ਓਸਟ੍ਰਾਵਾ/ਚੈੱਕ ਗਣਰਾਜ (ਭਾਸ਼ਾ)– ਤਜ਼ਰਬੇਕਾਰ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਸ਼ਨੀਵਾਰ ਨੂੰ ਇੱਥੇ ਆਪਣੀ ਜੋੜੀਦਾਰ ਸ਼ੂਆਈ ਝਾਂਗ ਨਾਲ ਮਿਲ ਕੇ ਮਾਕੋਟੋ ਨੋਨੋਮਿਆ ਤੇ ਐਰੀ ਹੋਜੁਮੀ ਦੀ ਜੋੜੀ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਓਸਟ੍ਰਾਵਾ ਓਪਨ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਇਹ ਸਾਨੀਆ ਦਾ ਸੈਸ਼ਨ ਦਾ ਦੂਜਾ ਫਾਈਨਲ ਹੈ।
ਭਾਰਤੀ-ਚੀਨੀ ਜੋੜੀ ਨੇ ਜਾਪਾਨੀ ਜੋੜੀ ਨੂੰ 6-2, 7-5 ਨਾਲ ਹਰਾਇਆ। 34 ਸਾਲਾ ਸਾਨੀਆ ਕੋਲ ਹੁਣ 2021 ਸੈਸ਼ਨ ਵਿਚ ਆਪਣਾ ਪਹਿਲਾ ਖ਼ਿਤਾਬ ਜਿੱਤਣ ਦਾ ਮੌਕਾ ਹੈ। ਉਹ ਪਿਛਲੇ ਮਹੀਨੇ ਕ੍ਰਿਸਟੀਨਾ ਮਚਾਲੇ ਨਾਲ ਡਬਲਯੂ. ਟੀ. ਏ. 250 ਕਲੇਵਲੈਂਡ ਪ੍ਰਤੀਯੋਗਿਤਾ ਵਿਚ ਉਪ ਜੇਤੂ ਰਹੀ ਸੀ।
ਜ਼ਹੀਰ ਖ਼ਾਨ ਦਾ ਹਾਰਦਿਕ ਪੰਡਯਾ ਦੀ ਫ਼ਿੱਟਨੈਸ ਨੂੰ ਲੈ ਕੇ ਆਇਆ ਬਿਆਨ, ਦੱਸਿਆ ਕਦੋਂ ਕਰਨਗੇ ਵਾਪਸੀ
NEXT STORY