ਨਵੀਂ ਦਿੱਲੀ - ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਬੇਟੇ ਇਜ਼ਹਾਨ ਮਿਰਜ਼ਾ ਮਲਿਕ ਦੀ ਫੋਟੋ ਇੰਸਟਾਗ੍ਰਾਮ ਤੇ ਟਵਿਟਰ 'ਤੇ ਸ਼ੇਅਰ ਕੀਤੀ ਹੈ। ਇਹ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਫੋਟੋ ਵਿਚ ਇਜ਼ਹਾਨ ਟੈਨਿਸ ਖੇਡਦਾ ਨਜ਼ਰ ਆ ਰਿਹਾ ਹੈ। ਉਸ ਨੇ ਫੋਟੋ ਦੀ ਕੈਪਸ਼ਨ ਵਿਚ ਲਿਖਿਆ ਹੈ—''ਮੈਨੂੰ ਪੂਰਾ ਯਕੀਨ ਹੈ ਕਿ ਉਹ ਸੋਚ ਰਿਹਾ ਹੈ ਕਿ ਇਹ ਹੰਗਾਮਾ ਆਖਿਰ ਕੀ ਹੈ?''
ਫੋਟੋ ਨੂੰ ਇਕ ਲੱਖ ਤੋਂ ਜ਼ਿਆਦਾ ਲਾਈਕਸ ਮਿਲੇ ਹਨ, ਜਦਕਿ ਬਹੁਤ ਸਾਰੇ ਲੋਕਾਂ ਨੇ ਕੁਮੈਂਟ ਕੀਤੇ ਹਨ। ਕੁਝ ਨੇ ਜਿੱਥੇ ਇਜ਼ਹਾਨ ਨੂੰ ਕਿਊਟ ਦੱਸਿਆ ਤਾਂ ਕੁਝ ਨੇ ਸੁਪਰਸਟਾਰ। ਇਕ ਯੂਜ਼ਰ ਨੇ ਤਾਂ ਇਜ਼ਹਾਨ ਨੂੰ ਭਵਿੱਖ ਦਾ ਬੋਰਿਸ ਬੇਕਰ ਅਤੇ ਅਗਾਸੀ ਤਕ ਦੱਸ ਦਿੱਤਾ ਹੈ। ਇਸ 'ਤੇ ਕੁਝ ਯੂਜ਼ਰਜ਼ ਨੇ ਜਿੱਥੇ ਉਨ੍ਹਾਂ ਨੂੰ ਪਾਕਿਸਤਾਨ ਦਾ ਭਵਿੱਖ ਦਾ ਕ੍ਰਿਕਟਰ ਦੱਸਿਆ ਤਾਂ ਕੁਝ ਨੇ ਲਿਖਿਆ—ਭਾਰਤ ਨਾਲ ਖੇਡ ਸਕਦਾ ਹੈ ਅਤੇ ਉਮੀਦ ਹੈ ਕਿ ਉਹ ਟੈਨਿਸ ਹੀ ਖੇਡੇਗਾ।
ਇਸ ਪਾਕਿ ਕ੍ਰਿਕਟਰ ਨੇ ਹਨੂਮਾਨ ਜੈਅੰਤੀ ’ਤੇ ਦਿੱਤੀਆਂ ਸ਼ੁਭਕਾਮਨਾਵਾਂ, ਫੈਂਸ ਨੇ ਕਿਹਾ- ਭਾਰਤ ਆ ਜਾਓ
NEXT STORY