ਦੀ ਗੱਲ ਹੈ ਤਾਂ ਉਸਦੇ ਟੈਸਟ ਦੇ ਨਤੀਜੇ ’ਤੇ ਇਹ ਮਾਮਲਾ ਨਿਰਭਰ ਕਰੇਗਾ। ਬਾਈ ਨੇ ਨਾਲ ਹੀ ਕਿਹਾ ਕਿ ਬੀ. ਡਬਲਯੂ. ਐੱਫ. ਤੇ ਥਾਈਲੈਂਡ ਬੈਡਮਿੰਟਨ ਨੇ ਇਸ ਮਾਮਲੇ ਵਿਚ ਪੂਰਾ ਸਹਿਯੋਗ ਦਿੱਤਾ।
ਇਸ ਤੋਂ ਪਹਿਲਾਂ ਸਾਇਨਾ ਤੇ ਪ੍ਰਣਯ ਬੈਂਕਾਕ ਪਹੁੰਚਣ ਤੋਂ ਬਾਅਦ ਤੀਜੇ ਕੋਵਿਡ-19 ਟੈਸਟ ਵਿਚ ਕੋਰੋਨਾ ਤੋਂ ਪਾਜ਼ੇਟਿਵ ਪਾਏ ਗਏ ਸਨ ਤੇ ਉਨ੍ਹਾਂ ਨੂੰ ਮੰਗਲਵਾਰ ਤੋਂ ਸ਼ੁਰੂ ਹੋਏ ਥਾਈਲੈਂਡ ਓਪਨ ’ਚੋਂ ਹਟਣਾ ਪਿਆ ਸੀ। ਸਾਇਨਾ ਦਾ ਪਤੀ ਪਰੂਪੱਲੀ ਕਸ਼ਯਪ ਵੀ ਟੂਰਨਾਮੈਂਟ ਵਿਚੋਂ ਹਟਣ ਲਈ ਮਜਬੂਰ ਹੋ ਗਿਆ। ਬਾਈ ਨੇ ਵੀ ਇਹ ਪੁਸ਼ਟੀ ਕਰ ਦਿੱਤੀ ਸੀ। ਬਾਈ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਭਾਰਤੀ ਟੀਮ ਦੇ ਬੈਂਕਾਕ ਪਹੁੰਚਣ ਤੋਂ ਬਾਅਦ ਪਹਿਲੇ ਦੋ ਟੈਸਟ ਨੈਗੇਟਿਵ ਰਹੇ ਸਨ ਪਰ ਸੋਮਵਾਰ ਨੂੰ ਤੀਜੇ ਟੈਸਟ ਵਿਚ ਸਾਇਨਾ ਤੇ ਪ੍ਰਣਯ ਇਨਫੈਕਟਿਡ ਪਾਏ ਗਏ ਸਨ।
ਬਾਈ ਨੇ ਇਕ ਹੋਰ ਬਿਆਨ ਵਿਚ ਕਿਹਾ ਸੀ ਕਿ ਇਹ ਤਿੰਨੇ ਖਿਡਾਰੀ ਟੂਰਨਾਮੈਂਟ ਤੋਂ ਹਟ ਗਏ ਹਨ ਜਦਕਿ ਹੋਰ ਖਿਡਾਰੀ ਟੂਰਨਾਮੈਂਟ ਵਿਚ ਹਿੱਸਾ ਲੈਣਗੇ ਪਰ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਨਾਲ ਕੋਚ ਤੇ ਹੋਰ ਸਟਾਫ ਸੁਰੱਖਿਆ ਪ੍ਰੋਟੋਕਾਲ ਦੇ ਕਾਰਣ ਨਹੀਂ ਹੋਵੇਗਾ। ਬਾਈ ਨੇ ਦੱਸਿਆ ਸੀ ਕਿ ਬਾਕੀ ਖਿਡਾਰੀਆਂ ਦੀ ਰਿਪੋਰਟ ਨੈਗੇਟਿਵ ਹੈ ਪਰ ਚੌਕਸੀ ਦੇ ਤੌਰ ’ਤੇ ਕੱਲ ਫਿਰ ਟੈਸਟ ਹੋਵੇਗਾ।
