ਨਵੀਂ ਦਿੱਲੀ— ਭਾਰਤ ਦੇ ਸਾਜਨ ਨੇ ਫਿਨਲੈਂਡ ਦੇ ਸ਼ਹਿਰ ਟੇਮਪੇਰੇ 'ਚ ਚਲ ਰਹੀ ਵਿਸ਼ਵ ਜੂਨੀਅਰ ਕੁਸ਼ਤੀ ਪ੍ਰਤੀਯੋਗਿਤਾ 'ਚ ਸ਼ਨੀਵਾਰ ਨੂੰ ਗ੍ਰੀਕੋ ਰੋਮਨ ਸ਼ੈਲੀ ਦੇ ਆਪਣੇ 74 ਕਿਲੋਗ੍ਰਾਮ ਵਜ਼ਨ ਵਰਗ 'ਚ ਕਾਂਸੀ ਤਮਗਾ ਜਿੱਤ ਲਿਆ ਜਦਕਿ ਮਨੀਸ਼ ਨੂੰ 60 ਕਿਲੋਗ੍ਰਾਮ ਵਰਗ 'ਚ ਕਾਂਸੀ ਤਮਗੇ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦਾ ਟੂਰਨਾਮੈਂਟ 'ਚ ਇਹ ਤੀਜਾ ਕਾਂਸੀ ਤਮਗਾ ਹੈ। ਇਸ ਤੋਂ ਪਹਿਲਾਂ ਪੁਰਸ਼ ਫ੍ਰੀ ਸਟਾਈਲ ਵਰਗ 'ਚ ਵੀਰਦੇਵ ਗੁਲੀਆ ਨੇ 74 ਕਿਲੋਗ੍ਰਾਮ ਵਰਗ 'ਚ ਅਤੇ ਮੰਜੂ ਕੁਮਾਰੀ ਨੇ ਮਹਿਲਾਵਾਂ ਦੇ 59 ਕਿਲੋਗ੍ਰਾਮ ਵਰਗ 'ਚ ਕਾਂਸੀ ਤਮਗਾ ਜਿੱਤਿਆ ਸੀ।
74 ਕਿਲੋਗ੍ਰਾਮ 'ਚ ਸਾਜਨ ਨੇ ਕੁਆਲੀਫਿਕੇਸ਼ਨ 'ਚ ਕ੍ਰੋਏਸ਼ੀਆ ਦੇ ਐਂਟੋਨੀਓ ਕਾਮੇਨਜਾਸੇਵਿਚ ਨੂੰ 7-2 ਨਾਲ ਹਰਾਇਆ। ਅਗਲੇ ਰਾਊਂਡ 'ਚ ਉਹ ਕਿਰਗਿਸਤਾਨ ਦੇ ਅਕਜੋਲ ਮਾਖਮੁਦੋਵ ਤੋਂ 2-10 ਨਾਲ ਹਾਰ ਗਏ। ਸਾਜਨ ਨੂੰ ਰੇਪਚੇਜ਼ 'ਚ ਉਤਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਨਾਰਵੇ ਦੇ ਐਂਡਸ ਕੁਰੇ ਨੂੰ 11-2 ਨਾਲ ਹਰਾ ਕੇ ਕਾਂਸੀ ਤਮਗੇ ਦੇ ਲਈ ਤੁਰਕੀ ਦੇ ਅਲੀ ਉਸਮਾਨ ਨਾਲ ਭਿੜਨ ਦਾ ਹੱਕ ਪ੍ਰਾਪਤ ਕਰ ਲਿਆ। ਸਾਜਨ ਨੇ ਅਲੀ ਨੂੰ 6-1 ਨਾਲ ਹਰਾ ਕੇ ਭਾਰਤ ਨੂੰ ਤੀਜਾ ਕਾਂਸੀ ਤਮਗਾ ਦਿਵਾ ਦਿੱਤਾ। ਗ੍ਰੀਕੋ ਰੋਮਨ 'ਚ ਮਨੀਸ਼ ਨੇ 60 ਕਿਲੋਗ੍ਰਾਮ 'ਚ ਕੁਆਲੀਫਿਕੇਸ਼ਨ 'ਚ ਕੋਰੀਆ ਦੇ ਗਾਬਿਨ ਕਿਮ ਨੂੰ ਹਰਾਇਆ। ਉਨ੍ਹਾਂ ਪ੍ਰੀ ਕੁਆਰਟਰਫਾਈਨਲ 'ਚ ਤੁਰਕਮੇਨਿਸਤਾਨ ਦੇ ਸੇਡਿਲਾ ਤਾਜਾਯੇਵ ਨੂੰ 8-5 ਨਾਲ ਹਰਾਇਆ ਅਤੇ ਫਿਰ ਕੁਆਰਟਰਫਾਈਨਲ 'ਚ ਹੰਗਰੀ ਦੇ ਕ੍ਰਿਸਟੀਅਨ ਇਸਤਵਾਨ ਨੂੰ 10-0 ਨਾਲ ਹਰਾਇਆ। ਮਨੀਸ਼ ਸੈਮੀਫਾਈਨਲ 'ਚ ਈਰਾਨ ਦੇ ਕਰਾਮਾਤ ਮੋਰਾਦ ਤੋਂ 1-3 ਤੋਂ ਹਾਰ ਗਏ। ਉਹ ਕਾਂਸੀ ਤਮਗੇ ਮੁਕਾਬਲੇ 'ਚ ਮਿਸਰ ਦੇ ਹਸਨ ਅਹਿਮਦ ਤੋਂ ਹਾਰ ਗਏ।
50 ਕਿਲੋਗ੍ਰਾਮ 'ਚ ਭਾਰਤ ਦੇ ਅਰਜੁਨ ਹਲਾਕੁਰਕੀ ਨੂੰ ਰੂਸ ਦੇ ਵਲਾਦਿਸਲਾਵ ਮੇਲਨਿਕੋਵ ਨੂੰ 8-0 ਨਾਲ ਹਰਾਇਆ ਜਦਕਿ 96 ਕਿਲੋਗ੍ਰਾਮ 'ਚ ਭਾਰਤ ਦੇ ਸਾਗਰ ਨੂੰ ਰੂਸ ਦੇ ਆਰਟਰ ਸਰਗੀਸਯਾਨ ਨੇ 8-0 ਨਾਲ ਹਰਾਇਆ। ਰੂਸੀ ਪਹਿਲਵਾਨ ਦੇ ਫਾਈਨਲ 'ਚ ਪਹੁੰਚਣ ਦੇ ਕਾਰਨ ਸਾਗਰ ਨੂੰ ਰੇਪਚੇਜ਼ 'ਚ ਉਤਰਨ ਦਾ ਮੌਕਾ ਮਿਲਿਆ ਪਰ ਉਹ ਈਰਾਨ ਦੇ ਆਮਿਰ ਮੁਹੰਮਦ ਤੋਂ 4-6 ਨਾਲ ਹਾਰ ਗਏ।
ਇਸ ਕ੍ਰਿਕਟਰ ਦੀਆਂ ਦੋਵੇਂ ਕਿਡਨੀਆਂ ਹੋਈਆਂ ਫੇਲ, ਆਰ.ਪੀ. ਸਿੰਘ ਨੇ ਲਗਾਈ ਮਦਦ ਦੀ ਗੁਹਾਰ
NEXT STORY