ਨਵੀਂ ਦਿੱਲੀ— ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੂੰ ਮੈਦਾਨ ਅਤੇ ਉਸਦੇ ਬਾਹਰ ਬਹੁਤ ਸ਼ਾਂਤ ਸੁਭਾਅ ਦਾ ਕਪਤਾਨ ਮੰਨਿਆ ਜਾਂਦਾ ਹੈ ਪਰ ਨਿਊਜ਼ੀਲੈਂਡ ਖਿਲਾਫ ਮੁਕਾਬਲੇ 'ਚ ਇਕ ਘਟਨਾ ਅਜਿਹੀ ਹੋਈ ਜਿਸਨੇ ਸ਼ਾਂਤ ਸੁਭਾਅ ਦੇ ਸਰਫਰਾਜ਼ ਨੂੰ ਵੀ ਗੁੱਸਾ ਦਿਵਾ ਦਿੱਤਾ। ਦਰਅਸਲ ਸਰਫਰਾਜ਼ ਨੂੰ ਗੁੱਸਾ ਨਿਊਜ਼ੀਲੈਂਡ ਦੇ ਬੱਲੇਬਾਜ਼ ਰੋਸ ਟੇਲਰ ਦੀ ਉਸ ਹਰਕਤ 'ਤੇ ਆਇਆ ਜਿਸ 'ਚ ਉਨ੍ਹਾਂ ਨੇ ਪਾਕਿਸਤਾਨ ਦੇ ਗੇਂਦਬਾਜ਼ ਮੁਹੰਮਦ ਹਫੀਜ਼ 'ਤੇ ਚਕਿੰਗ ਕਰਨ ਦਾ ਦੋਸ਼ ਲਗਾਇਆ।
ਟੇਲਰ ਨੇ ਮੈਚ ਦੌਰਾਨ ਹੱਥ ਨਾਲ ਇਸ਼ਾਰਾ ਕਰਕੇ ਅੰਪਾਇਰ ਨੂੰ ਦੱਸਿਆ ਕਿ ਹਫੀਜ਼ ਗੇਂਦਬਾਜ਼ੀ ਦੌਰਾਨ ਚਕਿੰਗ ਕਰ ਰਹੇ ਹਨ। ਟੇਲਰ ਦੀ ਇਸ ਹਰਕਤ ਤੋਂ ਸਰਫਰਾਜ਼ ਨਾਰਾਜ਼ ਹੋ ਗਏ ਅਤੇ ਲੰਮੇ ਸਮੇਂ ਤੱਕ ਅੰਪਾਇਰ ਨਾਲ ਗੱਲ ਕਰਦੇ ਰਹੇ। ਮੈਚ ਤੋਂ ਬਾਅਦ ਸਰਫਰਾਜ਼ ਦਾ ਕਹਿਣਾ ਸੀ ਕਿ ਟੇਲਰ ਨੂੰ ਅਜਿਹੀ ਹਰਕਤ ਨਹੀਂ ਕਰਨੀ ਚਾਹੀਦੀ ਸੀ। ਉਨ੍ਹਾਂ ਦਾ ਕਹਿਣਾ ਸੀ, 'ਟੇਲਰ ਦਾ ਕੰਮ ਬੱਲੇਬਾਜ਼ੀ ਕਰਨਾ ਹੈ ਉਸਨੂੰ ਉਸੇ 'ਤੇ ਫੋਕਸ ਕਰਨਾ ਚਾਹੀਦਾ ਹੈ, ਉਨ੍ਹਾਂ ਦੀ ਇਹ ਹਰਕਤ ਖੇਡ ਭਾਵਨਾ ਦੇ ਖਿਲਾਫ ਹੈ।'
ਹਫੀਜ਼ ਨੇ ਇਸ 'ਚ 6 ਓਵਰ ਸੁੱਟੇ ਜਿਸ 'ਚ ਉਨ੍ਹਾਂ ਨੇ ਕੁਲ 23 ਦੌੜਾਂ ਬਣਾ ਦਿੱਤੀਆਂ ਟੇਲਰ ਨੇ 80 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ 47 ਦੌੜਾਂ ਨਾਲ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਹਫੀਜ਼ ਨੂੰ ਇਸ ਤੋਂ ਪਹਿਲਾਂ ਤਿੰਨ ਵਾਰ ਉਨ੍ਹਾਂ ਦੇ ਗੈਰਕਾਨੂੰਨੀ ਗੇਂਦਬਾਜ਼ੀ ਐਕਸ਼ਨ ਦੀ ਵਜ੍ਹਾ ਨਾਲ ਸਸਪੈਂਡ ਕੀਤਾ ਜਾ ਚੁੱਕਿਆ ਹੈ।
ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਇਕ ਓਵਰ 'ਚ ਠੋਕੀਆਂ 43 ਦੌੜਾਂ, ਲਾਏ 6 ਛੱਕੇ
NEXT STORY