ਨਵੀਂ ਦਿੱਲੀ—ਪਾਕਿਸਤਾਨ ਨੇ ਜ਼ਿੰਬਾਬਵੇ ਨੂੰ ਪੰਜਵੇਂ ਅਤੇ ਆਖਰੀ ਵਨ ਡੇ ਮੈਚ 'ਚ 131 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਸੀਰੀਜ਼ 'ਚ ਕਲੀਨ ਸਵੀਪ ਕਰ ਲਿਆ ਹੈ। ਆਖਰੀ ਮੈਚ ਦੌਰਾਨ ਪਾਕਿਸਤਾਨੀ ਕਪਤਾਨ ਸਰਫਰਾਜ਼ ਅਹਿਮਦ ਨੇ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ, ਹਰ ਕਿਸੇ ਨੂੰ ਉਸ ਸਮੇਂ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਯਾਦ ਆ ਗਈ। ਦਰਅਸਲ ਮੈਚ ਦੌਰਾਨ ਸਰਫਰਾਜ਼ ਅਹਿਮਦ ਨੇ ਸਾਬਕਾ ਭਾਰਤੀ ਕਪਤਾਨ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ 'ਚ ਉਹ ਪੂਰੀ ਤਰ੍ਹਾਂ ਫਲਾਪ ਰਹੇ। ਇਹ ਸਭ ਕੁਝ ਹੋਇਆ ਜ਼ਿੰਬਾਬਵੇ ਦੀ ਪਾਰੀ ਦੇ 48ਵੇਂ ਓਵਰ 'ਚ, ਜਦੋਂ ਸਰਫਰਾਜ਼ ਨੇ ਆਪਣੇ ਵਿਕਟਕੀਪਿੰਗ ਗਲਬਜ ਉਤਾਰ ਦਿੱਤੇ ਅਤੇ ਗੇਂਦਬਾਜ਼ੀ 'ਚ ਆਪਣਾ ਹੱਥ ਅਜਮਾਉਣ ਦਾ ਫੈਸਲਾ ਕੀਤਾ, ਸਰਫਰਾਜ ਨੇ ਫਖਰ ਜਮਾਂ ਨੂੰ ਦੋ ਓਵਰਾਂ ਦੇ ਲਈ ਵਿਕਟਕੀਪੰਗ ਗਲਬਜ ਪਹਿਣਨ ਦੇ ਲਈ ਕਿਹਾ।
ਸਰਫਰਾਜ਼ ਨੇ ਆਪਣੇ ਕਰੀਅਰ ਦਾ ਪਹਿਲਾਂ ਓਵਰ ਬਹੁਤ ਸ਼ਾਨਦਾਰ ਕਰਵਾਇਆ। ਇਸ ਓਵਰ 'ਚ ਉਨ੍ਹਾਂ ਨੇ ਸਿਰਫ 6 ਦੌੜਾਂ ਬਣਾਈਆਂ। ਆਖਰੀ ਓਵਰ 'ਚ ਉਹ ਵਾਪਸ ਆਏ ਅਤੇ ਇਸ ਵਾਰ ਜ਼ਿੰਬਾਬਵੇ ਦੇ ਪੀਟਰ ਮੂਰ ਨੇ ਮਿਡ ਵਿਕਟ ਦੇ ਉੱਪਰ ਇਹ ਛੱਕਾ ਲਗਾਇਆ। ਸਰਫਰਾਜ਼ ਨੇ ਦੋ ਓਵਰ ਸੁੱਟੇ ਅਤੇ 15 ਦੌੜਾਂ ਦਿੱਤੀਆਂ। ਕੁਝ ਅਜਿਹਾ ਹੀ 2009 'ਚ ਜੋਹਾਂਸਵਰਗ 'ਚ ਚੈਂਪੀਅਨ ਟ੍ਰਾਫੀ ਦੌਰਾਨ ਧੋਨੀ ਦੁਆਰਾ ਕੀਤਾ ਗਿਆ ਸੀ ਅਤੇ ਸਾਬਕਾ ਕਪਤਾਨ ਨੂੰ ਇਥੇ ਹੀ ਆਪਣੇ ਕਰੀਅਰ ਦਾ ਇਕਲੌਤਾ ਇੰਟਰਨੈਸ਼ਨਲ ਵਿਕਟ ਵੀ ਮਿਲਿਆ ਸੀ। ਧੋਨੀ ਨੇ ਵੈਸਟ ਇੰਡੀਜ਼ ਦੇ ਟ੍ਰੇਵਿਸ ਨੂੰ ਆਪਣਾ ਸ਼ਿਕਾਰ ਬਣਾਇਆ ਸੀ।
ਦੋਸਤ 'ਤੇ ਲੱਗਾ ਰੇਪ ਦਾ ਦੋਸ਼, ਸਸਪੈਂਡ ਹੋਏ ਸ਼੍ਰੀਲੰਕਾ ਦੇ ਓਪਨਰ ਦਾਨੁਸ਼ਕਾ
NEXT STORY