ਨਿਊਯਾਰਕ— ਭਾਰਤ ਦੇ ਸਟਾਰ ਡਬਲਜ਼ ਖਿਡਾਰੀਆਂ ਸਾਨੀਆ ਮਿਰਜ਼ਾ ਤੇ ਰੋਹਨ ਬੋਪੰਨਾ ਨੇ ਇਥੇ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ 'ਚ ਜੇਤੂ ਪ੍ਰਦਰਸ਼ਨ ਕਰਦਿਆਂ ਆਪਣੇ-ਆਪਣੇ ਜੋੜੀਦਾਰਾਂ ਨਾਲ ਮਹਿਲਾ ਤੇ ਪੁਰਸ਼ ਡਬਲਜ਼ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ।
ਮਹਿਲਾ ਡਬਲਜ਼ ਦੇ ਪਹਿਲੇ ਦੌਰ 'ਚ ਸਾਨੀਆ ਨੇ ਆਪਣੀ ਜੋੜੀਦਾਰ ਚੀਨ ਦੀ ਪੇਂਗ ਸ਼ੂਆਈ ਨਾਲ ਕ੍ਰੋਏਸ਼ੀਆ ਦੀ ਪੇਤ੍ਰਾ ਮਾਰਟਿਚ ਤੇ ਡੋਨਾ ਵੇਕਿਚ ਦੀ ਜੋੜੀ ਨੂੰ 6-4, 6-1 ਨਾਲ ਹਰਾਇਆ, ਜਦਕਿ ਪੁਰਸ਼ ਡਬਲਜ਼ 'ਚ ਰੋਹਨ ਬੋਪਨਾ ਨੇ ਉਰੂਗਵੇ ਦੇ ਪਾਬਲੋ ਕਿਊਵਾਸ ਦੇ ਨਾਲ ਅਮਰੀਕਾ ਦੇ ਬ੍ਰੈਡਲੀ ਕਲਾਨ ਤੇ ਸਕਾਟ ਲਿਪਿਸਕੀ ਨੂੰ 1-6, 6-3, 6-4 ਨਾਲ ਹਰਾਇਆ।
ਜੋਸ਼ਨਾ ਚਿਨੱਪਾ ਸਕੁਐਸ਼ ਵਿਸ਼ਵ ਰੈਂਕਿੰਗ 'ਚ 12ਵੇਂ ਸਥਾਨ 'ਤੇ ਪਹੁੰਚੀ
NEXT STORY