ਕੁਆਲਾਲੰਪੁਰ : ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਜਾਪਾਨ ਦੀ ਅਕਾਨੇ ਯਾਮਾਗੁਚੀ ਤੋਂ ਸਿੱਧੇ ਗੇਮ 'ਚ ਹਾਰ ਕੇ ਮਲੇਸ਼ੀਆ ਓਪਨ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਸਾਬਕਾ ਪਹਿਲੇ ਸਥਾਨ ਦੀ ਖਿਡਾਰਨ ਸਾਇਨਾ ਨੂੰ ਕੁਆਲਾਲੰਪੁਰ ਦੇ ਉਪਨਗਰੀ ਇਲਾਕੇ ਬੁਕਿਤ ਜਲੀਲ 'ਚ ਸਥਿਤ ਏਕਜਿਯਾਟਾ ਏਰੀਨਾ 'ਚ ਵਿਸ਼ਵ ਦੀ ਦੂਜੇ ਸਥਾਨ ਦੀ ਖਿਡਾਰਨ ਯਾਮਾਗੁਚੀ ਨੇ 15-21, 13-21 ਨਾਲ ਹਰਾਇਆ। ਪਿਛਲੇ 7 ਮੁਕਾਬਲਿਆਂ 'ਚ ਸਾਇਨਾ ਲਗਾਤਾਰ 6ਵੀਂ ਵਾਰ ਜਾਪਾਨੀ ਖਿਡਾਰਨ ਤੋਂ ਹਾਰੀ ਹੈ। ਸਾਇਨਾ ਨੇ 2014 'ਚ ਚਾਈਨਾ ਓਪਨ 'ਚ ਪਹਿਲੀ ਅਤੇ ਆਖਰੀ ਵਾਰ ਯਾਮਾਗੁਚੀ ਨੂੰ ਹਰਾਇਆ ਸੀ।
ਯਾਮਾਗੁਚੀ ਨੇ ਪਹਿਲੇ ਗੇਮ 'ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸਾਇਨਾ 'ਤੇ 9-2 ਨਾਲ ਬੜ੍ਹਤ ਬਣਾ ਲਈ। ਹਾਲਾ ਦੀ ਸਾਇਨਾ ਨੇ ਮੁਕਾਬਲੇ ਨੂੰ 10-11 'ਤੇ ਲਿਆ ਦਿੱਤਾ, ਪਰ ਜਾਪਾਨੀ ਖਿਡਾਰਨ ਨੇ ਫਿਰ ਤੋਂ 18-11 ਦੀ ਬੜ੍ਹਤ ਹਾਸਲ ਕਰ ਲਈ ਅਤੇ ਆਖਰਕਾਰ ਗੇਮ ਆਪਣੇ ਨਾਮ ਕਰ ਲਈ। ਦੂਜੀ ਗੇਮ 'ਚ ਯਾਮਾਗੁਚੀ ਨੇ ਇਕ ਵਾਰ ਫਿਰ ਤੋਂ 8-2 ਦੀ ਬੜ੍ਹਤ ਬਣਾ ਲਈ ਅਤੇ ਅੱਗੇ ਗੇਮ ਜਿੱਤਦੇ ਹੋਏ 7,00,000 ਡਾਲਰ ਇਨਾਮੀ ਰਾਸ਼ੀ ਵਾਲੇ ਵਿਸ਼ਵ ਟੂਰ ਸੁਪਰ 750 ਟੂਰਨਾਮੈਂਟ ਦੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ।
ਵਰਲਡ ਕੱਪ ਖੇਡਣ ਨੂੰ ਲੈ ਕੇ ਬੋਲੇ ਅਸ਼ਵਿਨ, ਨੀਲੀ ਜਰਸੀ 'ਚ ਖੇਡਣ ਚਾਹੁੰਦਾ ਹਾਂ ਪਰ...
NEXT STORY