ਪੈਰਿਸ (ਭਾਸ਼ਾ)–ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਐਤਵਾਰ ਨੂੰ ਇਥੇ ਫ੍ਰੈਂਚ ਓਪਨ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਚੀਨੀ ਤਾਈਪੇ ਦੇ ਲੀ ਝੇ-ਹਿਯੂਈ ਤੇ ਯਾਂਗ ਪੋ-ਹੂਆਨ ਦੀ ਜੋੜੀ ’ਤੇ ਸਿੱਧੇ ਸੈੱਟਾਂ ’ਚ ਜਿੱਤ ਦੇ ਨਾਲ ਦੂਜੀ ਵਾਰ ਫ੍ਰੈਂਚ ਓਪਨ ਬੈਡਮਿੰਟਨ ਪੁਰਸ਼ ਡਬਲਜ਼ ਦਾ ਖਿਤਾਬ ਜਿੱਤਿਆ ਹੈ। ਦੁਨੀਆ ਦੀ ਨੰਬਰ-1 ਭਾਰਤੀ ਜੋੜੀ ਨੇ ਇਸ ਤੋਂ ਪਹਿਲਾਂ 2022 ਇਸ ਖਿਤਾਬ ਨੂੰ ਜਿੱਤਿਆ ਸੀ।
ਇਹ ਵੀ ਪੜ੍ਹੋ : ਟੈਸਟ ਰੈਂਕਿੰਗ 'ਚ ਪਹਿਲੇ ਨੰਬਰ 'ਤੇ ਪਹੁੰਚੀ ਟੀਮ ਇੰਡੀਆ, ਹੁਣ ਤਿੰਨੋਂ ਫਾਰਮੈਟਾਂ 'ਚ ਸਿਖਰ 'ਤੇ ਭਾਰਤ
ਇਹ ਜੋੜੀ 2019 ਵਿਚ ਫ੍ਰੈਂਚ ਓਪਨ ’ਚ ਉਪ ਜੇਤੂ ਰਹੀ ਸੀ। ਏਸ਼ੀਆਈ ਖੇਡਾਂ ਦੇ ਚੈਂਪੀਅਨ ਸਾਤਵਿਕ ਤੇ ਚਿਰਾਗ ਨੇ ਲੀ ਤੇ ਯਾਂਗ ਨੂੰ 37 ਮਿੰਟ ਤਕ ਚੱਲੇ ਮੁਕਾਬਲੇ ’ਚ 21-11, 21-17 ਨਾਲ ਹਰਾ ਕੇ ਸੈਸ਼ਨ ਦਾ ਪਹਿਲਾ ਖਿਤਾਬ ਜਿੱਤਿਆ। ਭਾਰਤੀ ਜੋੜੀ ਇਸ ਸਾਲ ਮਲੇਸ਼ੀਆ ਸੁਪਰ 1000, ਇੰਡੀਆ ਸੁਪਰ 750 ’ਚ ਦੂਜੇ ਸਥਾਨ ’ਤੇ ਰਹੀ ਸੀ ਜਦਕਿ ਪਿਛਲੇ ਸਾਲ ਚਾਈਨਾ ਮਾਸਟਰ ਸੁਪਰ 750 ’ਚ ਵੀ ਉਪ ਜੇਤੂ ਰਹੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਕਰ ਐਵਾਰਡਜ਼ ਦੇ ਸਮਾਰੋਹ ਦੌਰਾਨ ਅਚਾਨਕ ਨਿਊਡ ਹੋ ਕੇ ਸਟੇਜ 'ਤੇ ਪਹੁੰਚੇ ਜਾਨ ਸੀਨਾ, ਵੀਡੀਓ ਹੋਇਆ ਵਾਇਰਲ
NEXT STORY