ਨਵੀਂ ਦਿੱਲੀ— ਇੰਗਲੈਂਡ ਦੇ ਯੁਵਾ ਆਲਰਾਊਂਡਰ ਸੈਮ ਕੁਰੇਨ ਆਪਣੀ ਤਿੱਖੀ ਇਨਸਵਿੰਗਰ ਦੇ ਕਾਰਨ ਪਹਿਲਾਂ ਹੀ ਖਾਸ ਪਛਾਣ ਬਣਾ ਚੁੱਕੇ ਹਨ। ਵਰਤਮਾਨ ਸਮੇਂ 'ਚ ਕਿੰਗਜ਼ ਇਲੈਵਨ ਪੰਜਾਬ ਵੱਲੋਂ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਨਾਲ ਮਿਲਣ ਨਾਲ ਇਸ 20 ਸਾਲਾ ਕ੍ਰਿਕਟਰ ਨੂੰ ਲਗਦਾ ਹੈ ਕਿ ਆਪਣੇ ਪਹਿਲੇ ਆਈ.ਪੀ.ਐੱਲ. ਦੇ ਬਾਅਦ ਉਹ ਹੋਰ ਬਿਹਤਰ ਖਿਡਾਰੀ ਬਣ ਕੇ ਉਭਰਨਗੇ। ਕੁਰੇਨ ਪਿਛਲੇ ਸਾਲ ਭਾਰਤ ਦੇ ਖਿਲਾਫ ਐਜਬੈਸਟਨ 'ਚ ਆਪਣੇ ਦੂਜੇ ਟੈਸਟ ਮੈਚ 'ਚ ਹੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਨ ਆਫ ਦਿ ਮੈਚ ਬਣੇ ਸਨ। ਇਸ ਤੋਂ ਬਾਅਦ ਉਹ ਤੇਜ਼ੀ ਨਾਲ ਅੱਗੇ ਵਧੇ ਹਨ। ਕਿੰਗਜ਼ ਇਲੈਵਨ ਪੰਜਾਬ ਨੇ ਇਸ ਸੈਸ਼ਨ 'ਚ ਉਨ੍ਹਾਂ ਦੀਆਂ ਸੇਵਾਵਾਂ ਲੈਣ ਲਈ 7.2 ਕਰੋੜ ਰੁਪਏ ਦੀ ਮੋਟੀ ਰਕਮ ਦਿੱਤੀ ਹੈ ਅਤੇ ਉਹ ਦਿੱਲੀ ਕੈਪੀਟਲਸ ਖਿਲਾਫ ਹੈਟ੍ਰਿਕ ਲੈ ਕੇ ਇਸ ਭਰੋਸੇ 'ਤੇ ਖਰੇ ਵੀ ਉਤਰੇ।

ਕੁਰੇਨ ਨੇ ਪੱਤਰਕਾਰਾਂ ਨੂੰ ਕਿਹਾ, ''ਮੇਰਾ ਪਹਿਲੇ ਆਈ.ਪੀ.ਐੱਲ. ਦਾ ਅਜੇ ਤਕ ਦਾ ਤਜਰਬਾ ਬਹੁਤ ਚੰਗਾ ਰਿਹਾ। ਭਾਰਤੀ ਹਾਲਾਤ 'ਚ ਦਰਸ਼ਕਾਂ ਨਾਲ ਖਚਾਖਚ ਭਰੇ ਸਟੇਡੀਅਮ 'ਚ ਖੇਡਣਾ ਕਾਫੀ ਚੰਗਾ ਰਿਹਾ। ਸਥਾਪਤ ਨਾਵਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਅਤੇ ਇੱਥੋਂ ਤਕ ਕਿ ਉਨ੍ਹਾਂ ਖਿਡਾਰੀਆਂ ਨਾਲ ਵੀ ਜਿਨ੍ਹਾਂ ਨੇ ਅਜੇ ਤਕ ਕੌਮਾਂਤਰੀ ਕ੍ਰਿਕਟ ਨਹੀਂ ਖੇਡਿਆ ਹੈ।'' ਆਈ.ਪੀ.ਐੱਲ. 'ਚ ਆਉਣ ਤੋਂ ਪਹਿਲਾਂ ਕੁਰੇਨ ਨੇ ਇੰਗਲੈਂਡ ਟੀਮ ਦੇ ਆਪਣੇ ਸਾਥੀਆਂ ਨਾਲ ਲੰਬੀ ਗੱਲਬਾਤ ਕੀਤੀ ਸੀ। ਇਸ ਤੋਂ ਪਹਿਲਾਂ ਇਸ ਲੀਗ 'ਚ ਖੇਡਣ ਦੇ ਦਬਾਅ ਅਤੇ ਉਮੀਦਾਂ ਦਾ ਪਤਾ ਲਗ ਗਿਆ ਸੀ।

ਪੰਜਾਬ ਦੀ ਟੀਮ 'ਚ ਉਹ ਆਰ. ਅਸ਼ਵਿਨ ਅਤੇ ਸਲਾਮੀ ਬੱਲੇਬਾਜ਼ ਕੇ.ਐੱਲ. ਰਾਹੁਲ ਨਾਲ ਗੱਲ ਕਰਨਾ ਪਸੰਦ ਕਰਦੇ ਹਨ। ਪਰ ਭਾਰਤ ਦੇ ਸਵਿੰਗ ਮਾਹਰ ਸ਼ਮੀ ਤੋਂ ਕਾਫੀ ਕੁਝ ਸਿੱਖ ਰਹੇ ਹਨ ਜੋ ਕਿ ਇਸ ਸਮੇਂ ਸ਼ਾਨਦਾਰ ਲੈਅ 'ਚ ਹਨ। ਜ਼ਿੰਬਾਬਵੇ ਦੇ ਸਾਬਕਾ ਆਲਰਾਊਂਡਰ ਕੇਵਿਨ ਕੁਰੇਨ ਦੇ ਪੁੱਤਰ ਅਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਟਾਮ ਕੁਰੇਨ ਦੇ ਛੋਟੇ ਭਰਾ ਨੇ ਕਿਹਾ, ''ਮੈਂ ਸ਼ਮੀ ਦਾ ਦਿਮਾਗ ਪੜ੍ਹਨ ਦੀ ਕੋਸ਼ਿਸ ਕਰਦਾ ਹਾਂ। ਯਕੀਨੀ ਤੌਰ 'ਤੇ ਉਹ ਬਿਹਤਰੀਨ ਗੇਂਦਬਾਜ਼ ਹਨ ਅਤੇ ਮੈਂ ਉਨ੍ਹਾਂ ਤੋਂ ਕਾਫੀ ਕੁਝ ਸਿਖ ਰਿਹਾ ਹਾਂ ਖਾਸਕਰਕੇ ਭਾਰਤੀ ਹਾਲਾਤ 'ਚ ਗੇਂਦਬਾਜ਼ੀ ਕਰਨਾ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਟੂਰਨਾਮੈਂਟ ਦੇ ਆਖਰ 'ਚ ਮੈਂ ਬਿਹਤਰ ਗੇਂਦਬਾਜ਼ ਬਣ ਜਾਵਾਂਗਾ।
ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਸਿੰਧੂ ਨੂੰ ਸਿੰਗਾਪੁਰ ਓਪਨ ਤੋਂ ਫਾਰਮ 'ਚ ਪਰਤਣ ਦੀ ਉਮੀਦ
NEXT STORY