ਕਸ਼ਯਪ ਨੂੰ ਮੰਗਲਵਾਰ ਨੂੰ ਕੈਨੇਡਾ ਦੇ ਜੈਸਨ ਐਂਥਨੀ ਹੋ-ਸ਼ੂਈ ਨਾਲ ਖੇਡਣਾ ਸੀ । ਕਸ਼ਯਪ ਨੂੰ ਇਕ ਹੋਰ ਰਾਊਂਡ ਦੀ ਟੈਸਟਿੰਗ ਲਈ ਹਸਪਤਾਲ ਲਿਜਾਇਆ ਗਿਆ ਕਿਉਂਕਿ ਉਹ ਸਾਇਨਾ ਦੇ ਨਾਲ ਰਹਿ ਰਿਹਾ ਸੀ। ਕਸ਼ਯਪ ਦੇ ਟੈਸਟ ਦੀ ਰਿਪੋਰਟ ਦਾ ਇੰਤਜ਼ਾਰ ਹੈ ਪਰ ਆਯੋਜਕਾਂ ਨੂੰ ਸ਼ੱਕ ਹੈ ਕਿ ਉਹ ਵੀ ਪਾਜ਼ੇਟਿਵ ਹੋ ਸਕਦਾ ਹੈ।
ਥਾਈਲੈਂਡ ’ਚ ਕੋਰੋਨਾ ਪ੍ਰੋਟੋਕਾਲ ਅਨੁਸਾਰ ਸਾਇਨਾ ਤੇ ਪ੍ਰਣਯ ਨੂੰ 10 ਦਿਨ ਤਕ ਹਸਪਤਾਲ ਵਿਚ ਰਹਿਣਾ ਪਵੇਗਾ। ਬਾਕੀ ਭਾਰਤੀ ਟੀਮ ਨੂੰ ਟੂਰਨਾਮੈਂਟ ਵਿਚ ਹਿੱਸਾ ਲੈਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਦੂਜੀ ਵਾਰ ਹੈ ਜਦੋਂ ਸਾਇਨਾ ਤੇ ਪ੍ਰਣਯ ਪਾਜ਼ੇਟਿਵ ਪਾਏ ਗਏ ਸੀ। ਪਿਛਲੇ ਮਹੀਨੇ ਇਹ ਖਿਡਾਰੀ ਕਸ਼ਯਪ ਦੇ ਨਾਲ ਗੁਰਸਾਈਂਦੱਤ ਦੇ ਵਿਆਹ ਦੌਰਾਨ ਪਾਜ਼ੇਟਿਵ ਪਾਏ ਗਏ ਸਨ ਤੇ ਇਨ੍ਹਾਂ ਨੂੰ ਇਕਾਂਤਵਾਸ ਵਿਚ ਰਹਿਣਾ ਪਿਆ ਸੀ। ਇਕਾਂਤਵਾਸ ਮਿਆਦ ਪੂਰੀ ਕਰਨ ਤੋਂ ਬਾਅਦ ਇਨ੍ਹਾਂ ਦੇ ਟੈਸਟ ਨੈਗੇਟਿਵ ਆਏ ਸਨ, ਜਿਸ ਤੋਂ ਬਾਅਦ ਇਹ ਬੈਂਕਾਂਕ ਲਈ ਰਵਾਨਾ ਹੋਏ ਸਨ। ਇੱਥੇ ਪਹੁੰਚਣ ਤੋਂ ਪਹਿਲਾਂ ਵੀ ਇਨ੍ਹਾਂ ਦੀ ਰਿਪੋਰਟ ਨੈਗੇਟਿਵ ਸੀ ਪਰ ਤੀਜੇ ਰਾਊਂਡ ਦੀ ਟੈਸਟਿੰਗ ਵਿਚ ਇਹ ਪਾਜ਼ੇਟਿਵ ਪਾਏ ਗਏ ਸੀ। ਪ੍ਰਣਯ ਬੈਂਕਾਕ ਵਿਚ ਆਪਣੇ ਕਮਰੇ ਵਿਚ ਇਕੱਲਾ ਰਹਿ ਰਿਹਾ ਸੀ, ਇਸ ਲਈ ਹੋਰ ਕੋਈ ਭਾਰਤੀ ਖਿਡਾਰੀ ਇਸਦੀ ਲਪੇਟ ਵਿਚ ਨਹੀਂ ਆਇਆ।
ਭਾਰਤ ਦਾ ਪੂਰਾ ਦਲ ਬੀ. ਡਬਲਯੂ. ਐੱਫ. ਵਿਸ਼ਵ ਟੂਰ ਫਾਈਨਲਸ ਦੀਆਂ ਦੋ ਸੁਪਰ 1000 ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈਣ ਲਈ ਥਾਈਲੈਂਡ ਦੀ ਰਾਜਧਾਨੀ ਵਿਚ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਯੂ. ਏ. ਈ. ਦੇ ਚਾਰ ਹੋਰ ਖਿਡਾਰੀਆਂ ਨੂੰ ਹੋਇਆ ਕੋਰੋਨਾ
NEXT STORY