ਨਵੀਂ ਦਿੱਲੀ : ਏਸ਼ੀਆ ਕੱਪ ਵਿਚ ਪਾਕਿਸਤਾਨ ਦੇ ਲੱਚਰ ਪ੍ਰਦਰਸ਼ਨ ਤੋਂ ਬਾਅਦ ਸਰਫਰਾਜ ਅਹਿਮਦ ਦੀ ਕਪਤਾਨੀ ਨੂੰ ਲੈ ਕੇ ਪੈਦਾ ਹੋਈ ਅਨਿਸ਼ਚਿਤਤਾ ਵਿਚਾਲੇ ਟੀਮ ਦੇ ਮੁੱਖ ਚੋਣਕਰਤਾ ਇੰਜ਼ਮਾਮ ਉਲ ਹੱਕ ਨੇ ਸਾਫ ਕੀਤਾ ਹੈ ਕਿ ਉਸ ਨੂੰ ਸਰਫਰਾਜ ਦੀ ਕਪਤਾਨੀ 'ਤੇ ਪੂਰਾ ਭਰੋਸਾ ਹੈ। ਇਕ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਇੰਜ਼ਮਾਮ ਨੇ ਕਿਹਾ, ''ਸਰਫਰਾਜ ਅਤੇ ਪਾਕਿਸਤਾਨ ਨੇ ਸਾਡੀ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ ਪਰ ਸਰਫਰਾਜ ਦੀ ਕਪਤਾਨੀ ਨੂੰ ਲੈ ਕੇ ਕੋਈ ਸਵਾਲ ਹੀ ਨਹੀਂ ਹੈ।''

ਜ਼ਿਕਰਯੋਗ ਹੈ ਕਿ 31 ਸਾਲਾ ਸਰਫਰਾਜ ਇਸ ਸਮੇਂ ਸਾਰੇ 3 ਫਾਰਮੈਟਸ ਵਿਚ ਪਾਕਿਸਤਾਨ ਦੀ ਅਗਵਾਈ ਕਰ ਰਹੇ ਹਨ। ਮੁੱਖ ਚੋਣ ਕਰਤਾ ਇੰਜ਼ਮਾਮ ਨੇ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਕਿਹਾ, ''ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੀ ਸੀਰੀਜ਼ ਵਿਚ ਟੀਮ ਸਕਿਲਸ ਦਾ ਬਿਹਤਰ ਪ੍ਰਦਰਸ਼ਨ ਕਰੇਗੀ। ਇਸ ਵਿਚਾਲੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਇਬ ਅਖਤਰ ਨੇ ਕਿਹਾ, ''ਸਰਫਰਾਜ ਜੇਕਰ ਪਾਕਿਸਤਾਨੀ ਟੀਮ ਦੀ ਅਗਵਾਈ ਕਰਨਾ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਉਸ ਨੂੰ ਹਿੰਮਤ ਵਾਲੇ ਫੈਸਲੇ ਲੈਣੇ ਹੋਣਗੇ, ਖਾਸਕਰ ਜਦੋਂ ਆਖਰੀ 11 ਖਿਡਾਰੀ ਚੁਣਨ ਦੀ ਗੱਲ ਹੋਵੇ।''

ਪਾਕਿਸਤਾਨ ਨੂੰ ਹੁਣ ਆਸਟਰੇਲੀਆ ਦੇ ਨਾਲ 2 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ 7 ਅਕਤੂਬਰ ਅਤੇ ਦੂਜਾ ਮੈਚ 16 ਅਕਤੂਬਰ ਨੂੰ ਖੇਡਿਆ ਜਾਣਾ ਹੈ। ਟੈਸਟ ਸੀਰੀਜ਼ ਤੋਂ ਬਾਅਦ ਪਾਕਿਸਤਾਨ ਆਸਟਰੇਲੀਆ ਨਾਲ 3 ਟੀ-20 ਮੈਚਾਂ ਦੀ ਸੀਰੀਜ਼ ਵੀ ਖੇਡੇਗਾ। ਇਸ ਤੋਂ ਬਾਅਦ ਪਾਕਿਸਤਾਨ ਨੂੰ ਨਿਊਜ਼ੀਲੈਂਡ ਦੇ ਨਾਲ 3 ਮੈਚਾਂ ਦੀ ਟੀ-20 ਸੀਰੀਜ਼ ਵੀ ਖੇਡਣੀ ਹੈ।
ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਵੈਸਟ ਇੰਡੀਜ਼ ਖਿਲਾਫ ਖੇਡਣ ਨਾਲ ਟੀਮ ਇੰਡੀਆ ਨੂੰ ਹੋਣਗੇ ਇਹ 3 ਨਕੁਸਾਨ
NEXT STORY