ਨਵੀਂ ਦਿੱਲੀ– ਵਰਲਡ ਕੱਪ 2019 ਦੌਰਾਨ ਸੰਜੇ ਮਾਂਜਰੇਕਰ ਨੇ ਰਵਿੰਦਰ ਜਡੇਜਾ ਨੂੰ ਟੁਕੜਿਆਂ ਵਿਚ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਕਿਹਾ ਸੀ, ਜਿਸ ਤੋਂ ਬਾਅਦ ਕੁਝ ਖਿਡਾਰੀਆਂ ਨੇ ਇਸ ਦੀ ਸ਼ਿਕਾਇਤ ਕੀਤੀ ਤੇ ਮਾਂਜੇਰਕਰ ਨੂੰ ਕੁਮੈਂਟਰੀ ਪੈਨਲ ਵਿਚੋਂ ਹਟਾ ਦਿੱਤਾ ਗਿਆ ਸੀ ਤੇ ਹੁਣ ਇਹ ਸਾਬਕਾ ਕ੍ਰਿਕਟਰ ਫਿਰ ਤੋਂ ਕੁਮੈਂਟਰੀ ਕਰਨਾ ਚਾਹੁੰਦਾ ਹੈ ਤੇ ਇਸ ਲਈ ਉਸ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਪੱਤਰ ਲਿਖ ਕੇ ਕਿਹਾ ਕਿ ਉਹ ਬੋਰਡ ਦੀ ਹਰ ਸ਼ਰਤ ਮੰਨੇਗਾ।
ਮਾਂਜਰੇਕਰ ਨੇ ਪੱਤਰ ਵਿਚ ਲਿਖਿਆ, ''9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਕੁਮੈਂਟਰੀ ਪੈਨਲ ਦੇ ਲਈ ਉਸਦੇ ਨਾਂ 'ਤੇ ਵਿਚਾਰ ਕੀਤਾ ਜਾਵੇ। ਉਸ ਨੇ ਲਿਖਿਆ, ''ਮੈਂ ਇਹ ਪੱਤਰ ਇਕ ਕੁਮੈਂਟਟੇਰ ਦੇ ਤੌਰ 'ਤੇ ਆਪਣੀ ਪੋਜੀਸ਼ਨ ਦੇ ਬਾਰੇ ਵਿਚ ਗੱਲ ਕਰਨ ਲਈ ਲਿਖਿਆ ਹੈ। ਮੈਂ ਪਹਿਲਾਂ ਹੀ ਕੁਮੈਂਟਟੇਰ ਦੀ ਜਗ੍ਹਾ ਲਈ ਅਪਲਾਈ ਕਰ ਦਿੱਤਾ ਹੈ।'' ਕੋਰੋਨਾ ਵਾਇਰਸ ਦੇ ਕਾਰਣ ਇਸ ਵਾਰ ਸਟੇਡੀਅਮ ਤੋਂ ਨਹੀਂ ਸਗੋਂ ਕੁਮੈਂਟੇਟਰ ਘਰਾਂ ਤੋਂ ਮੈਚ ਦਾ ਹੱਲ ਦੱਸਣਗੇ ਤੇ ਚਰਚਾ ਕਰਨਗੇ।
ਉਸ ਨੇ ਕਿਹਾ ਕਿ ਮੈਨੂੰ ਤੁਹਾਡੀ (ਬੋਰਡ ਦੀ) ਗਾਇਡਲਾਈਨਜ਼ ਦੀ ਪਾਲਣਾ ਕਰਨ ਵਿਚ ਖੁਸ਼ੀ ਹੋਵੇਗੀ ਕਿਉਂਕਿ ਅਸੀਂ ਸਾਰੇ ਉਹ ਕਰ ਰਹੇ ਹਾਂ, ਜਿਹੜਾ ਪ੍ਰੋਡਕਸ਼ਨ ਲਈ ਚੰਗਾ ਹੋਵੇ। ਪਿਛਲੀ ਵਾਰ ਸ਼ਾਇਦ ਇਸ ਮੁੱਦੇ 'ਤੇ ਕੁਝ ਗੱਲਾਂ ਸਾਫ ਨਹੀਂ ਹੋਈਆਂ ਸਨ। ਦੂਜੇ ਪਾਸੇ ਬੀ. ਸੀ. ਸੀ. ਆਈ. ਅਧਿਕਾਰੀ ਦੇ ਮੁਤਾਬਕ ਮਾਂਜੇਰਕਰ ਨੇ ਇਸਦੇ ਲਈ ਮੁਆਫੀ ਮੰਗੀ ਹੈ ਤੇ ਨਾਲ ਹੀ ਵਾਅਦਾ ਕੀਤਾ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਬੀ. ਸੀ. ਸੀ. ਆਈ. ਦੇ ਕੋਡ ਆਫ ਕੰਡਕਟ ਦੀ ਉਲੰਘਣਾ ਨਹੀਂ ਕਰੇਗਾ ਹਾਲਾਂਕਿ ਇਸ ਮਾਮਲੇ 'ਤੇ ਆਖਰੀ ਫੈਸਲਾ ਬੀ. ਸੀ. ਸੀ. ਆਈ. ਮੁਖੀ ਸੌਰਭ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਦਾ ਹੋਵੇਗਾ।
ਯੂ. ਐੱਸ. ਓਪਨ ਤੋਂ ਅਜੇ ਹੋਰ ਖਿਡਾਰੀ ਹਟਣਗੇ : ਮਰੇ
NEXT STORY